ਪ੍ਰਭਾਸ ਦੇ ਪ੍ਰਸ਼ੰਸਕ ਨੇ ਲਿਖਿਆ ਸੁਸਾਇਡ ਨੋਟ, ਕਿਹਾ ‘ਸਲਾਰ’ ਬਾਰੇ ਕੋਈ ਅੱਪਡੇਟ ਨਹੀਂ ਹੋਈ ਤਾਂ ਖੁਦਕੂਸ਼ੀ ਕਰ ਲਵਾਂਗਾ

Monday, May 16, 2022 - 06:25 PM (IST)

ਪ੍ਰਭਾਸ ਦੇ ਪ੍ਰਸ਼ੰਸਕ ਨੇ ਲਿਖਿਆ ਸੁਸਾਇਡ ਨੋਟ, ਕਿਹਾ ‘ਸਲਾਰ’ ਬਾਰੇ ਕੋਈ ਅੱਪਡੇਟ ਨਹੀਂ ਹੋਈ ਤਾਂ ਖੁਦਕੂਸ਼ੀ ਕਰ ਲਵਾਂਗਾ

ਮੁੰਬਈ: ਸਾਊਥ ਸੁਪਰਸਟਾਰ ਪ੍ਰਭਾਸ ਦੀ ਤਗੜੀ ਫੈਨ ਫਲੋਇੰਗ ਹੈ। ‘ਬਾਹੁਬਲੀ’ ਫ਼ਿਲਮ ਹਿੱਟ ਹੋਣ ਤੋਂ ਬਾਅਦ ਪ੍ਰਭਾਸ ਦੀ ਫੈਨ ਫਲੋਇੰਗ ’ਚ ਕਾਫੀ ਵਾਧਾ ਦੇਖਣ ਨੂੰ ਮਿਲਿਆ ਹੈ। ਸਾਊਥ ਅਦਾਕਾਰਾਂ ਦੀ ਦੀਵਾਨਗੀ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ। ਹੁਣ ਪ੍ਰਵਾਸ ਦੇ ਇਕ ਪ੍ਰਸ਼ੰਸਕ ਨੇ ਜਾਨ ਦੇਣ ਦੀ ਧਮਕੀ ਦਿੱਤੀ ਹੈ। ਪ੍ਰਸ਼ੰਸਕ ਦਾ ਲਿਖਿਆ ਹੋਇਆ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ  ਹੋ ਰਿਹਾ ਹੈ। ਪ੍ਰਸ਼ੰਸਕ ਨੇ ਧਮਕੀ ਪ੍ਰਵਾਸ ਦੀ ਆਉਣ ਵਾਲੀ  ਫ਼ਿਲਮ ‘ਸਲਾਰ’ ਨੂੰ ਲੈ ਕੇ ਦਿੱਤੀ ਹੈ। ਪ੍ਰਸ਼ੰਸਕ ਨੇ ਕਿਹਾ ਜੇਕਰ ਫ਼ਿਲਮ ‘ਸਲਾਰ’ ਦੇ ਬਾਰੇ ’ਚ ਕੋਈ ਕੋਈ ਅਪਡੇਟ ਨਹੀਂ ਦਿੱਤੀ ਤਾਂ ਮੈਂ ਆਪਣੀ ਜਾਨ ਦੇ ਦੇਵਾਂਗਾ।

Bollywood Tadka

ਇਹ ਵੀ ਪੜ੍ਹੋ: NEWYORK WALA BIRTHDAY: ਕੈਟਰੀਨਾ ਨੇ ਆਪਣੇ ਪਤੀ ਵਿੱਕੀ ਕੌਸ਼ਲ ਨੂੰ ਦਿੱਤੀ ਜਨਮਦਿਨ ਦੀ ਵਧਾਈ

ਪ੍ਰਸ਼ੰਸਕ ਨੇ ਪੱਤਰ ’ਚ ਲਿਖਿਆ ‘ਮੈਂ ਪਹਿਲਾਂ ਹੀ ਦੁੱਖੀ ਅਤੇ ਨਿਰਾਸ਼ ਹਾਂ। ਕਿਉਂਕਿ ਇਸ ਤਰ੍ਹਾਂ ‘ਸਾਹੋ’ ਅਤੇ ‘ਰਾਧੇ ਸ਼ਿਆਮ’ ਪ੍ਰਭਾਸ ਦੀਆਂ ਪਹਿਲੀਆਂ ਫ਼ਿਲਮਾਂ ਨਾਲ ਵੀ ਹੋਇਆ ਹੈ। ਜੇਕਰ ਇਸ ਮਹੀਨੇ ‘ਸਲਾਰ’ ਦੀ ਝਲਕ ਨਾ ਦਿਖਾਈ ਗਈ ਤਾਂ ਮੈਂ ਜ਼ਰੂਰ ਖੁਦਕੁਸ਼ੀ ਕਰ ਲਵਾਂਗਾ। ਸਾਨੂੰ ਸਲਾਰ ਦੀ ਅੱਪਡੇਟ ਦੀ ਲੋੜ ਹੈ। ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਕਿਹਾ ਸੀ ਕਿ ਉਹ ਜਲਦੀ ਹੀ ਸਲਾਰ ਬਾਰੇ ਅਪਡੇਟ ਦੇਣਗੇ। ਪਰ ਇਸ ਗੱਲ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਅਜੇ ਤੱਕ ਕੋਈ ਅਪਡੇਟ ਨਹੀਂ ਦਿੱਤੀ ਗਈ ਹੈ। ਪ੍ਰਸ਼ੰਸਕ ਦੀ ਇਹ ਖੁਦਕੁਸ਼ੀ ਦੀ ਗੱਲ ਕਾਫੀ ਚਰਚਾ ’ਚ ਹੈ।

PunjabKesari

ਇਹ ਵੀ ਪੜ੍ਹੋ:  ‘ਪ੍ਰਿਥਵੀਰਾਜ’ ਲਈ ਵਾਈ. ਆਰ. ਐੱਫ. ਨੇ 50,000 ਕਾਸਟਿਊਮ ਤਿਆਰ ਕੀਤੇ

ਦੱਸ ਦੇਈਏ ‘ਸਲਾਰ’ ਦੇ ਕਰੀਅਰ ਦੀ ਸਭ ਤੋਂ ਰੋਮਾਂਚਕ ਅਤੇ ਹਿੰਸਕ ਫ਼ਿਲਮ ਹੋਵੇਗੀ। ਫ਼ਿਲਮ ਦੇ ਪ੍ਰਭਾਸ ਦੇ ਨਾਲ ਸ਼ਰੂਤੀ ਹਾਸਨ ,ਪ੍ਰਿਥਵੀਰਾਜ ਸੁਕੁਮਾਰਨ, ਦਿਸ਼ਾ ਪਾਟਨੀ ਅਤੇ ਜਗਪਤੀ ਬਾਬੂ ਨਜ਼ਰ ਆਉਣਗੇ। ਫ਼ਿਲਮ ਨੂੰ ਪ੍ਰਸ਼ਾਂਤ ਨੀਲ ਨੇ ਲਿਖਿਆ ਹੈ। ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਸ ਇੰਤਜ਼ਾਰ ਕਰ ਰਹੇ ਹਨ।

PunjabKesari


ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਿਨਾ ਖਾਨ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ


author

Anuradha

Content Editor

Related News