ਕੈਮਰੇ ਸਾਹਮਣੇ ਬੋਲਡ ਸੀਨਜ਼ ਕਰਨ ਨੂੰ ਲੈ ਕੇ ਪੂਨਮ ਪਾਂਡੇ ਦਾ ਵੱਡਾ ਬਿਆਨ, ਆਖੀ ਇਹ ਗੱਲ
Wednesday, Jun 23, 2021 - 03:42 PM (IST)
ਮੁੰਬਈ : ਪੂਨਮ ਪਾਂਡੇ ਬਾਲੀਵੁੱਡ ਦੀ ਇਕ ਵਿਵਾਦਪੂਰਨ ਅਦਾਕਾਰਾ ਹੈ। ਉਹ ਆਪਣੀਆਂ ਬੋਲਡ ਤਸਵੀਰਾਂ ਅਤੇ ਵੀਡਿਓਜ਼ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ। ਪੂਨਮ ਪਾਂਡੇ ਆਪਣੇ ਬਿਆਨਾਂ ਕਾਰਨ ਵੀ ਕਈ ਵਾਰ ਸੁਰਖੀਆਂ ਵਿਚ ਆਈ ਹੈ। ਇਕ ਵਾਰ ਫਿਰ ਉਸ ਨੇ ਅਜਿਹਾ ਬਿਆਨ ਦਿੱਤਾ ਹੈ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਪੂਨਮ ਪਾਂਡੇ ਨੇ ਕੈਮਰੇ ਸਾਹਮਣੇ ਬੋਲਡ ਸੀਨ ਦੇਣ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਪੂਨਮ ਪਾਂਡੇ 'ਨਸ਼ਾ' ਅਤੇ 'ਦ ਜਰਨੀ ਔਰ ਕਰਮਾ' ਸਮੇਤ ਕਈ ਫ਼ਿਲਮਾਂ 'ਚ ਨਜ਼ਰ ਆਈ ਹੈ। ਉਸ ਨੇ ਇਨ੍ਹਾਂ ਫ਼ਿਲਮਾਂ ਵਿਚ ਕਈ ਬੋਲਡ ਦ੍ਰਿਸ਼ ਵੀ ਦਿੱਤੇ ਹਨ। ਪੂਨਮ ਪਾਂਡੇ ਨੇ ਹਾਲ ਹੀ ਵਿਚ ਅੰਗ੍ਰੇਜ਼ੀ ਵੈੱਬਸਾਈਟ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਉਸ ਨੇ ਆਪਣੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਬਾਰੇ ਬਹੁਤ ਗੱਲਾਂ ਕੀਤੀਆਂ। ਪੂਨਮ ਪਾਂਡੇ ਨੇ ਕਿਹਾ ਹੈ ਕਿ ਉਹ ਕੈਮਰੇ ਸਾਹਮਣੇ ਬੋਲਡ ਸੀਨ ਕਰਨਾ ਪਸੰਦ ਕਰਦੀ ਹੈ।
ਸਿਰਫ਼ ਇੰਨਾ ਹੀ ਨਹੀਂ ਉਸਨੇ ਆਪਣੇ ਆਪ ਨੂੰ ਇਕ ਐਰੋਟਿਕ ਸਟਾਰ ਦੱਸਿਆ ਹੈ। ਪੂਨਮ ਪਾਂਡੇ ਨੇ ਖੁਲਾਸਾ ਕੀਤਾ ਹੈ ਕਿ ਪ੍ਰਸ਼ੰਸਕ ਉਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਅਤੇ ਪਸੰਦ ਕਰਦੇ ਹਨ। ਅਦਾਕਾਰਾ ਦੇ ਅਨੁਸਾਰ ਉਸਨੂੰ ਇਹ ਵੀਡੀਓਜ਼ ਬਿਲਕੁਲ ਵੀ ਬੁਰੀਆਂ ਨਹੀਂ ਲੱਗਦੀਆਂ। ਪੂਨਮ ਪਾਂਡੇ ਦਾ ਮੰਨਣਾ ਹੈ ਕਿ ਉਸ ਦੀਆਂ ਵੀਡੀਓਜ਼ ਅਡਲਟ ਨਹੀਂ ਹਨ। ਉਸਦੇ ਅਨੁਸਾਰ ਉਹ ਆਪਣੇ ਕੰਮ ਨੂੰ ਪਿਆਰ ਕਰਦੀ ਹੈ ਅਤੇ ਇਸ 'ਤੇ ਉਸ ਨੂੰ ਮਾਣ ਹੈ।
ਪੂਨਮ ਪਾਂਡੇ ਨੇ ਕਿਹਾ, ''ਇਕ ਐਰੋਟਿਕ ਸਟਾਰ ਬਣਨਾ ਮਜ਼ੇਦਾਰ ਹੈ। ਜਦੋਂ ਮੇਰੇ ਦੋਸਤ ਮੈਨੂੰ ਕਹਿੰਦੇ ਹਨ ਕਿ ਮੈਂ ਪੂਨਮ ਪਾਂਡੇ ਦੀ ਜਾਂ ਦਾ ਪ੍ਰਸ਼ੰਸਕ ਹਾਂ ਅਤੇ ਮੇਰੇ ਵੀਡੀਓ ਦੇਖਦੇ ਹਨ, ਤਾਂ ਉਨ੍ਹਾਂ ਨੂੰ ਉਸ ਬਾਰੇ ਬੁਰਾ ਨਹੀਂ ਕਿਉਂਕਿ ਇਹ ਅਡਲਟ ਨਹੀਂ ਹੈ। ਮੈਂ ਇਹ ਨਹੀਂ ਕਹਿ ਰਹੀ ਇਹ ਬੁਰਾ ਹੈ। ਮੈਨੂੰ ਆਪਣਾ ਕੰਮ ਪਸੰਦ ਹੈ ਅਤੇ ਮੈਨੂੰ ਇਸ 'ਤੇ ਮਾਣ ਹੈ। ਇਸ ਤੋਂ ਇਲਾਵਾ ਪੂਨਮ ਪਾਂਡੇ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕਈ ਖੁਲਾਸੇ ਕੀਤੇ ਹਨ।
ਹਾਲ ਹੀ ਵਿਚ ਮੀਡੀਆ ਉੱਤੇ ਖਬਰਾਂ ਆਈਆਂ ਸਨ ਕਿ ਪੂਨਮ ਪਾਂਡੇ ਜਲਦੀ ਹੀ ਮਾਂ ਬਣਨ ਜਾ ਰਹੀ ਹੈ। ਅਦਾਕਾਰਾ ਨੇ ਅਜਿਹੀਆਂ ਖਬਰਾਂ ਤੋਂ ਸਰਾਸਰ ਇਨਕਾਰ ਕੀਤਾ ਹੈ। ਪੂਨਮ ਪਾਂਡੇ ਨੇ ਕਿਹਾ, 'ਜ਼ਬਰਦਸਤੀ ਗਰਭਵਤੀ ਨਾ ਬਣਾਓ। ਕਿਸੇ ਔਰਤ ਲਈ ਇਹ ਚੰਗੀ ਖ਼ਬਰ ਹੋ ਸਕਦੀ ਹੈ ਪਰ ਮੇਰੇ ਲਈ ਇਹ ਬੁਰੀ ਖ਼ਬਰ ਹੈ। ਇਸ ਲਈ ਮੈਂ ਗਰਭਵਤੀ ਨਹੀਂ ਹਾਂ ਮੈਨੂੰ ਇਕ ਵਾਰ ਪੁੱਛ ਤਾਂ ਲਓ। ਮੇਰੀ ਜਿੰਦਗੀ ਇਕ ਖੁੱਲੀ ਕਿਤਾਬ ਵਰਗੀ ਹੈ। ਜੇ ਮੈਂ ਗਰਭਵਤੀ ਹਾਂ ਤਾਂ ਮੈਂ ਪੇੜੇ ਵੰਡਾਂਗੀ। ਇਸ ਤੋਂ ਇਲਾਵਾ ਵੀ ਪੂਨਮ ਪਾਂਡੇ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਗੱਲਾਂ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਪੂਨਮ ਪਾਂਡੇ ਨੇ ਆਪਣੇ ਬੁਆਏਫ੍ਰੈਂਡ ਸੈਮ ਬੰਬੇ ਨਾਲ ਚੁੱਪ-ਚਪੀਤੇ ਵਿਆਹ ਕਰਵਾ ਲਿਆ ਸੀ।