ਵਿਆਹ ਤੋਂ ਪਹਿਲੇ ਰਿਲੀਜ਼ ਹੋਇਆ ਰਣਬੀਰ ਅਤੇ ਆਲੀਆ ਦੀ ਫਿਲਮ ''ਬ੍ਰਹਮਾਸਤਰ'' ਦਾ ਪੋਸਟਰ

Sunday, Apr 10, 2022 - 05:43 PM (IST)

ਵਿਆਹ ਤੋਂ ਪਹਿਲੇ ਰਿਲੀਜ਼ ਹੋਇਆ ਰਣਬੀਰ ਅਤੇ ਆਲੀਆ ਦੀ ਫਿਲਮ ''ਬ੍ਰਹਮਾਸਤਰ'' ਦਾ ਪੋਸਟਰ

ਮੁੰਬਈ- ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਇਨੀਂ ਦਿਨੀਂ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਦੋਵੇਂ 14 ਅਪ੍ਰੈਲ ਨੂੰ ਸੱਤ ਫੇਰੇ ਲੈਣਗੇ। ਇਸ ਵਿਚਾਲੇ ਆਲੀਆ ਅਤੇ ਰਣਬੀਰ ਦੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦਾ ਪੋਸਟਰ ਰਿਲੀਜ਼ ਕੀਤਾ ਹੈ, ਜਿਸ 'ਚ ਦੋਵਾਂ ਦੀ ਕੈਮਿਸਟਰੀ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀ ਹੈ।

PunjabKesari
ਪੋਸਟਰ 'ਚ ਆਲੀਆ ਅਤੇ ਰਣਬੀਰ ਇਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆ ਰਹੇ ਹਨ। ਰਣਬੀਰ ਦੇ ਕੱਪੜਿਆਂ 'ਚੋਂ ਅੱਗ ਨਿਕਲ ਰਹੀ ਹੈ। ਦੋਵੇਂ ਥੋੜ੍ਹਾ ਜ਼ਖਮੀ ਲੱਗ ਰਹੇ ਹਨ। ਪੋਸਟਰ ਦੇ ਨਾਲ ਅਰਿਜੀਤ ਸਿੰਘ ਦੀ ਆਵਾਜ਼ 'ਚ ਫਿਲਮ ਦਾ ਪਹਿਲਾ ਟਰੈਕ 'ਕੇਸਰੀਆ' ਵੀ ਰਿਲੀਜ਼ ਕੀਤਾ ਗਿਆ ਹੈ। ਪੋਸਟਰ ਦੇ ਬੈਕਗਰਾਊਂਡ 'ਚ 'ਕੇਸਰੀਆ' ਦੀਆਂ ਕੁਝ ਖ਼ੂਬਸੂਰਤ ਲਾਈਆਂ ਸੁਣੀਆਂ ਜਾ ਰਹੀਆਂ ਹਨ। ਰਣਬੀਰ ਅਤੇ ਆਲੀਆ ਦੀ ਲਵ ਕੈਮਿਸਟਰੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਆਲੀਆ ਨੇ ਲਿਖਿਆ-ਲਵ ਔਰ ਲਾਈਟ। ਪ੍ਰਸ਼ੰਸਕ ਇਸ ਪੋਸਟਰ ਨੂੰ ਖੂਬ ਪਿਆਰ ਦੇ ਰਹੇ ਹਨ। 


ਦੱਸ ਦੇਈਏ ਕਿ 'ਬ੍ਰਹਮਾਸਤਰ' 9 ਸਤੰਬਰ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ 'ਚ ਆਲੀਆ-ਰਣਬੀਰ ਤੋਂ ਇਲਾਵਾ ਅਮਿਤਾਭ ਬੱਚਨ ਅਤੇ ਮੌਨੀ ਰਾਏ ਵੀ ਮੁੱਖ ਭੂਮਿਕਾ 'ਚ ਹਨ। ਆਯਾਨ ਮੁਖਰਜੀ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ। ਪ੍ਰਸ਼ੰਸਕ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।


author

Aarti dhillon

Content Editor

Related News