ਪ੍ਰਭਾਸ ਤੇ ਦੀਪਿਕਾ ਦੀ ਫ਼ਿਲਮ ‘ਪ੍ਰੋਜੈਕਟ ਕੇ’ ਨੇ ਰਿਲੀਜ਼ ਤੋਂ ਪਹਿਲਾਂ ਹੀ ਕਮਾ ਲਏ 170 ਕਰੋੜ ਰੁਪਏ

01/03/2023 2:35:40 PM

ਮੁੰਬਈ (ਬਿਊਰੋ)– ਅਜਿਹਾ ਬਹੁਤ ਘੱਟ ਹੁੰਦਾ ਹੈ, ਜਦੋਂ ਸਾਊਥ ਦੇ ‘ਬਾਹੂਬਲੀ’ ਪ੍ਰਭਾਸ ਖ਼ਬਰਾਂ ’ਚ ਆਉਂਦੇ ਹਨ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਪ੍ਰੋਜੈਕਟ ਕੇ’ ਦੀ ਰਿਲੀਜ਼ ਡੇਟ ਦਾ ਐਲਾਨ ਹੋਣਾ ਅਜੇ ਬਾਕੀ ਹੈ ਪਰ ਇਹ 170 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਫ਼ਿਲਮ ਦਾ ਨਿਰਦੇਸ਼ਨ ਨਾਗ ਅਸ਼ਵਿਨ ਸੰਭਾਲ ਰਹੇ ਹਨ। ਉਹ ਸ਼ਾਨਦਾਰ ਫ਼ਿਲਮਾਂ ਲਈ ਮਸ਼ਹੂਰ ਹਨ। ਖ਼ਬਰਾਂ ਹਨ ਕਿ ਪ੍ਰਭਾਸ ਦੀ ਇਹ ਫ਼ਿਲਮ ਇਕ ਸਾਈ-ਫਾਈ ਫ਼ਿਲਮ ਹੋਵੇਗੀ। ਭਾਰਤੀ ਫ਼ਿਲਮ ਇੰਡਸਟਰੀ ਦੇ ਵੱਡੇ ਸਿਤਾਰੇ ਇਸ ਫ਼ਿਲਮ ਦਾ ਹਿੱਸਾ ਹੋਣਗੇ। ਇਸ ’ਚ ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ, ਪਵਨ ਕਲਿਆਣ ਸਮੇਤ ਕਈ ਲੋਕਾਂ ਦੇ ਨਾਂ ਸ਼ਾਮਲ ਹਨ।

ਇੰਡੀਆ ਟੁਡੇ ਦੀ ਰਿਪੋਰਟ ਮੁਤਾਬਕ ਪ੍ਰਭਾਸ ਦੀ ‘ਪ੍ਰੋਜੈਕਟ ਕੇ’ ਦੇ ਨਿਜ਼ਾਮ ਰਾਈਟਸ 70 ਕਰੋੜ ’ਚ ਵੇਚੇ ਗਏ ਹਨ। ਇਨ੍ਹਾਂ ਨੂੰ ਸੁਨੀਲ ਨਾਰੰਗ ਨੇ ਖਰੀਦਿਆ ਹੈ। ਸੁਨੀਲ ਨਾਰੰਗ ਏਸ਼ੀਅਨ ਸੁਨੀਲ ਦੇ ਨਾਮ ਨਾਲ ਇੰਡਸਟਰੀ ’ਚ ਬਹੁਤ ਮਸ਼ਹੂਰ ਹਨ। ਖ਼ਬਰਾਂ ਮੁਤਾਬਕ ਫ਼ਿਲਮ ਦੇ ਆਂਧਰਾ ਪ੍ਰਦੇਸ਼ ਦੇ ਅਧਿਕਾਰ ਕਰੀਬ 100 ਕਰੋੜ ’ਚ ਵਿਕ ਚੁੱਕੇ ਹਨ। ਯਾਨੀ ਕਿ ਟਾਲੀਵੁੱਡ ’ਚ ਹੀ ਫ਼ਿਲਮ ਨੇ ਕੁਲ 170 ਕਰੋੜ ਦੀ ਕਮਾਈ ਕਰ ਲਈ ਹੈ। ਕਰੀਬ 50 ਫੀਸਦੀ ਕਮਾਈ ਫ਼ਿਲਮ ਆਪਣੇ ਅਧਿਕਾਰਾਂ ਤੋਂ ਹੀ ਕਰੇਗੀ। ਇਸ ਫ਼ਿਲਮ ਦੇ ਬਾਕੀ ਡਿਸਟ੍ਰੀਬਿਊਸ਼ਨ ਰਾਈਟਸ ਦੀ ਵੀ ਕਾਫੀ ਮੰਗ ਹੈ। ਰਿਲੀਜ਼ ਤੋਂ ਬਾਅਦ ਵੀ ਬਾਕਸ ਆਫਿਸ ਕਲੈਕਸ਼ਨ ਬਾਕੀ ਹੈ।

ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਗੀਤ ਲਿਖਣ ਵਾਲੇ ਸਵਰਨ ਸਿਵੀਆ

ਪ੍ਰਭਾਸ ਤੇ ਉਨ੍ਹਾਂ ਦੀ ਟੀਮ ਨੇ ਫ਼ਿਲਮ ਦੀ ਲਗਭਗ 80 ਫੀਸਦੀ ਸ਼ੂਟਿੰਗ ਪੂਰੀ ਕਰ ਲਈ ਹੈ। ਸਿਰਫ਼ 20 ਫੀਸਦੀ ਸ਼ੂਟਿੰਗ ਬਾਕੀ ਹੈ। ਇਸ ਨੂੰ ਵੀ ਆਉਣ ਵਾਲੇ ਕੁਝ ਮਹੀਨਿਆਂ ’ਚ ਪੂਰਾ ਕਰ ਲਿਆ ਜਾਵੇਗਾ। ਫ਼ਿਲਮ ’ਚ ਹੈਵੀ ਸੀ. ਜੀ. ਆਈ. (ਕੰਪਿਊਟਰ ਜਨਰੇਟਿਡ ਇਮੇਜਰੀ) ਨਜ਼ਰ ਆਵੇਗੀ। ਇਸ ਲਈ ਪੋਸਟ-ਪ੍ਰੋਡਕਸ਼ਨ ’ਚ ਲੰਮਾ ਸਮਾਂ ਲੱਗੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਫ਼ਿਲਮ 2024 ’ਚ ਰਿਲੀਜ਼ ਹੋਣ ਜਾ ਰਹੀ ਹੈ, ਇਹ ਵੀ ਕੋਈ ਵੱਡੀ ਗੱਲ ਨਹੀਂ ਹੈ। ਨਿਰਮਾਤਾਵਾਂ ਨੂੰ ਫ਼ਿਲਮ ਤੋਂ ਕਾਫੀ ਉਮੀਦਾਂ ਹਨ। 500 ਕਰੋੜ ਦੇ ਬਜਟ ’ਚ ਬਣਨ ਵਾਲੀ ਇਹ ਫ਼ਿਲਮ ਕਿੰਨਾ ਕਮਾਲ ਦਿਖਾਏਗੀ ਇਹ ਤਾਂ ਸਮਾਂ ਹੀ ਦੱਸੇਗਾ। ਪ੍ਰਭਾਸ ਦੀ ‘ਰਾਧੇ ਸ਼ਿਆਮ’ ਤੇ ‘ਸਾਹੋ’ ਵੀ ਵੱਡੇ ਬਜਟ ਦੀਆਂ ਫ਼ਿਲਮਾਂ ਸਨ ਪਰ ਦੋਵਾਂ ’ਚੋਂ ਇਕ ਵੀ ਬਾਕਸ ਆਫਿਸ ’ਤੇ ਕਮਾਲ ਨਹੀਂ ਕਰ ਸਕੀ।

ਜੇਕਰ ‘ਪ੍ਰੋਜੈਕਟ ਕੇ’ ਵੀ ਬਾਕਸ ਆਫਿਸ ’ਤੇ ਫਲਾਪ ਹੁੰਦੀ ਹੈ ਤਾਂ ‘ਬਾਹੂਬਲੀ’ ਸਟਾਰ ਇਕ ਵਾਰ ਮੁੜ ਲੋਕਾਂ ਦੇ ਨਿਸ਼ਾਨੇ ’ਤੇ ਆ ਜਾਣਗੇ। ਉਂਝ ਵੀ ਪ੍ਰਭਾਸ ‘ਆਦਿਪੁਰਸ਼’ ਨੂੰ ਲੈ ਕੇ ਕਾਫੀ ਮਜ਼ਾਕ ਦਾ ਸਾਹਮਣਾ ਕਰ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਇਸ ਸਾਲ ਦੀ ਦੂਜੀ ਤਿਮਾਹੀ ’ਚ ਰਿਲੀਜ਼ ਹੋਵੇਗੀ। ਫ਼ਿਲਮ ’ਚ ਕ੍ਰਿਤੀ ਸੈਨਨ ਮੁੱਖ ਭੂਮਿਕਾ ’ਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ਦੇ ਮੇਕਰਜ਼ ਨੂੰ ਇਸ ਦੇ VFX ਨੂੰ ਲੈ ਕੇ ਕਾਫੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ’ਚ ਟੀਮ ਨੇ ਇਸ ਦੀ ਰਿਲੀਜ਼ ’ਚ ਥੋੜ੍ਹੀ ਦੇਰੀ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News