ਸਨਾਹ ਕਪੂਰ ਦੀ ਹਲਦੀ ਸੈਰੇਮਨੀ 'ਚ ਭਰਾ ਸ਼ਾਹਿਦ ਅਤੇ ਭਰਜਾਈ ਮੀਰਾ ਨੇ ਜਮਾਇਆ ਰੰਗ, ਦੇਖੋ ਖੂਬਸੂਰਤ ਤਸਵੀਰਾਂ

Thursday, Mar 03, 2022 - 10:34 AM (IST)

ਸਨਾਹ ਕਪੂਰ ਦੀ ਹਲਦੀ ਸੈਰੇਮਨੀ 'ਚ ਭਰਾ ਸ਼ਾਹਿਦ ਅਤੇ ਭਰਜਾਈ ਮੀਰਾ ਨੇ ਜਮਾਇਆ ਰੰਗ, ਦੇਖੋ ਖੂਬਸੂਰਤ ਤਸਵੀਰਾਂ

ਮੁੰਬਈ- ਕਪੂਰ ਪਰਿਵਾਰ 'ਚ ਇਸ ਸਮੇਂ ਜਸ਼ਨ ਦਾ ਮਾਹੌਲ ਹੈ। ਸ਼ਾਹਿਦ ਕਪੂਰ ਦੀ ਸੌਤੇਲੀ ਭੈਣ ਸਨਾਹ ਕਪੂਰ  ਮਯੰਕ ਪਾਹਵਾ ਦੀ ਲਾੜੀ ਬਣ ਗਈ ਹੈ। ਇਸ ਤੋਂ ਪਹਿਲੇ ਉਸ ਦੀ ਪ੍ਰੀ ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ ਜਿਸ 'ਚ ਸ਼ਾਹਿਦ ਆਪਣੀ ਪਤੀ ਮੀਰਾ ਰਾਜਪੂਤ ਦੇ ਰੰਗ ਜਮਾਉਂਦੇ ਨਜ਼ਰ ਆਏ। ਹਾਲ ਹੀ 'ਚ ਸਨਾਹ ਦੀਆਂ ਚੂੜਾ ਅਤੇ ਹਲਦੀ ਸੈਰੇਮਨੀ ਦੀਆਂ ਨਵੀਂਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਆਉਂਦੇ ਹੀ ਇੰਟਰਨੈੱਟ 'ਤੇ ਛਾ ਗਈਆਂ ਹਨ। 

PunjabKesari
ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਬ੍ਰਾਈਡ ਟੂ ਬੀ ਸਨਾਹ ਵ੍ਹਾਈਟ ਆਊਟਫਿੱਟ ਦੇ ਨਾਲ ਰੈੱਡ ਦੁਪੱਟਾ ਲਏ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਹੱਥਾਂ ਚ ਰੈੱਡ ਚੂੜਾ ਅਤੇ ਕਲੀਰੇ ਦਿਖਾਈ ਦੇ ਰਹੇ ਹਨ। 

PunjabKesari
ਹੋਰ ਤਸਵੀਰਾਂ 'ਚ ਸਨਾਹ ਯੈਲੋ ਦੁਪੱਟਾ ਲਏ ਆਪਣੇ ਹੋਣ ਵਾਲੇ ਪਤੀ ਨਾਲ ਪੋਜ਼ ਦਿੰਦੀ ਬਹੁਤ ਖੁਸ਼ ਨਜ਼ਰ ਆ ਰਹੀ ਹੈ। 

PunjabKesari
ਇਸ ਦੌਰਾਨ ਉਨ੍ਹਾਂ ਦਾ ਭਰਾ ਅਤੇ ਅਦਾਕਾਰ ਸ਼ਾਹਿਦ ਕਪੂਰ ਅਤੇ ਭਾਬੀ ਮੀਰਾ ਰਾਜਪੂਤ ਵੀ ਸਨਾ ਨਾਲ ਖੁਸ਼ੀਆਂ ਵੰਡਦੇ ਨਜ਼ਰ ਆ ਰਹੇ ਹਨ। ਪੂਰਾ ਪਰਿਵਾਰ ਕੈਮਰੇ ਲਈ ਪਰਫੈਕਟ ਪੋਜ਼ ਦਿੰਦਾ ਦਿਖ ਰਿਹਾ ਹੈ। 

PunjabKesari
ਇਨ੍ਹਾਂ ਤਸਵੀਰਾਂ 'ਚ ਮਸ਼ਹੂਰ ਅਦਾਕਾਰ ਨਸੀਰੁਦੀਨ ਸ਼ਾਹ ਵੀ ਨਜ਼ਰ ਆ ਰਹੇ ਹਨ।

PunjabKesari
ਤੁਹਾਨੂੰ ਦੱਸ ਦੇਈਏ ਕਿ ਸਨਾਹ ਅਦਾਕਾਰ ਪੰਕਜ ਕਪੂਰ ਅਤੇ ਸੁਪ੍ਰਿਯਾ ਪਾਠਕ ਦੀ ਧੀ ਹੈ। ਸਨਾਹ ਨੇ ਫਿਲਮ 'ਸ਼ਾਨਦਾਰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਸ਼ਾਹਿਦ ਕਪੂਰ ਲੀਡ ਰੋਲ 'ਚ ਸਨ। 

PunjabKesari
ਸ਼ਾਹਿਦ ਆਪਣੀ ਸੌਤੇਲੀ ਭੈਣ ਦੇ ਕਾਫੀ ਕਰੀਬ ਹਨ। ਸਨਾਹ ਅਤੇ ਮਯੰਕ ਦੀ ਕੁਝ ਮਹੀਨੇ ਪਹਿਲਾਂ ਮੰਗਣੀ ਹੋਈ ਸੀ ਅਤੇ ਹੁਣ ਇਸ ਜੋੜੇ ਨੇ ਪਰਿਵਾਰ ਦੇ ਕਰੀਬੀ ਲੋਕਾਂ ਦੇ ਵਿਚਾਲੇ ਵਿਆਹ ਰਚਾਇਆ ਹੈ।


author

Aarti dhillon

Content Editor

Related News