ਪੂਜਾ ਤੇ ਮ੍ਰਿਣਾਲ ਨੇ ਕੀਤੀ ‘ਹੈ ਜਵਾਨੀ ਤੋ ਇਸ਼ਕ ਹੋਨਾ ਹੈ’ ਦੀ ਪ੍ਰਮੋਸ਼ਨ, ਇਸ ਦਿਨ ਹੋਵੇਗੀ ਰਿਲੀਜ਼
Tuesday, Jun 02, 2026 - 09:43 AM (IST)
ਮੁੰਬਈ- ਅਦਾਕਾਰ ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਹੈ ਜਵਾਨੀ ਤੋ ਇਸ਼ਕ ਹੋਨਾ ਹੈ’ ਨੂੰ ਲੈ ਕੇ ਚਰਚਾ ’ਚ ਹਨ। ਇਸ ਰੋਮਾਂਟਿਕ ਕਾਮੇਡੀ ਫ਼ਿਲਮ ’ਚ ਅਦਾਕਾਰਾ ਮ੍ਰਿਣਾਲ ਠਾਕੁਰ ਅਤੇ ਪੂਜਾ ਹੇਗੜੇ ਵੀ ਅਹਿਮ ਰੋਲ ’ਚ ਹਨ। ਫ਼ਿਲਮ 5 ਜੂਨ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਲਈ ਤਿਆਰ ਹੈ। ਵਰੁਣ ਧਵਨ, ਮ੍ਰਿਣਾਲ ਠਾਕੁਰ ਅਤੇ ਪੂਜਾ ਹੇਗੜੇ ਇਕ ਈਵੈਂਟ ਦੌਰਾਨ ਫ਼ਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆਏ। ਹਾਲ ਹੀ ’ਚ ਫ਼ਿਲਮ ਨੂੰ ਸੈਂਸਰ ਬੋਰਡ ਤੋਂ ਹਰੀ ਝੰਡੀ ਮਿਲ ਗਈ ਹੈ। ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੀ.ਬੀ.ਐੱਫ.ਸੀ.) ਵੱਲੋਂ ਫ਼ਿਲਮ ਯੂ.ਏ. 16+ ਸਰਟੀਫਿਕੇਟ ਨਾਲ ਪਾਸ ਹੋਈ ਹੈ।
‘ਬਿੱਗ ਬੌਸ ਸੀਜ਼ਨ 3’ ਦੀ ਮੁਕਾਬਲੇਬਾਜ਼ ਅਤੇ ਅਦਾਕਾਰਾ ਅਦਿਤੀ ਗੋਵਿਤਰੀਕਰ ਨੇ ਆਪਣੇ ਖ਼ਾਸ ਦੋਸਤਾਂ ਨਾਲ ਜਨਮ ਦਿਨ ਮਨਾਇਆ। ਬਰਥ-ਡੇਅ ਪਾਰਟੀ ’ਚ ਉਨ੍ਹਾਂ ਦੇ ਖ਼ਾਸ ਦੋਸਤਾਂ ’ਚੋਂ ਇਕ ਬਿੱਗ ਬੌਸ ਸੀਜ਼ਨ 7 ਦੀ ਜੇਤੂ ਅਤੇ ਅਦਾਕਾਰਾ ਗੌਹਰ ਖ਼ਾਨ ਵੀ ਸਪਾਟ ਹੋਈ।
