ਅਸ਼ਲੀਲ ਫ਼ਿਲਮਾਂ ਦਾ ਮਾਮਲਾ: ਨੰਦਿਤਾ ਦੱਤਾ ਤੋਂ ਬਾਅਦ ਉਨ੍ਹਾਂ ਦਾ ਕੋ-ਸਟਾਰ ਵੀ ਹੋਇਆ ਗਿ੍ਰਫ਼ਤਾਰ

08/03/2021 5:36:41 PM

ਮੁੰਬਈ: ਅਸ਼ਲੀਲ ਫ਼ਿਲਮ ਮਾਮਲੇ ’ਚ ਗਿ੍ਰਫ਼ਤਾਰ ਹੋਈ ਨੈਂਸੀ ਭਾਬੀ ਉਰਫ ਅਦਾਕਾਰਾ ਨੰਦਿਤਾ ਦੱਤਾ ਦਾ ਕਾਲੇ ਧੰਦਿਆਂ ਤੋਂ ਪਰਦਾਫਾਸ਼ ਹੁੰਦਾ ਜਾ ਰਿਹਾ ਹੈ। ਗਿ੍ਰਫ਼ਤਾਰੀ ਤੋਂ ਬਾਅਦ ਉਨ੍ਹਾਂ ਨੇ ਕਈ ਖੁਲਾਸੇ ਕੀਤੇ ਹਨ ਜਿਸ ਨਾਲ ਪੁਲਸ ਨੂੰ ਬਾਕੀ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ’ਚ ਆਸਾਨੀ ਹੋ ਰਹੀ ਹੈ। ਨੰਦਿਤਾ ਦੱਤਾ ਤੋਂ ਬਾਅਦ ਉਨ੍ਹਾਂ ਦੇ ਦੋ ਫੋਟੋਗ੍ਰਾਫਰਾਂ ਤੋਂ ਬਾਅਦ ਹੁਣ ਪੁਲਸ ਨੇ ਉਨ੍ਹਾਂ ਦੇ ਕੋ-ਸਟਾਰ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਹੈ ਜੋ ਉਨ੍ਹਾਂ ਦੇ ਨਾਲ ਅਸ਼ਲੀਲ ਫ਼ਿਲਮਾਂ ’ਚ ਕਿਰਦਾਰ ਨਿਭਾਉਂਦਾ ਸੀ। 
ਨੈਂਸੀ ਭਾਬੀ ਦੇ ਨਾਲ ਕੰਮ ਕਰਨ ਵਾਲੇ ਹੀਰੋ ਦਾ ਨਾਂ ਸਨੇਹਾਸ਼ੀਸ਼ ਬਲ ਦੱਸਿਆ ਜਾ ਰਿਹਾ ਹੈ। ਬੰਗਾਲ ਪੁਲਸ ਨੇ ਉਨ੍ਹ੍ਹਾਂ ਨੂੰ ਦਮਦਮ ਇਲਾਕੇ ’ਚੋਂ ਗਿ੍ਰਫ਼ਤਾਰ ਕੀਤਾ ਹੈ। 
ਦੱਸ ਦੇਈਏ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜਨਸਮੈਨ ਰਾਜ ਕੁੰਦਰਾ ਨੂੰ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਪਿਛਲੇ 14 ਦਿਨਾਂ ਤੋਂ ਪੁਲਸ ਹਿਰਾਸਤ ’ਚ ਹੈ। ਰਾਜ ਕੁੰਦਰਾ ਕੇਸ ਤੋਂ ਬਾਅਦ ਕੋਲਕਾਤਾ ’ਚ ਡਰਟੀ ਫ਼ਿਲਮ ਬਣਾਉਣ ਦੇ ਮਾਮਲੇ ’ਚ ਖੁਲਾਸਾ ਹੋਇਆ ਸੀ। ਦੋਸ਼ੀ ਮਾਡਲਸ ਨੇ ਖੁਲਾਸਾ ਕੀਤਾ ਸੀ ਕਿ ਨੰਦਿਤਾ ਦੱਤਾ ਰਾਜ ਕੁੰਦਰਾ ਦੇ ਐਪ ਲਈ ਕੰਮ ਕਰ ਚੁੱਕੀ ਹੈ।


Aarti dhillon

Content Editor

Related News