ਸੱਪਾਂ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ ''ਚ ਬੁਰੇ ਫਸੇ ਐਲਵਿਸ਼ ਯਾਦਵ, ਪੁਲਸ ਨੇ ਭੇਜਿਆ ਨੋਟਿਸ
Tuesday, Nov 07, 2023 - 08:09 PM (IST)
ਨੈਸ਼ਨਲ ਡੈਸਕ : ਐਲਵਿਸ਼ ਯਾਦਵ ਦੀਆਂ ਮੁਸੀਬਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਨੋਇਡਾ ਪੁਲਸ ਨੇ ਯੂਟਿਊਬਰ ਅਤੇ 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਨੂੰ ਸੱਪਾਂ ਦੇ ਜ਼ਹਿਰ ਵਾਲੇ ਮਾਮਲੇ 'ਚ ਪੁਲਸ ਸਾਹਮਣੇ ਪੇਸ਼ ਹੋਣ ਲਈ ਨੋਟਿਸ ਭੇਜਿਆ ਹੈ। ਹਾਲ ਹੀ 'ਚ ਰਾਜਸਥਾਨ ਦੀ ਕੋਟਾ ਪੁਲਸ ਨੇ ਐਲਵਿਸ਼ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਸੀ। ਬਾਅਦ ਵਿੱਚ ਨੋਇਡਾ ਪੁਲਸ ਨਾਲ ਗੱਲ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੀ। ਉਸ ਦੇ ਨਾਲ ਨੋਇਡਾ ਸੈਕਟਰ-49 'ਚ ਵਾਈਲਡ ਲਾਈਫ ਐਕਟ ਤਹਿਤ 5 ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਜਾਂਚ 'ਚ ਅਣਗਹਿਲੀ ਕਾਰਨ ਜਾਂਚ ਅਧਿਕਾਰੀ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ। ਇਸ ਲਈ ਹੁਣ ਸੈਕਟਰ-20 ਥਾਣੇ ਦੀ ਵਿਸ਼ੇਸ਼ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਛੱਤੀਸਗੜ੍ਹ : ਵੋਟਿੰਗ ਤੋਂ ਪਹਿਲਾਂ IED ਧਮਾਕਾ, BSF ਜਵਾਨ ਤੇ ਪੋਲਿੰਗ ਪਾਰਟੀ ਦੇ 2 ਮੈਂਬਰ ਜ਼ਖ਼ਮੀ
ਐਲਵਿਸ਼ ਜਿੱਥੇ ਲਗਾਤਾਰ ਵੀਡੀਓ ਬਣਾ ਕੇ ਸਪੱਸ਼ਟੀਕਰਨ ਦੇ ਰਿਹਾ ਹੈ ਕਿ ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਉਸ ਨੇ ਕੁਝ ਨਹੀਂ ਕੀਤਾ। ਉਸ ਨੂੰ ਫਸਾਇਆ ਜਾ ਰਿਹਾ ਹੈ। ਉਹ ਕਿਸੇ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਹੈ। ਇਸ ਦੇ ਨਾਲ ਹੀ ਪੁਲਸ ਲਗਾਤਾਰ ਕਾਰਵਾਈ ਕਰ ਰਹੀ ਹੈ ਅਤੇ ਪੁੱਛਗਿੱਛ ਲਈ ਨੋਟਿਸ ਭੇਜ ਰਹੀ ਹੈ। ਯੂਟਿਊਬਰ 'ਤੇ ਰੇਵ ਪਾਰਟੀਆਂ ਵਿੱਚ ਸੱਪਾਂ ਦਾ ਜ਼ਹਿਰ ਵੇਚਣ ਦਾ ਦੋਸ਼ ਹੈ ਤੇ ਐੱਫਆਈਆਰ ਵੀ ਦਰਜ ਕੀਤੀ ਗਈ ਹੈ। ਹਾਲਾਂਕਿ, ਹੁਣ ਤੱਕ ਪੁਲਸ ਕੋਲ ਯੂਟਿਊਬਰ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਹੈ ਪਰ ਉਹ ਆਪਣੀ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਕੀਤੀ ਗੱਲ, ਇਜ਼ਰਾਈਲ-ਹਮਾਸ ਯੁੱਧ 'ਚ ਹਿੰਸਾ 'ਤੇ ਪ੍ਰਗਟਾਈ ਚਿੰਤਾ
ਨੋਇਡਾ ਪੁਲਸ ਦੀ ਐੱਫ.ਆਈ.ਆਰ. ਮੁਤਾਬਕ ਐਲਵਿਸ਼ ਯਾਦਵ ਰੇਵ ਪਾਰਟੀ ਆਯੋਜਿਤ ਕਰਦਾ ਸੀ। ਇਸ ਵਿਚ ਵਿਦੇਸ਼ੀ ਕੁੜੀਆਂ ਨੂੰ ਵੀ ਬੁਲਾਇਆ ਜਾਂਦਾ ਸੀ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਐਲਵਿਸ਼ ਯਾਦਵ ਸਮੇਤ 6 ਲੋਕ ਨਾਮਜ਼ਦ ਅਤੇ ਹੋਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 5 ਦੋਸ਼ੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ 'ਚੋਂ 9 ਜ਼ਹਿਰੀਲੇ ਸੱਪ ਵੀ ਬਰਾਮਦ ਕੀਤੇ ਸਨ। ਇਸ ਮਾਮਲੇ 'ਚ ਐੱਫ.ਆਈ.ਆਰ. ਨੋਇਡਾ ਦੇ ਥਾਣਾ ਸੈਕਟਰ 49 'ਚ ਦਰਜ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲ 'ਚ ਥਾਣਾ ਸੈਕਟਰ 49 ਪੁਲਸ ਦੁਆਰਾ ਵਾਦੀ (ਪੀ.ਐੱਫ.ਏ.-ਐਨੀਮਲ ਵੈਲਫੇਅਰ ਅਫਸਰ) ਦੀ ਤਹਰੀਰ ਦੇ ਆਧਾਰ 'ਤੇ ਐਲਵਿਸ਼ ਯਾਦਵ ਸਣੇ 6 ਲੋਕਾਂ ਖਿਲਾਫ ਨੋਇਡਾ ਸੈਕਟਰ 51 ਸਥਿਤ ਬੈਂਕਵੇਟ ਹਾਲ 'ਚ ਪਾਰਟੀ ਕਰਨ ਅਤੇ ਸੱਪਾਂ ਦਾ ਜ਼ਹਿਰ ਮੁਹੱਈਆ ਕਰਵਾਉਣ ਦੇ ਸੰਬੰਧ 'ਚ ਐੱਫ.ਆਈ.ਆਰ. ਦਰਜ ਕਰਦੇ ਹੋਏ ਬੈਂਕਵੇਟ ਹਾਲ 'ਚੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8