ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਮੋਟਾ ਚਲਾਨ, ਜਾਣੋ ਮਾਮਲਾ
Saturday, Nov 16, 2024 - 09:36 AM (IST)

ਜਲੰਧਰ- ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਹਾਲ ਹੀ ਗਾਇਕ ਨੂੰ ਲੈ ਕੇ ਖ਼ਬਰ ਆ ਰਹੀ ਹੈ ਕਿ ਉਨ੍ਹਾਂ ਦੀ ਗੱਡੀ ਦਾ ਚਲਾਨ ਕੱਟਿਆ ਗਿਆ ਹੈ। ਦਰਅਸਲ ਗਾਇਕ ਗੁਰਪੁਰਬ ਮੌਕੇ ਮੋਹਾਲੀ ਦੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ। ਇਸ ਦੌਰਾਨ ਪੁਲਸ ਨੇ ਜਦੋਂ ਦੇਖਿਆ ਤਾਂ ਗੱਡੀ ਦੇ ਸ਼ੀਸ਼ਿਆਂ ‘ਤੇ ਕਾਲੀ ਫਿਲਮ ਅਤੇ ਹੂਟਰ ਲੱਗੇ ਹੋਏ ਸੀ। ਜਿਸ ਨੂੰ ਆਧਾਰ ਬਣਾ ਕੇ ਮੋਹਾਲੀ ਦੀ ਪੁਲਸ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ, ਗੱਡੀ ਦਾ ਮੋਟਾ ਚਲਾਉਣ ਕੱਟ ਦਿੱਤਾ।
ਸੋਹਾਣਾ ਸਿੰਘ ਸ਼ਹੀਦਾਂ ਗੁਰੂਘਰ ਦੇ ਸਾਹਮਣੇ ਮਨਕੀਰਤ ਔਲਖ ਨੇ ਆਪਣੀ ਗੱਡੀ ਖੜੀ ਕੀਤੀ ਸੀ ਜਿਉਂ ਹੀ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਗਏ ਤਾਂ ਉਸ ਤੋਂ ਬਾਅਦ ਪੰਜਾਬ ਪੁਲਸ ਦੇ ਮੁਲਾਜ਼ਮ ਗੱਡੀ ਦੇ ਕੋਲ ਆਏ, ਗੱਡੀ ਨੂੰ ਚੈੱਕ ਕੀਤਾ ਤਾਂ ਮਨਕੀਰਤ ਔਲਖ ਦੀ ਗੱਡੀ 'ਤੇ ਬਲੈਕ ਫਿਲਮ ਤੇ ਹੂਟਰ ਲੱਗਿਆ ਹੋਇਆ ਸੀ, ਜਿਸ ਤੋਂ ਬਾਅਦ ਪੁਲਸ ਨੇ ਮਨਕੀਰਤ ਔਲਖ ਦੀ ਗੱਡੀ ਦਾ ਚਲਾਨ ਕੱਟਿਆ।ਦੱਸ ਦਈਏ ਕਿ ਪੰਜਾਬੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਸਮੇਂ- ਸਮੇਂ ਤੇ ਚਰਚਾ ਵਿੱਚ ਰਹਿੰਦੇ ਨੇ ਆਪਣੇ ਬਿਆਨਾਂ ਅਤੇ ਅੰਦਾਜ਼ ਨੂੰ ਲੈ ਕੇ। ਕਈ ਸੁਪਰ ਹਿਟ ਗਾਣੇ ਉਹਨਾਂ ਦੇ ਆ ਚੁੱਕੇ ਨੇ ਸੋ ਹੁਣ ਉਹਨਾਂ ਦੀ ਗੱਡੀ ਦਾ ਮੋਟਾ ਚਲਾਨ ਕੱਟਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।