...ਤਾਂ ਇਸ ਕਰਕੇ ਫ਼ਿਲਮਾਂ 'ਚ ਹੀਰੋ ਨਹੀਂ ਬਣਦੇ ਜਿੰਮੀ ਸ਼ੇਰਗਿੱਲ, ਕਿਹਾ 'ਮੇਰਾ ਤਾਂ ਇੰਡਸਟਰੀ 'ਚ ਕੋਈ ਵੀ ਨਹੀਂ'

2021-07-13T12:51:37.5

ਨਵੀਂ ਦਿੱਲੀ (ਬਿਊਰੋ)  : ਬਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਫ਼ਿਲਮਾਂ 'ਚ ਆਪਣੀ ਅਲੱਗ ਅਤੇ ਖ਼ਾਸ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਬਹੁਤ ਸਾਰੀਆਂ ਫ਼ਿਲਮਾਂ 'ਚ ਸਹਿ-ਕਲਾਕਾਰਾਂ ਦੇ ਤੌਰ 'ਤੇ ਅਦਾਕਾਰੀ ਕਰ ਕੇ ਕਾਫ਼ੀ ਸੁਰਖੀਆਂ ਬਟੋਰੀਆਂ ਹਨ। ਜਿੰਮੀ ਸ਼ੇਰਗਿੱਲ ਨੇ ਹੁਣ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਕਦੇ ਕਿਉਂ ਫ਼ਿਲਮਾਂ 'ਚ ਮੁੱਖ ਅਦਾਕਾਰ ਦੀ ਭੂਮਿਕਾ ਨਿਭਾਉਣ 'ਤੇ ਜ਼ੋਰ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਲਗਜ਼ਰੀ ਚੀਜ਼ਾਂ ਕਰਨ ਦਾ ਉਹ ਇੰਤਜ਼ਾਰ ਨਹੀਂ ਕਰ ਸਕਦੇ ਸੀ।

PunjabKesari

ਜਿੰਮੀ ਸ਼ੇਰਗਿੱਲ ਨੇ ਹਾਲ ਹੀ 'ਚ ਰੇਡੀਓ ਜੌਕੀ ਸਿਧਾਰਥ ਕੰਨਨ ਨਾਲ ਗੱਲਬਾਤ ਕਰਦਿਆਂ ਆਪਣੇ ਕਰੀਅਰ ਬਾਰੇ ਲੰਬੀ ਗੱਲਬਾਤ ਕੀਤੀ। ਜਿੰਮੀ ਸ਼ੇਰਗਿੱਲ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਫ਼ਿਲਮ ਇੰਡਸਟਰੀ 'ਚ ਢਾਈ ਦਹਾਕੇ ਖ਼ੁਦ ਨੂੰ ਕਿਵੇਂ ਮੈਨੇਜ ਕੀਤਾ। ਇਸ ਸਵਾਲ ਦੇ ਜਵਾਬ 'ਚ ਜਿੰਮੀ ਸ਼ੇਰਗਿੱਲ ਨੇ ਕਿਹਾ ਹੈ ਕਿ ''ਉਹ ਹਰ ਤਰ੍ਹਾਂ ਦੇ ਹਾਲਾਤ ਨੂੰ ਸਵੀਕਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਆਪਣੀ ਪਸੰਦ ਨਾਲ ਖੜ੍ਹੇ ਰਹਿੰਦੇ ਹਨ, ਜਿਸ ਨੂੰ ਉਹ ਖ਼ੁਦ ਚੁਣਦੇ ਹਨ।''

PunjabKesari

ਜਿੰਮੀ ਸ਼ੇਰਗਿੱਲ ਨੇ ਅੱਗੇ ਕਿਹਾ, ''ਮੇਰਾ ਤਾਂ ਇੰਡਸਟਰੀ 'ਚ ਕੋਈ ਨਹੀਂ ਸੀ ਤਾਂ ਮੈਨੂੰ ਇਸੇ ਤਰ੍ਹਾਂ ਆਪਣਾ ਕਰੀਅਰ ਨਜ਼ਰ ਆਇਆ ਕਿ ਕਿਤੇ ਕੁਝ ਮਜ਼ੇਦਾਰ ਮਿਲੇ, ਉਹ ਕਰ ਲਿਆ। ਇਹ ਨਹੀਂ ਸੋਚਿਆ ਕਿ ਮੈਂ ਸਿਰਫ਼ ਹੀਰੋ ਹੀ ਬਣਾਂਗਾ ਤੇ ਉਸ ਤੋਂ ਬਾਅਦ ਫਿਰ ਦੋ ਸਾਲ ਘਰ ਬੈਠਾ ਰਹਾਂ। ਉਹ ਸਾਰੇ ਲਗਜ਼ਰੀ ਚੀਜ਼ਾਂ ਮੇਰੇ ਕੋਲ ਨਹੀਂ ਸਨ, ਇਸ ਲਈ ਮੈਨੂੰ ਉਹ ਸਾਰੇ ਰੋਲ ਪਸੰਦ ਕਰਨੇ ਪਏ, ਜਿਹੜੇ ਮੈਂ ਕੀਤੇ। ਕਈ ਵਾਰ ਲੋਕ ਮੇਰੇ ਤੋਂ ਪੁੱਛਦੇ ਹਨ ਕਿ ਤੁਹਾਨੂੰ ਕੀ ਜ਼ਰੂਰਤ ਸੀ? ਤੁਸੀਂ ਚੰਗਾ ਭਲਾ ਹੀਰੋ ਦਾ ਰੋਲ ਕਰ ਰਹੇ ਸੀ। ਤੁਹਾਨੂੰ ਇਹ ਛੋਟਾ ਰੋਲ ਕਰਨ ਦੀ ਕੀ ਲੋੜ ਸੀ? ਉਸ ਨਾਲ ਤੁਸੀਂ ਸਮਾਨ ਕਿਰਦਾਰ ਵਾਲੇ ਹੋ ਗਏ ਹਨ। ਉਸੇ ਕਾਰਨ ਤੁਹਾਨੂੰ ਅਜਿਹੇ ਰੋਲ ਮਿਲਦੇ ਹਨ।''

PunjabKesari

ਜਿੰਮੀ ਸ਼ੇਰਗਿੱਲ ਨੇ ਅੱਗੇ ਕਿਹਾ, ''ਬੌਸ ਇਕ ਸਮਾਂ ਅਜਿਹਾ ਸੀ, ਜਦੋਂ ਮੈਂ ਖ਼ੁਦ ਪਸੰਦ ਕਰਦਾ ਸੀ। ਮੈਂ ਜੋ ਵੀ ਕਰਦਾ ਹਾਂ, ਉਸ 'ਤੇ ਮੈਨੂੰ ਮਾਣ ਹੈ ਤੇ ਮੈਂ ਇਸ ਦੇ ਲਈ ਆਭਾਰੀ ਹਾਂ। ਅਜਿਹਾ ਹੀ ਹੁੰਦਾ ਰਿਹਾ ਹੈ, ਅਜਿਹਾ ਨਹੀਂ ਕਿ ਮੈਨੂੰ ਥਾਲੀ 'ਚ ਕੁਝ ਮਿਲਿਆ ਹੈ।''

PunjabKesari

ਦੱਸ ਦੇਈਏ ਕਿ ਜਿੰਮੀ ਸ਼ੇਰਗਿੱਲ ਅੱਜਕਲ੍ਹ ਆਪਣੀ ਫ਼ਿਲਮ 'ਕਾਲਰ ਬੌਂਬ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫ਼ਿਲਮ 'ਚ ਉਨ੍ਹਾਂ ਨਾਲ ਅਦਾਕਾਰਾ ਆਸ਼ਾ ਨੇਗੀ ਮੁੱਖ ਭੂਮਿਕਾ 'ਚ ਹੈ। ਫ਼ਿਲਮ 'ਕੌਲਰ ਬੌਂਬ' 9 ਜੁਲਾਈ ਨੂੰ ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਈ ਹੈ। ਇਸ ਫ਼ਿਲਮ 'ਚ ਜ਼ਿੰਮੀ ਸ਼ੇਰਗਿੱਲ ਮਨੋਜ ਹੇਸੀ ਨਾਂ ਦੇ ਪੁਲਸ ਅਧਿਕਾਰੀ ਦੇ ਕਿਰਦਾਰ 'ਚ ਹਨ। ਫ਼ਿਲਮ ਦਾ ਨਿਰਦੇਸ਼ਨ ਧਿਆਨੇਸ਼ ਜੋਟਿੰਗ ਨੇ ਕੀਤਾ ਹੈ। ਇਸ ਫ਼ਿਲਮ 'ਚ ਰਾਜਸ਼੍ਰੀ ਦੇਸ਼ਪਾਂਡੇ ਵੀ ਇਕ ਅਹਿਮ ਕਿਰਦਾਰ 'ਚ ਹਨ। 'ਕਾਲਰ ਬੌਂਬ' ਦੀ ਸਕ੍ਰਿਪਟ ਨਿਖਲ ਨਾਇਰ ਨੇ ਲਿਖੀ ਹੈ। 

ਨੋਟ - ਜਿੰਮੀ ਸ਼ੇਰਗਿੱਲ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor sunita