ਪ੍ਰਭਾਸ ਦੀਆਂ 6 ਫਿਲਮਾਂ ਦੀ ਬਾਕਸ ਆਫਿਸ ’ਤੇ ਜ਼ਬਰਦਸਤ ਓਪਨਿੰਗ

Monday, Jul 01, 2024 - 05:26 PM (IST)

ਪ੍ਰਭਾਸ ਦੀਆਂ 6 ਫਿਲਮਾਂ ਦੀ ਬਾਕਸ ਆਫਿਸ ’ਤੇ ਜ਼ਬਰਦਸਤ ਓਪਨਿੰਗ

ਮੁੰਬਈ (ਬਿਊਰੋ) - ਪੈਨ ਇੰਡੀਆ ਸੁਪਰਸਟਾਰ ਪ੍ਰਭਾਸ ਨੇ ਬਾਕਸ ਆਫਿਸ ’ਤੇ ਜ਼ਬਰਦਸਤ ਓਪਨਿੰਗ ਦੇ ਨਾਲ ਆਪਣੀ ਮਜ਼ਬੂਤ ​​ਪਛਾਣ ਬਣਾਈ ਹੈ। ਉਨ੍ਹਾਂ ਦੀਆਂ ਫਿਲਮਾਂ ਅਕਸਰ ਰਿਲੀਜ਼ ਦੇ ਪਹਿਲੇ ਦਿਨ ਰਿਕਾਰਡ ਕਾਇਮ ਕਰਦੀਆਂ ਹਨ। ‘ਬਾਹੂਬਲੀ ਦਿ ਬਿਗਨਿੰਗ’ ਦਾ ਸੀਕਵਲ ਰਿਕਾਰਡ ਤੋੜਦੇ ਹੋਏ ਪਹਿਲੇ ਦਿਨ ਦੁਨੀਆ ਭਰ ਵਿਚ 200 ਕਰੋੜ ਰੁਪਏ ਕਮਾਉਣ ’ਚ ਕਾਮਯਾਬ ਰਿਹਾ। ਇਸ ਫਿਲਮ ਨੇ ਨਾ ਸਿਰਫ ਬਾਕਸ ਆਫਿਸ ’ਤੇ ਪ੍ਰਭਾਸ ਦੀ ਲੋਕਪ੍ਰਿਅਤਾ ਨੂੰ ਮਜ਼ਬੂਤ ​​ਕੀਤਾ, ਸਗੋਂ ਸਾਇੰਸ ਫਿਕਸ਼ਨ ਫਿਲਮ ‘ਕਲਕੀ 2898 ਏ. ਡੀ’ ਨੇ ਦੁਨੀਆ ਭਰ ਵਿੱਚ 190 ਕਰੋੜ ਰੁਪਏ ਕਮਾਏ। 

ਇਹ ਖ਼ਬਰ ਵੀ ਪੜ੍ਹੋ - ਇਤਿਹਾਸਕ ਜਿੱਤ ਮਗਰੋਂ ਦਲੇਰ ਮਹਿੰਦੀ ਦੇ ਗੀਤ 'ਤੇ ਅਰਸ਼ਦੀਪ ਤੇ ਵਿਰਾਟ ਨੇ ਪਾਇਆ ਭੰਗੜਾ, ਸਾਹਮਣੇ ਆਇਆ ਵੀਡੀਓ

ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਪ੍ਰਭਾਸ ਦੇ ਪ੍ਰਸ਼ੰਸਕ ਸਿਨੇਮਾਘਰਾਂ ਵਿਚ ਪਟਾਕੇ ਵੀ ਚਲਾ ਰਹੇ ਸਨ ਤੇ ਫਿਲਮ ‘ਸਾਹੋ’ ਨੇ ਪਹਿਲੇ ਦਿਨ ਦੁਨੀਆ ਭਰ ’ਚ 190 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫਿਲਮ ‘ਆਦਿਪੁਰਸ਼’ ਨੇ ਪਹਿਲੇ ਦਿਨ 140 ਕਰੋੜ ਦੀ ਸ਼ਾਨਦਾਰ ਓਪਨਿੰਗ ਕੀਤੀ। ਫਿਲਮ ਨੇ ਵੱਡੇ ਪੈਮਾਨੇ ਤੇ ਪ੍ਰਭਾਸ ਦੇ ਮਹਾਂਕਾਵਿ ਨਾਇਕ ਦੀ ਭੂਮਿਕਾ ਨੇ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਤੇ ਬਾਕਸ ਆਫਿਸ ’ਤੇ ਇਕ ਮਜ਼ਬੂਤ ਸ਼ੁਰੂਆਤ ਦੀ ਗਾਰੰਟੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਦੇ ਨਾਂ 'ਤੇ ਇਕ ਹੋਰ ਰਿਕਾਰਡ, ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ 'ਚ ਹੋਈ ਬੱਲੇ-ਬੱਲੇ

ਫਿਲਮ ‘ਬਾਹੂਬਲੀ : ਦਿ ਬਿਗਨਿੰਗ’ ਫਿਲਮ ਭਾਰਤੀ ਸਿਨੇਮਾ ਲਈ ਇਕ ਗੇਮ-ਚੇਂਜਰ ਸੀ। ਹਿੰਦੀ ਐਡੀਸ਼ਨ ਨੇ ਆਪਣੇ ਪਹਿਲੇ ਦਿਨ ਵਿਸ਼ਵ ਭਰ ਵਿਚ 75 ਕਰੋੜ ਰੁਪਏ ਦੀ ਪ੍ਰਭਾਵਸ਼ਾਲੀ ਸ਼ੁਰੂਆਤ ਕੀਤੀ, ਜੋ ਕਿਸੇ ਵੀ ਭਾਰਤੀ ਫਿਲਮ ਲਈ ਸਭ ਤੋਂ ਵੱਧ ਹੈ। ਹੁਣ ਸਭ ਦੀਆਂ ਨਜ਼ਰਾਂ ‘ਕਲਕੀ 2898 ਏ. ਡੀ’ ’ਤੇ ਹਨ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News