ਪ੍ਰਭ ਗਿੱਲ ਨੇ ਵਿੰਨ੍ਹਿਆ ਸਰਕਾਰ ’ਤੇ ਨਿਸ਼ਾਨਾ, ਕਿਹਾ- ‘ਸਟੈਚੂ ਬਣਾਉਣ ਲਈ ਪੈਸੇ ਨੇ ਪਰ ਸਿਹਤ ਸੇਵਾਵਾਂ ਲਈ ਨਹੀਂ’

04/22/2021 11:15:06 AM

ਚੰਡੀਗੜ੍ਹ (ਬਿਊਰੋ)– ਦੇਸ਼ ਭਰ ’ਚ ਕੋਰੋਨਾ ਵਾਇਰਸ ਕਰਕੇ ਜੋ ਹਾਲਾਤ ਚੱਲ ਰਹੇ ਹਨ ਉਸ ਤੋਂ ਅਸੀਂ ਸਾਰੇ ਜਾਣੂ ਹਾਂ। ਹਸਪਤਾਲਾਂ ਤੋਂ ਰੋਜ਼ਾਨਾ ਇਹ ਦ੍ਰਿਸ਼ ਦੇਖਣ ਨੂੰ ਮਿਲਦੇ ਹਨ ਕਿ ਆਕਸੀਜਨ ਦੀ ਘਾਟ ਆ ਗਈ ਹੈ। ਦੇਸ਼ ’ਚ ਦੂਜੀ ਵਾਰ ਕੋਰੋਨਾ ਵਾਇਰਸ ਨੇ ਜ਼ੋਰ ਫੜ ਲਿਆ ਹੈ ਪਰ ਸਰਕਾਰ ਵਲੋਂ ਅਜੇ ਤਕ ਇਸ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਗੱਡੀ ’ਚ ਮਾਸਕ ਪਹਿਨਣ ’ਤੇ ਬੋਲੇ ਗਿੱਪੀ ਗਰੇਵਾਲ, ਲਾਈਵ ਦੌਰਾਨ ਤਾਲਾਬੰਦੀ ’ਤੇ ਵੀ ਰੱਖੀ ਰਾਏ

ਇਸ ਸਭ ਨੂੰ ਦੇਖਦਿਆਂ ਪੰਜਾਬੀ ਗਾਇਕ ਪ੍ਰਭ ਗਿੱਲ ਨੇ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਪ੍ਰਭ ਗਿੱਲ ਨੇ ਸਟੈਚੂ ’ਤੇ ਪੈਸਾ ਖ਼ਰਚ ਕਰਨ ਨੂੰ ਲੈ ਕੇ ਟਿੱਪਣੀ ਕੀਤੀ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਚੰਗੀਆਂ ਸਿਹਤ ਸੇਵਾਵਾਂ ਲਈ ਸਰਕਾਰ ਕੋਲ ਪੈਸਾ ਨਹੀਂ ਹੈ।

ਪ੍ਰਭ ਨੇ ਕਿਹਾ, ‘ਸਾਡੇ ਕੋਲ ਸਟੈਚੂ ਬਣਾਉਣ ਲਈ ਢੇਰ ਸਾਰਾ ਪੈਸਾ ਹੈ, ਜਿਸ ਨਾਲ ਅਸੀਂ ਆਪਣੀਆਂ ਉਪਲੱਬਧੀਆਂ ਨੂੰ ਦਰਸਾ ਸਕੀਏ ਪਰ ਸਾਡੇ ਕੋਲ ਚੰਗੇ ਹਸਪਤਾਲ ਤੇ ਚੰਗੀਆਂ ਸਿਹਤ ਸੇਵਾਵਾਂ ਨਹੀਂ ਹਨ।’

ਪ੍ਰਭ ਗਿੱਲ ਨੇ ਇਹ ਗੱਲ ਟਵਿਟਰ ’ਤੇ ਇਕ ਤਸਵੀਰ ਸਾਂਝੀ ਕਰਕੇ ਆਖੀ ਹੈ। ਟਵੀਟ ’ਚ ਜੋ ਤਸਵੀਰ ਪ੍ਰਭ ਗਿੱਲ ਵਲੋਂ ਸਾਂਝੀ ਕੀਤੀ ਗਈ ਹੈ, ਉਸ ’ਚ ਇਕ ਮਹਿਲਾ ਆਕਸੀਜਨ ਦੇ ਸਿਲੰਡਰ ਨਾਲ ਸੜਕ ’ਤੇ ਬੈਠੀ ਨਜ਼ਰ ਆ ਰਹੀ ਹੈ। ਉਥੇ ਤਸਵੀਰ ’ਚ ਪਿੱਛੇ ਸਰਦਾਰ ਵੱਲਭ ਭਾਈ ਪਟੇਲ ਦਾ ਸਟੈਚੂ ਦਿਖਾਈ ਦੇ ਰਿਹਾ ਹੈ, ਜੋ ਆਪਣੇ ਸਿਰ ’ਤੇ ਹੱਥ ਮਾਰ ਰਹੇ ਹਨ।

ਨੋਟ– ਪ੍ਰਭ ਗਿੱਲ ਦੇ ਇਸ ਟਵੀਟ ਨਾਲ ਤੁਸੀਂ ਕਿੰਨੇ ਸਹਿਮਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News