ਮੌਨੀ ਰਾਏ ਦੀਆਂ ਤਸਵੀਰਾਂ ਹੋਈਆ ਵਾਇਰਲ, ਪ੍ਰਸ਼ੰਸਕ ਦੇ ਰਹੇ ਪਿਆਰ

Thursday, May 12, 2022 - 05:46 PM (IST)

ਮੌਨੀ ਰਾਏ ਦੀਆਂ ਤਸਵੀਰਾਂ ਹੋਈਆ ਵਾਇਰਲ, ਪ੍ਰਸ਼ੰਸਕ ਦੇ ਰਹੇ ਪਿਆਰ

ਮੁੰਬਈ: ਮੌਨੀ ਰਾਏ ਬੀ-ਟਾਉਨ ਦੀ ਮਸ਼ਹੂਰ ਅਦਾਕਾਰਾ ’ਚੋਂ ਇਕ ਹੈ। ਮੌਨੀ ਦੀ ਅਦਾਕਾਰੀ ਦਮਦਾਰ ਹੈ ਪਰ ਇਸ ਤੋਂ ਇਲਾਵਾ ਉਸ ਦੀ ਡਰੈਸਿੰਗ ਸੈਂਸ ਵੀ ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਹੈ।ਸਾੜ੍ਹੀ-ਸੂਟ ਤੋਂ ਲੈ ਕੇ ਵੇਸਟਰਨ ਤੱਕ ਮੌਨੀ ਹਰ ਪਹਿਰਾਵੇ ’ਚ ਖੂਬਸੂਰਤ ਦਿਖਾਈ ਦਿੰਦੀ ਹੈ। ਅਦਾਕਾਰਾ ਜਦੋਂ ਵੀ ਬਾਹਰ ਨਿਕਲਦੀ ਹੈ ਤਾਂ ਉਹ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਮੌਨੀ ਦੀ ਫੈਨ ਫ਼ਾਲੋਇੰਗ ਵੀ ਕਾਫੀ ਜ਼ਬਰਦਸਤ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ। ਮੌਨੀ ਰਾਏ ਨੂੰ ਮੰਗਲਵਾਰ ਰਾਤ ਮੁੰਬਈ ਦੀਆਂ ਸੜਕਾਂ ’ਤੇ ਦੇਖਿਆ ਗਿਆ। ਇਸ ਦੌਰਾਨ ਮਿਸੇਜ਼ ਨਾਬਿਅਰ ਦਾ ਬੇਹੱਦ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲਿਆ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਮੌਨੀ ਨੀਲੇ ਦੀ ਰੰਗ ਡਰੈੱਸ ’ਚ ਨਜ਼ਰ ਆਈ ਹੈ। ਉਸਨੇ ਆਪਣੀ ਲੁੱਕ ਨੂੰ ਮੀਨੀਮਲ ਮੇਕਅੱਪ, ਅੱਖਾਂ ’ਤੇ ਮਸਕਾਰਾ,ਆਈਲਾਈਨਰ ਅਤੇ ਗੁਲਾਬੀ ਲਿਪਸਟਿਕ ਨਾਲ ਪੂਰਾ ਕੀਤਾ ਹੈ।ਖੁੱਲ੍ਹੇ ਵਾਲ ਮੌਨੀ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ। ਉਨ੍ਹਾਂ ਪਰਸ ਅਤੇ ਹੀਲ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਪ੍ਰਸ਼ੰਸਕ ਮੌਨੀ ਦੀ ਇਸ ਤਸਵੀਰ ਨੂੰ ਬੇਹੱਦ ਪਸੰਦ ਕਰ ਰਹੇ ਹਨ। 

PunjabKesari

ਤੁਹਾਨੂੰ ਦੱਸ ਦੇਈਏ ਕਿ ਮੌਨੀ ਹਾਏ ਜਲਦੀ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਦਿਖਾਈ ਦੇਵੇਗੀ। ਜੋ ਅਯਾਨ ਮੁਖਰਜੀ ਵੱਲੋਂ ਨਿਰਦੇਸ਼ਿਤ ਅਤੇ ਕਰਨ ਜੋਹਰ ਵੱਲੋਂ ਨਿਰਮਿਤ ਹੈ। ਫ਼ਿਲਮ ’ਚ ਆਲਿਆ ਭੱਟ ,ਰਣਬੀਰ ਕਪੂਰ ਅਤੇ ਅਮਿਤਾਭ ਬੱਚਨ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਦਾ ਪਹਿਲਾ ਭਾਗ 9 ਸਤੰਬਰ ,2022 ਨੂੰ ਰਿਲੀਜ਼ ਹੋਵੇਗਾ। ਇਸ ਦੇ ਇਲਾਵਾ ਮੌਨੀ ਇਨ੍ਹਾਂ ਦਿਨਾਂ ’ਚ ਡਾਂਸ ਰਿਐਲਿਟੀ ਸ਼ੋਅ ‘ਡੀ.ਆਈ.ਡੀ’ ਲਿਟਲ ਮਾਸਟਰ ਨੂੰ ਜੱਜ ਕਰ ਰਹੀ ਹੈ।

PunjabKesari

PunjabKesari

PunjabKesari


PunjabKesari


author

Anuradha

Content Editor

Related News