ਗਾਇਕ ਬਲਬੀਰ ਬੋਪਾਰਾਏ ਦਾ ਫੈਨਜ਼ ਲਈ ਖ਼ਾਸ ਤੋਹਫ਼ਾ

Thursday, Nov 21, 2024 - 11:18 AM (IST)

ਗਾਇਕ ਬਲਬੀਰ ਬੋਪਾਰਾਏ ਦਾ ਫੈਨਜ਼ ਲਈ ਖ਼ਾਸ ਤੋਹਫ਼ਾ

ਜਲੰਧਰ- ਪੰਜਾਬੀ ਗਾਇਕੀ ਅਤੇ ਗੀਤਕਾਰੀ ਦੇ ਖੇਤਰ ਵਿੱਚ ਕਈ ਨਵੇਂ ਦਿਸਹਿੱਦੇ ਸਿਰਜਣ ਵਿੱਚ ਗਾਇਕ ਅਤੇ ਗੀਤਕਾਰ ਬਲਬੀਰ ਬੋਪਾਰਾਏ ਸਫ਼ਲ ਰਹੇ ਹਨ, ਜੋ ਪਿਛਲੇ ਕੁਝ ਸਮੇਂ ਤੋਂ ਬਤੌਰ ਅਦਾਕਾਰ ਵੀ ਨਿਵੇਕਲੀ ਪਛਾਣ ਸਥਾਪਤੀ ਲਈ ਯਤਨਸ਼ੀਲ ਹਨ। ਬੋਪਾਰਾਏ ਵੱਲੋ ਇਸ ਦਿਸ਼ਾ ਵਿਚ ਲਗਾਤਾਰ ਅੰਜ਼ਾਮ ਦਿੱਤੀਆਂ ਜਾ ਰਹੀਆ ਕੋਸ਼ਿਸਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨਾਂ ਦੀ ਨਵੀਂ ਪੰਜਾਬੀ ਫ਼ਿਲਮ 'ਵੱਡਾ ਘਰ', ਜੋ ਜਲਦ ਦੁਨੀਆ ਭਰ ਦੇ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Balvir Boparai (@balvirboparai)

'ਰੋਬੀ ਐਂਡ ਲਾਡੀ ਪ੍ਰੋਡੋਕਸ਼ਨ' ਲਿਮਿਟਡ ਅਤੇ ਜਸਬੀਰ ਗੁਣਾਚੌਰੀਆ ਪ੍ਰੋਡੋਕਸ਼ਨ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਉਕਤ ਫ਼ਿਲਮ ਦਾ ਨਿਰਦੇਸ਼ਨ ਕਮਲਜੀਤ ਸਿੰਘ (ਇੰਡੀਆ) ਅਤੇ ਗੋਲਡੀ ਢਿੱਲੋ (ਕੈਨੇਡਾ )ਦੁਆਰਾ ਕੀਤਾ ਗਿਆ ਹੈ, ਜਦਕਿ ਸਟੋਰੀ ਸਕਰੀਨ ਪਲੇਅ ਡਾਇਲਾਗ ਅਤੇ ਗੀਤ ਲੇਖ਼ਣ ਦੀ ਜਿੰਮੇਵਾਰੀ ਜਸਬੀਰ ਗੁਣਾਚੌਰੀਆ ਦੁਆਰਾ ਨਿਭਾਈ ਗਈ ਹੈ ,ਜੋ ਅਜ਼ੀਮ ਗੀਤਕਾਰ ਦੇ ਰੂਪ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ,ਜਿੰਨਾਂ ਵੱਲੋ ਲਿਖਿਆ ਅਤੇ ਸਵ.ਸਰਦੂਲ ਸਿਕੰਦਰ ਦੁਆਰਾ ਗਾਇਆ ਗਾਣਾ ਸਾਡਿਆ ਪਰਾਂ ਤੋਂ ਸਿੱਖੀ ਉੱਡਣਾ' ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ ਹੈ ।

ਇਹ ਵੀ ਪੜ੍ਹੋ-ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਦਾ ਕੀ ਹੈ ਹਾਲ ? ਦਿੱਤੀ ਹੈਲਥ ਅਪਡੇਟ

'ਦੇ ਦੇ ਗੇੜਾ' ਗੀਤ ਨਾਲ ਬਣੀ ਸੀ ਪਛਾਣ
'ਦੇ ਦੇ ਗੇੜਾ' ਜਿਹੇ ਅਣਗਿਣਤ ਹਿੱਟ ਗੀਤਾਂ ਦਾ ਗਾਇਨ ਕਰ ਚੁੱਕੇ ਗਾਇਕ ਬਲਬੀਰ ਬੋਪਾਰਾਏ ਵੱਲੋਂ ਲਿਖੇ ਬੇਸ਼ੁਮਾਰ ਗੀਤਾਂ ਨੂੰ ਪੰਜਾਬ ਦੇ ਕਈ ਉੱਚ ਕੋਟੀ ਗਾਇਕ ਆਪਣੀਆਂ ਆਵਾਜ਼ਾਂ ਦੇ ਚੁੱਕੇ ਹਨ , ਜਿਨ੍ਹਾਂ ਸਦਕਾ ਪੰਜਾਬੀ ਗਾਇਕੀ ਦੇ ਖੇਤਰ ਵਿਚ ਉਨਾਂ ਦੀ ਬਣੀ ਧਾਕ ਦਾ ਅਸਰ ਲਗਭਗ ਦੋ ਦਹਾਕਿਆ ਬਾਅਦ ਅੱਜ ਵੀ ਜਿਓ ਦੀ ਤਿਓ ਕਾਇਮ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News