ਖੇਤ 'ਚ ਖੜ੍ਹ ਸਿੱਧੂ ਨੂੰ ਯਾਦ ਕਰਦਿਆਂ ਬਾਪੂ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
Monday, Nov 04, 2024 - 02:27 PM (IST)
ਜਲੰਧਰ- 'ਸੋ ਹਾਈ', '295', 'ਲੈਵਲਜ਼' ਅਤੇ 'ਬਾਈ ਬਾਈ' ਵਰਗੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਛਾਅ ਜਾਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਕਿ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਸ ਦੀ ਧੱਕ ਉਸੇ ਤਰ੍ਹਾਂ ਸੰਗੀਤ ਜਗਤ ਵਿੱਚ ਬਰਕਰਾਰ ਹੈ।ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਕਲਾਕਾਰ ਦਾ ਫੈਨ ਸੀ।ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਜਿਸ 'ਚ ਉਨ੍ਹਾਂ ਨੇ ਲਿਖਿਆ ਕਿ "ਹੁਣ ਅਕਸਰ ਜਦੋਂ ਵੀ ਮੈਂ ਖੇਤ ਆਉਂਦਾ ਤਾਂ ਮੈਨੂੰ ਚਾਰੇ ਪਾਸੇ ਤੇਰੀ ਮੌਜੂਦਗੀ ਮਹਿਸੂਸ ਹੁੰਦੀ ਏ, ਅੱਖਾਂ ਸਾਹਮਣੇ ਤੂੰ ਉਸੇ ਤਰ੍ਹਾਂ ਟ੍ਰੈਕਟਰ 'ਤੇ ਹੱਲ ਵਹਾਉਂਦਾ ਤੇ ਮੇਰੇ ਨਾਲ ਹਾਸਾ ਮਜਾਕ ਕਰਦਾ ਦਿਖਾਈ ਦਿੰਦਾ ਏ ਪਰ ਪੁੱਤ ਹੁਣ ਮੇਰੇ ਵਿਰੋਧ 'ਚ ਖੜੇ ਲੋਕਾਂ ਦੇ ਸਵਾਲਾਂ ਦਾ ਸੇਕ ਉਹਦੋ ਠੰਡ ਪੈ ਜਾਂਦਾ ਜਦੋਂ ਇਹੀ ਟ੍ਰੈਕਟਰ ਇਹੀ ਖੇਤ ਮੈਨੂੰ ਖੇਤ 'ਚ ਆਉਂਦਿਆਂ ਹੀ ਤੇਰੇ ਇਨਸਾਫ਼ ਨੂੰ ਲੈ ਕੇ ਇਹ ਸਵਾਲ ਕਰਦੇ ਨੇ ਕਿ ਬਾਪੂ ਸਾਡੇ ਸਿੱਧੂ ਦੇ ਕਾਤਲਾਂ ਨੂੰ ਉਨ੍ਹਾਂ ਦੇ ਜ਼ੁਰਮ ਦੀ ਸਜਾ ਹਲੇ ਤੱਕ ਕਿਉਂ ਨਹੀਂ ਮਿਲੀ ਤੇ ਸਾਡੇ ਸ਼ੁੱਭ ਨੂੰ ਤੇ ਸਾਨੂੰ ਇਨਸਾਫ਼ ਕਦੋਂ ਮਿਲੂ?? ਤੇ ਫੇਰ ਮੈਂ ਲੋਕਾਂ ਦੇ ਵਿਰੋਧ ਨੂੰ ਅਣਗੋਲਿਆਂ ਕਰ ਤੇਰੇ ਇਨਸਾਫ਼ ਲਈ ਆਪਣੀ ਹਰ ਵਾਹ ਲਗਾਉਣ ਦਾ ਨਿਸ਼ਚਾ ਕਰਦਾ ਹਾਂ...। ਤੇਰੇ ਖੇਤ ਤੈਨੂੰ ਬਹੁਤ ਯਾਦ ਕਰਦੇ ਨੇ ਪੁੱਤ।
ਇਹ ਖ਼ਬਰ ਵੀ ਪੜ੍ਹੋ -ਰੂਪਾਲੀ ਗਾਂਗੁਲੀ ਦੇ ਪਤੀ ਨੇ ਧੀ ਦੇ ਲਗਾਏ ਦੋਸ਼ਾਂ ਦਾ ਦਿੱਤਾ ਜਵਾਬ, ਕਿਹਾ- ਚੁਣੌਤੀਆਂ...
ਦੱਸਣਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ’ਚ ਗੈਂਗਸਟਰਾਂ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।