ਗਾਇਕਾ ਅਸੀਸ ਕੌਰ ਦੀ ਹੋਈ ਕੁੜਮਾਈ, ਹਮਸਫ਼ਰ ਨਾਲ ਸਾਂਝੀ ਕੀਤੀ ਪਿਆਰੀ ਤਸਵੀਰ

01/27/2023 4:16:45 PM

ਜਲੰਧਰ (ਬਿਊਰੋ) : ਗਾਇਕਾ ਅਸੀਸ ਕੌਰ ਨੇ ਬਾਲੀਵੁੱਡ ਨੂੰ 'ਰਾਤਾ ਲੰਬੀਆਂ', 'ਦਿਲਬਰ' ਸਮੇਤ ਕਈ ਰੋਮਾਂਟਿਕ ਗੀਤ ਦਿੱਤੇ ਹਨ। ਅਸੀਸ ਕੌਰ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ, ਅਸੀਸ ਨੇ ਬੀਤੇ ਦਿਨ ਮੰਗਣੀ ਕਰ ਲਈ ਹੈ, ਜਿਸ ਦੀ ਤਸਵੀਰ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

PunjabKesari

ਦੱਸ ਦਈਏ ਕਿ ਅਸੀਸ ਕੌਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਗਾਇਕ ਗੋਲਡੀ ਸੋਹੇਲ ਨਾਲ ਆਪਣੀ ਮੰਗਣੀ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜੋੜੇ ਦੀ ਮੰਗਣੀ ਗੁਰਦੁਆਰਾ ਸਾਹਿਬ 'ਚ ਹੋਈ ਸੀ। ਦੋਵੇਂ ਇੱਕੋ ਰੰਗ ਦੇ ਪੰਜਾਬੀ ਪਹਿਰਾਵੇ 'ਚ ਟਵਿਨਿੰਗ ਕਰਦੇ ਨਜ਼ਰ ਆਏ।

PunjabKesari

ਜਿਵੇਂ ਹੀ ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇਹ ਖੁਸ਼ਖਬਰੀ ਸਾਂਝੀ ਕੀਤੀ, ਪ੍ਰਸ਼ੰਸਕਾਂ ਸਮੇਤ ਸਾਰੇ ਸੈਲੇਬਸ ਨੇ ਕੁਮੈਂਟ ਸੈਕਸ਼ਨ 'ਚ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਸੀਸ ਕੌਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਮੰਗਣੀ ਦੀ ਤਸਵੀਰ ਸ਼ੇਅਰ ਕੀਤੀ ਹੈ, ਉਦੋਂ ਤੋਂ ਹੀ ਇਸ ਪਿਆਰੇ ਜੋੜੇ ਨੂੰ ਵਧਾਈਆਂ ਤਾਂਤਾ ਲੱਗਾ ਹੋਇਆ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਜ਼ਰੂਰ ਦਿਓ।


sunita

Content Editor

Related News