ਗਾਇਕ ਜਾਨੀ ਨੇ 10 ਸਾਲ ਬਾਅਦ ਆਪਣੇ ਅਸਲ ਨਾਂ ਦਾ ਕੀਤਾ ਖੁਲਾਸਾ, ਦੱਸਿਆ ਕਿਉਂ ਲੁਕਾਈ ਪਛਾਣ

Saturday, Nov 16, 2024 - 12:48 PM (IST)

ਮੁੰਬਈ- ਗਾਇਕਾਂ ਦਾ ਨਾਂ ਬਣਾਉਣ ਪਿੱਛੇ ਗੀਤਕਾਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਗੀਤਕਾਰ ਆਪਣੀ ਕਲਮ ਦੀ ਤਾਕਤ ਨਾਲ ਵਕਤ ਨੂੰ ਬਦਲਣ ਦੀ ਹਿੰਮਤ ਰੱਖਦਾ ਹੈ। ਅਜਿਹਾ ਹੀ ਇਕ ਗੀਤਕਾਰ ਪੰਜਾਬੀ ਸੰਗੀਤ ਜਗਤ ’ਚ ਵੀ ਮੌਜੂਦ ਹੈ, ਜਿਸ ਨੇ ਆਪਣੀ ਲੇਖਣੀ ਨਾਲ ਦੁਨੀਆ ਭਰ ’ਚ ਨਾਂ ਕਮਾਇਆ ਹੈ। ਜਾਨੀ ਨੇ ਆਪਣੀ ਕਲਮ ਨਾਲ ਲੋਕਾਂ ਦੇ ਦਿਲਾਂ ’ਚ ਖ਼ਾਸ ਥਾਂ ਬਣਾਈ ਹੈ। ਗਿੱਦੜਬਾਹਾ ਦਾ ਇਕ ਆਮ ਜਿਹਾ ਮੁੰਡਾ ਆਪਣੀ ਕਲਮ ਦੇ ਜ਼ੋਰ ’ਤੇ ਪੰਜਾਬੀ ਤੇ ਹਿੰਦੀ ਸੰਗੀਤ ਜਗਤ ’ਚ ਛਾਇਆ ਹੋਇਆ ਹੈ।

ਇਹ ਵੀ ਪੜ੍ਹੋ- ਜ਼ਿੰਦਾ ਅਦਾਕਾਰ ਦੀ ਮੌਤ ਦਾ ਮਨਾਇਆ ਗਿਆ ਮਾਤਮ, ਚਿੱਟੀ ਸਾੜੀ 'ਚ ਘਰ ਪੁੱਜੀਆਂ ਔਰਤਾਂ

ਜਾਨੀ ਦਾ ਇਹ ਹੈ ਅਸਲੀ ਨਾਂ 
ਇਸੀ ਵਿਚਾਲੇ ਜਾਨੀ ਜੌਹਨ ਨੇ ਵੱਡਾ ਖੁਲਾਸਾ ਕੀਤਾ ਹੈ। ਗਾਇਕ ਨੇ ਹਾਲ ਹੀ ਦੇ ਵਿੱਚ ਇਕ ਪੋਡਕਾਸਟ ਵਿੱਚ ਅਸਲੀ ਨਾਂ ਬਾਰੇ ਦੱਸਿਆ। ਜਾਨੀ ਦਾ ਅਸਲੀ ਨਾਂ ਰਾਜੀਵ ਅਰੋੜਾ ਹੈ। ਦਰਅਸਲ ਜਦੋਂ ਗਾਇਕ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਇਹ ਨਾਂ ਕਿਵੇਂ ਪਿਆ ਤਾਂ ਜਾਨੀ ਨੇ ਦੱਸਿਆ ਕਿ “ਪਹਿਲਾਂ ਮੇਰਾ ਨਾਂ ਜਾਨੀ ਗਿੱਦੜਬਾਹਾ ਸੀ। ਮੈਨੂੰ ਇਹ ਨਾਂ ਪਸੰਦ ਨਹੀਂ ਸੀ ਅਤੇ ਘਰ ਵਿੱਚ ਮੈਨੂੰ ਸਾਰੇ ਜੋਨੀ ਬੋਲਦੇ ਸਨ। ਇਸ ਤੋਂ ਬਾਅਦ ਮੈਂ ਸੋਚਿਆ ਕਿ ਜਦੋਂ ਮੈਂ ਗੀਤ ਲਿਖਣੇ ਸ਼ੁਰੂ ਕੀਤੇ ਤਾਂ ਮੈਂ ਸੋਚਿਆ ਕਿ ਇਹ ਨਾਂ ਫਿੱਟ ਨਹੀਂ ਹੋਵੇਗਾ।” ਗਾਇਕ ਨੇ ਅੱਗੇ ਦੱਸਿਆ ਕਿ “ਮੇਰੀ ਦਾਦੀ ਮੈਨੂੰ ਦਿਲਬਰ ਜਾਨੀ ਕਹਿ ਕੇ ਬੁਲਾਉਂਦੀ ਸੀ। ਇਹ ਨਾਂ ਮੈਨੂੰ ਚੰਗਾ ਲੱਗਦਾ ਸੀ ਤਾਂ ਮੈਂ ਖੁਦ ਨੂੰ ਇਹ ਨਾਂ ਦਿੱਤਾ।”

ਇਹ ਵੀ ਪੜ੍ਹੋ- ਅਦਾਕਾਰਾ Rupali Ganguly ਨਾਲ ਹੋਇਆ ਹਾਦਸਾ

ਦੱਸ ਦਈਏ ਕਿ ਗਾਇਕ ਨੂੰ ਹਾਰਡੀ ਸੰਧੂ ਵਲੋਂ ਗਾਏ ਗੀਤ ‘ਸੋਚ’ ਨਾਲ ਪ੍ਰਸਿੱਧੀ ਮਿਲੀ ਸੀ। ਜਾਨੀ ਨੇ ‘ਜਾਨੀ ਤੇਰਾ ਨਾਂ’, ‘ਦਿਲ ਤੋਂ ਬਲੈਕ’, ‘ਮਨ ਭਰਿਆ’, ‘ਕਿਸਮਤ’, ‘ਜੋਕਰ’, ‘ਬੈਕਬੋਨ’, ‘ਹਾਰਨ ਬਲੋਅ’ ਵਰਗੇ ਸੁਪਰਹਿੱਟ ਗੀਤ ਲਿਖੇ ਹਨ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News