ਨਵੇਂ ਗੀਤ ਨਾਲ ਮੁੜ ਚਰਚਾ ਵਿੱਚ ਆਈ ਮਾਹੀ ਸ਼ਰਮਾ

Monday, Nov 25, 2024 - 01:26 PM (IST)

ਨਵੇਂ ਗੀਤ ਨਾਲ ਮੁੜ ਚਰਚਾ ਵਿੱਚ ਆਈ ਮਾਹੀ ਸ਼ਰਮਾ

ਜਲੰਧਰ- ਹਾਲ ਹੀ 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦਾ ਬਤੌਰ ਅਦਾਕਾਰਾ ਅਹਿਮ ਹਿੱਸਾ ਰਹੀ ਮਾਹੀ ਸ਼ਰਮਾ ਮੁੜ ਮਿਊਜ਼ਿਕ ਵੀਡੀਓਜ਼ ਦੀ ਦੁਨੀਆਂ ਵੱਲ ਅਪਣਾ ਰੁਖ਼ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਰਿਲੀਜ਼ ਹੋਇਆ ਨਵਾਂ ਸੰਗੀਤਕ ਵੀਡੀਓ 'ਕੋਬੀਨੇਸ਼ਨ', ਜੋ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਕਾਫ਼ੀ ਸਰਾਹਿਆ ਜਾ ਰਿਹਾ ਹੈ।ਉੱਘੇ ਸੰਗੀਤਕ ਲੇਬਲ 'ਜੱਸ ਰਿਕਾਰਡਸ' ਅਤੇ 'ਜਸਵੀਰਪਾਲ ਸਿੰਘ' ਵੱਲੋਂ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਪੇਸ਼ ਕੀਤੇ ਗਏ ਉਕਤ ਮਿਊਜ਼ਿਕ ਵੀਡੀਓ ਸੰਬੰਧਤ ਗਾਣੇ ਨੂੰ ਅਵਾਜ਼ ਉਭਰਦੇ ਨੌਜਵਾਨ ਗਾਇਕ ਏਕਮ ਚਿਨੋਲੀ ਵੱਲੋਂ ਦਿੱਤੀ ਗਈ ਹੈ, ਜੋ ਇਸ ਗੀਤ ਦੇ ਵੀਡੀਓ ਵਿੱਚ ਅਦਾਕਾਰਾ ਅਤੇ ਮਾਡਲ ਮਾਹੀ ਸ਼ਰਮਾ ਨਾਲ ਫੀਚਰਿੰਗ ਕਰਦੇ ਵੀ ਵਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ- 200 ਤੋਂ ਵੱਧ ਡਾਂਸਰਾਂ ਨਾਲ ਸ਼ੂਟ ਕੀਤਾ ਜਾ ਰਿਹਾ ਹੈ 'ਸੰਨ ਆਫ਼ ਸਰਦਾਰ 2' ਦਾ ਇਹ ਗੀਤ

ਪਿਆਰ ਅਤੇ ਸਨੇਹ ਭਰੇ ਜਜ਼ਬਿਆਂ ਦੀ ਤਰਜ਼ਮਾਨੀ ਕਰਦੇ ਉਕਤ ਗੀਤ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਮਨ ਨੂੰ ਮੋਹ ਲੈਣ ਵਾਲੇ ਸ਼ਬਦਾਂ ਦੀ ਰਚਨਾ ਜੈਜ ਸੰਧੂ ਵੱਲੋਂ ਕੀਤੀ ਗਈ ਹੈ, ਜਦਕਿ ਇਸ ਦਾ ਸਦਾ ਬਹਾਰ ਰੰਗਾਂ ਵਿੱਚ ਰੰਗਿਆ ਸੰਗੀਤ ਅਕਾਸ਼ ਜੰਡੂ ਦੁਆਰਾ ਸੰਯੋਜਿਤ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਵੀ ਸੰਗੀਤਬੱਧ ਕੀਤੇ ਬੇਸ਼ੁਮਾਰ ਗਾਣੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ।ਦੇਸ਼-ਵਿਦੇਸ਼ ਦੇ ਸੰਗੀਤਕ ਗਲਿਆਰਿਆਂ ਵਿੱਚ ਇੱਕੋ ਸਮੇਂ ਜਾਰੀ ਕੀਤੇ ਗਏ ਉਕਤ ਗੀਤ ਅਤੇ ਮਿਊਜ਼ਿਕ ਵੀਡੀਓ ਨੂੰ ਸੰਗੀਤ ਪ੍ਰੇਮੀਆਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸ ਨੇ ਰਿਲੀਜ਼ ਦੇ ਕੁਝ ਸਮੇਂ ਬਾਅਦ ਹੀ 10 ਲੱਖ ਵਿਊਵਰਸ਼ਿਪ ਹਾਸਿਲ ਕਰਨ ਦਾ ਅੰਕੜਾ ਸਹਿਜੇ ਹੀ ਪਾਰ ਕਰ ਲਿਆ ਹੈ।

ਇਹ ਵੀ ਪੜ੍ਹੋ- ਮਾਮਾ ਗੋਵਿੰਦਾ ਨਾਲ ਖ਼ਤਮ ਹੋਈ ਕ੍ਰਿਸ਼ਨਾ ਦੀ ਲੜਾਈ, ਕਿਹਾ- 7 ਸਾਲ....

ਕੰਮ ਦੀ ਗੱਲ ਕਰੀਏ ਤਾਂ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨ ਵਾਲੀ ਇਸ ਹੋਣਹਾਰ ਅਦਾਕਾਰ ਦੀ ਵੱਧਦੀ ਲੋਕਪ੍ਰਿਯਤਾ ਚੜ੍ਹਦੇ ਪੰਜਾਬ ਤੋਂ ਬਾਅਦ ਲਹਿੰਦੇ ਪੰਜਾਬ ਵਿੱਚ ਵੀ ਆਪਣਾ ਅਸਰ ਵਿਖਾ ਰਹੀ ਹੈ, ਜੋ ਜਲਦੀ ਹੀ ਪਾਕਿਸਤਾਨੀ ਫਿਲਮ ਦਾ ਵੀ ਬਤੌਰ ਲੀਡਿੰਗ ਅਦਾਕਾਰਾ ਅਹਿਮ ਹਿੱਸਾ ਬਣ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News