ਅਦਾਕਾਰਾ ਸਿਮੀ ਚਾਹਲ ਦੀਆਂ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ
Friday, Nov 15, 2024 - 03:05 PM (IST)

ਚੰਡੀਗੜ੍ਹ– ਪੰਜਾਬੀ ਅਦਾਕਾਰਾ ਸਿਮੀ ਚਾਹਲ ਆਪਣੇ ਕਿਊਟ ਅੰਦਾਜ਼ ਲਈ ਪੰਜਾਬੀ ਫ਼ਿਲਮ ਇੰਡਸਟਰੀ ’ਚ ਜਾਣੀ ਜਾਂਦੀ ਹੈ।ਆਪਣੇ ਖ਼ੂਬਸੂਰਤ ਅੰਦਾਜ਼ ਕਾਰਨ ਉਹ ਸੋਸ਼ਲ ਮੀਡੀਆ ’ਤੇ ਵੀ ਚਰਚਾ ’ਚ ਰਹਿੰਦੀ ਹੈ।
ਸਿਮੀ ਚਾਹਲ ਨੇ ਹਾਲ ਹੀ ’ਚ ਇਕ ਫੋਟੋਸ਼ੂਟ ਕਰਵਾਇਆ ਹੈ, ਜੋ ਇੰਟਰਨੈੱਟ ’ਤੇ ਕਾਫੀ ਵਾਇਰਲ ਹੋ ਰਿਹਾ ਹੈ।
ਅਦਾਕਾਰਾ ਨੇ ਹਰੇ ਰੰਗ ਦੇ ਸੂਟ 'ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਕੰਮ ਦੀ ਗੱਲ ਕਰੀਏ ਤਾਂ ਸਿਮੀ ਚਾਹਲ ਨੇ ਅਮਰਿੰਦਰ ਗਿੱਲ ਨਾਲ 'ਸਰਵਣ', ਤਰਸੇਮ ਜੱਸੜ ਨਾਲ 'ਰੱਬ ਦਾ ਰੇਡੀਓ', 'ਹਰੀਸ਼ ਵਰਮਾ ਨਾਲ 'ਗੋਲਕ ਬੁਗਨੀ ਬੈਂਕ ਤੇ ਬਟੂਆ', ਜਿੰਮੀ ਸ਼ੇਰਗਿੱਲ ਨਾਲ 'ਦਾਣਾ ਪਾਣੀ', ਅੰਬਰਦੀਪ ਸਿੰਘ ਨਾਲ 'ਭੱਜੋ ਵੀਰੋ ਵੇ', ਤਰਸੇਮ ਜੱਸੜ ਨਾਲ ਮੁੜ 'ਰੱਬ ਦਾ ਰੇਡੀਓ 2', ਗਿੱਪੀ ਗਰੇਵਾਲ ਦੇ ਨਾਲ 'ਮੰਜੇ ਬਿਸਤਰੇ-2' ਅਤੇ ਅਮਰਿੰਦਰ ਗਿੱਲ ਨਾਲ 'ਚੱਲ ਮੇਰਾ ਪੁੱਤ'- 'ਚੱਲ ਮੇਰਾ ਪੁੱਤ 2' 'ਚ ਕੰਮ ਕੀਤਾ ਹੈ।