ਵਾਇਨਾਡ ਦੇ ਪੀੜਤਾਂ ਲਈ ਪ੍ਰਭਾਸ ਨੇ ਵਧਾਇਆ ਮਦਦ ਦਾ ਹੱਥ, ਦਾਨ ਕੀਤੇ 2 ਕਰੋੜ
Wednesday, Aug 07, 2024 - 04:12 PM (IST)
ਐਂਟਰਟੇਨਮੈਂਟ ਡੈਸਕ : ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ ਦੇ ਕਈ ਸੂਬਿਆਂ 'ਚ ਭਾਰੀ ਮੀਂਹ ਤੇ ਤੂਫਾਨ ਵਰਗੀ ਸਥਿਤੀ ਬਣੀ ਹੋਈ ਹੈ। ਹਾਲ ਹੀ 'ਚ ਕੇਰਲ ਦੇ ਵਾਇਨਾਡ 'ਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ, ਜਿਸ 'ਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਕੁਝ ਆਪਣੇ ਪਰਿਵਾਰਾਂ ਤੋਂ ਲਾਪਤਾ ਹਨ। ਇੰਨਾ ਹੀ ਨਹੀਂ ਲੋਕ ਇਸ ਆਫ਼ਤ 'ਚ ਆਪਣੇ ਸਿਰ 'ਤੇ ਛੱਤ ਤੋਂ ਬਿਨਾਂ ਵੀ ਰਹੇ। ਅਜਿਹੇ 'ਚ ਸਾਊਥ ਸਟਾਰਸ ਮਦਦ ਲਈ ਅੱਗੇ ਆ ਰਹੇ ਹਨ। ਐਤਵਾਰ ਨੂੰ ਅੱਲੂ ਅਰਜੁਨ ਨੇ 25 ਲੱਖ ਰੁਪਏ ਦਾਨ ਕੀਤੇ ਸਨ। ਹੁਣ ਅਦਾਕਾਰ ਪ੍ਰਭਾਸ ਨੇ ਵੀ ਹੱਥ ਅੱਗੇ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਬੀਬੀ ਰਜਨੀ' ਦਾ ਗੀਤ 'ਨਗਰੀ ਨਗਰੀ' ਬਣਿਆ ਲੋਕਾਂ ਦੀ ਪਹਿਲੀ ਪਸੰਦ
ਦਾਨ ਕੀਤੇ 2 ਕਰੋੜ ਰੁਪਏ
ਵਾਇਨਾਡ 'ਚ ਕਈ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਬਚਾਅ ਦਲ ਦਾ ਸਰਚ ਆਪਰੇਸ਼ਨ ਇਕ ਹਫ਼ਤੇ ਤੋਂ ਚੱਲ ਰਿਹਾ ਹੈ। ਸ਼ਨੀਵਾਰ ਨੂੰ ਸੁਪਰਸਟਾਰ ਮੋਹਨ ਲਾਲ ਨੂੰ ਵੀ ਵਾਇਨਾਡ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਦੇਖਿਆ ਗਿਆ। ਉਨ੍ਹਾਂ 3 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਵੀ ਕੀਤਾ ਸੀ। ਅਦਾਕਾਰ ਨੇ ਕੇਰਲ ਦੇ ਮੁੱਖ ਮੰਤਰੀ ਰਾਹਤ ਫੰਡ 'ਚ 2 ਕਰੋੜ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ। ਅਦਾਕਾਰ ਦੇ ਇਸ ਕਦਮ ਤੋਂ ਲੋਕ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ! ਚੇਤਾਵਨੀ ਦਿੰਦਿਆਂ ਕਿਹਾ- 'ਮੈਨੂੰ ਆਉਣਾ ਨਾ ਪਵੇ...'
ਇਨ੍ਹਾਂ ਸਿਤਾਰਿਆਂ ਨੇ ਵੀ ਕੀਤੀ ਮਦਦ
ਪ੍ਰਭਾਸ ਤੋਂ ਪਹਿਲਾਂ ਅੱਲੂ ਅਰਜੁਨ, ਚਿਰੰਜੀਵੀ, ਰਾਮ ਚਰਨ ਅਤੇ ਮੋਹਨ ਲਾਲ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਕਰੋੜਾਂ-ਲੱਖਾਂ ਦਾ ਚੰਦਾ ਦਿੱਤਾ ਹੈ। ਅੱਲੂ ਅਰਜੁਨ ਨੇ 25 ਲੱਖ ਰੁਪਏ ਦਾਨ ਕੀਤੇ ਸਨ। ਚਿਰੰਜੀਵੀ ਤੇ ਉਨ੍ਹਾਂ ਦੇ ਪੁੱਤਰ ਰਾਮ ਚਰਨ ਨੇ ਇਕ ਕਰੋੜ ਰੁਪਏ ਦਾਨ ਕੀਤੇ ਸਨ। ਅਦਾਕਾਰ ਸੂਰਿਆ ਨੇ 1 ਕਰੋੜ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ। ਇਸ ਤੋਂ ਇਲਾਵਾ 'ਪੁਸ਼ਪਾ' ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਵੀ ਕੇਰਲ ਰਾਹਤ ਫੰਡ 'ਚ 10 ਲੱਖ ਰੁਪਏ ਦਾਨ ਕੀਤੇ ਹਨ।
ਪ੍ਰਭਾਸ ਦੀ ਆਉਣ ਵਾਲੀ ਫ਼ਿਲਮ
ਪ੍ਰਭਾਸ ਨੂੰ ਹਾਲ ਹੀ ਵਿੱਚ ਦੀਪਿਕਾ ਪਾਦੂਕੋਣ ਅਤੇ ਅਮਿਤਾਭ ਬੱਚਨ ਦੀ ਫ਼ਿਲਮ 'ਕਲਕੀ 289 ਈਡੀ' 'ਚ ਦੇਖਿਆ ਗਿਆ ਸੀ, ਜੋ ਕਿ ਇੱਕ ਸਾਇੰਸ ਫਿਕਸ਼ਨ ਫ਼ਿਲਮ ਸੀ। ਫ਼ਿਲਮ 'ਚ ਪ੍ਰਭਾਸ ਨੇ ਭੈਰਵ ਦਾ ਕਿਰਦਾਰ ਨਿਭਾਇਆ ਸੀ। ਹੁਣ ਉਹ ਜਲਦ ਹੀ 'ਦਿ ਰਾਜਾ ਸਾਬ' 'ਚ ਨਜ਼ਰ ਆਉਣਗੇ, ਜੋ ਕਿ ਸਾਲ 2025 'ਚ ਰਿਲੀਜ਼ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਗਾਇਕ ਜੌਰਡਨ ਸੰਧੂ ਨੂੰ ਸਵੇਰੇ ਉੱਠਦੇ ਹੀ ਇਸ ਚੀਜ਼ ਤੋਂ ਲੱਗਦੈ ਬਹੁਤ ਡਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।