ਇਸ ਕੁੜੀ ਨੂੰ Diljit Dosanjh ਮੰਨਦੇ ਹਨ ਰੱਬ, ਜਾਣੋ ਕਿਉਂ

Thursday, Nov 07, 2024 - 11:19 AM (IST)

ਇਸ ਕੁੜੀ ਨੂੰ Diljit Dosanjh ਮੰਨਦੇ ਹਨ ਰੱਬ, ਜਾਣੋ ਕਿਉਂ

ਜਲੰਧਰ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਇਸ ਸਮੇਂ ਉਹ ਇੰਡੀਆ ਦੌਰੇ ਕਰਕੇ ਛਾਏ ਹੋਏ ਹਨ। ਇਸ ਸਾਲ ਨੇ ਗਾਇਕ ਨੂੰ ਕਾਫੀ ਕੁੱਝ ਦਿੱਤਾ ਹੈ, ਫਿਰ ਭਾਵੇਂ ਉਹ ਗਾਇਕ ਦੇ ਵਿਦੇਸ਼ੀ ਗਾਇਕਾਂ ਨਾਲ ਗਾਏ ਗੀਤ ਹੋਣ ਜਾਂ ਫਿਰ ਗਾਇਕ ਦਾ ਦੇਸ਼-ਵਿਦੇਸ਼ ਵਿੱਚ ਚੱਲ ਰਿਹਾ 'ਦਿਲ-ਲੂਮਿਨਾਟੀ' ਟੂਰ ਹੋਵੇ ਜਾਂ ਫਿਰ ਨੀਰੂ ਬਾਜਵਾ ਨਾਲ ਰਿਲੀਜ਼ ਹੋਈ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਕਿਉਂ ਨਾ ਹੋਵੇ, ਜੋ 104 ਕਰੋੜ ਦੀ ਕਮਾਈ ਕਰਕੇ ਪੰਜਾਬੀ ਸਿਨੇਮਾ ਦੀ ਪਹਿਲੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।ਜੀ ਹਾਂ ਹੁਣ ਇਸ ਸਮੇਂ ਗਾਇਕ ਆਪਣੇ ਇੰਡੀਆ ਟੂਰ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਿਹਾ ਹੈ, ਇਸੇ ਤਰ੍ਹਾਂ ਹਾਲ ਹੀ ਵਿੱਚ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਇੱਕ ਕੁੜੀ ਨੂੰ ਸਟੇਜ ਉਤੇ ਬੁਲਾ ਕੇ ਕਹਿ ਰਹੇ ਹਨ ਕਿ ਇਹ ਉਸ ਲਈ 'ਰੱਬ' ਹੈ।

 

ਗਾਇਕ ਨੇ ਕਿਉਂ ਕਿਹਾ ਇਸ ਕੁੜੀ ਨੂੰ 'ਰੱਬ'

ਉਲੇਖਯੋਗ ਹੈ ਕਿ ਹਾਲ ਹੀ ਵਿੱਚ ਗਾਇਕ ਦਿਲਜੀਤ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਨੇ ਇੱਕ ਕੁੜੀ ਨੂੰ 'ਰੱਬ' ਕਿਹਾ ਹੈ, ਵੀਡੀਓ ਦੀ ਸ਼ੁਰੂਆਤ ਵਿੱਚ ਗਾਇਕ ਕਹਿੰਦੇ ਹਨ, ''ਮੈਂ ਤੁਹਾਨੂੰ ਇੱਕ ਕੁੜੀ ਨਾਲ ਮਿਲਾਉਣਾ ਚਾਹੁੰਦਾ, ਜਿਸ ਦਾ ਨਾਂਅ ਹੈ ਖੁਸ਼ੀ, ਇਹ ਕੁੜੀ ਨੇ ਇੰਨੀ ਸਪੋਟ ਕੀਤੀ ਹੈ, ਮੈਂ ਆਪਣੇ ਸਾਰੇ ਫੈਨਜ਼ ਨੂੰ ਜਾਣਦਾ, ਨਿੱਜੀ ਤੌਰ ਉਤੇ ਜਾਣਦਾ, ਮੈਨੂੰ ਪਤਾ ਹੈ ਕਿ ਕੌਣ-ਕੌਣ ਸਪੋਟ ਕਰਦਾ, ਇਹ ਕੁੜੀ ਮੇਰੇ ਲਈ ਰੱਬ ਹੈ, ਇਸ ਨੇ ਹਮੇਸ਼ਾ ਮੇਰਾ ਸਪੋਟ ਕੀਤਾ, ਮੈਂ ਇਸ ਨੂੰ ਦੋ ਵਾਰ ਹੀ ਮਿਲਿਆ, ਇਸ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਅਤੇ ਲੰਮੇਂ ਲੰਮੇਂ ਲੇਖ ਲਿਖੇ ਹਨ, ਬਹੁਤ-ਬਹੁਤ ਧੰਨਵਾਦ ਖੁਸ਼ੀ, ਮੈਂ ਖੁਸ਼ੀ ਲਈ ਇੱਕ ਗੀਤ ਗਾਣਾ ਚਾਹੁੰਦਾ ਹਾਂ। '' ਇਸ ਤੋਂ ਬਾਅਦ ਗਾਇਕ 'ਇੱਕ ਕੁੜੀ ਜਿਹਦਾ ਨਾਂਅ ਮੁਹੱਬਤ' ਗਾਉਂਦਾ ਹੈ, ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਗਾਇਕ ਦੇ ਇਸ ਗੀਤ ਨੂੰ ਸੁਣ ਕੇ ਰੌਂਦੇ ਨਜ਼ਰ ਆ ਰਹੇ ਹਨ। ਖੁਸ਼ੀ ਵੀ ਖੁਦ ਸਟੇਜ ਉਤੇ ਖੜ੍ਹੀ ਇਮੋਸ਼ਨਲ ਹੋ ਜਾਂਦੀ ਹੈ। ਇਸ ਤੋਂ ਬਾਅਦ ਗਾਇਕ ਆਪਣੀ ਜਾਕੇਟ ਵੀ ਖੁਸ਼ੀ ਨੂੰ ਦਿੰਦੇ ਹਨ।

ਇਹ ਵੀ ਪੜ੍ਹੋ- ਸਲਮਾਨ ਖ਼ਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਨਵਾਂ ਮੋੜ

ਗਾਇਕ ਦੇ ਕੰਮ ਦੀ ਗੱਲ ਕਰੀਏ ਤਾਂ ਗਾਇਕ ਦਸੰਬਰ ਦੇ ਅੰਤ ਤੱਕ ਆਪਣੇ 'ਦਿਲ-ਲੂਮਿਨਾਟੀ' ਇੰਡੀਆ ਟੂਰ ਵਿੱਚ ਰੁੱਝੇ ਹੋਏ ਹਨ, ਇਸ ਤੋਂ ਇਲਾਵਾ ਗਾਇਕ ਜਲਦ ਹੀ ਕਈ ਹਿੰਦੀ-ਪੰਜਾਬੀ ਫਿਲਮਾਂ ਵਿੱਚ ਨਜ਼ਰ ਆਉਣਗੇ, ਜਿਸ ਵਿੱਚ 'ਬਾਰਡਰ 2' ਵੀ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News