ਕਰੀਨਾ ਕਪੂਰ ਖ਼ਾਨ ਦੇ ਦੂਜੇ ਪੁੱਤਰ ਦੀ ਤਸਵੀਰ ਆਈ ਸਾਹਮਣੇ, ਨਾਨਾ ਰਣਧੀਰ ਨੇ ਸਾਂਝੀ ਕੀਤੀ ਪੋਸਟ

Tuesday, Apr 06, 2021 - 11:18 AM (IST)

ਕਰੀਨਾ ਕਪੂਰ ਖ਼ਾਨ ਦੇ ਦੂਜੇ ਪੁੱਤਰ ਦੀ ਤਸਵੀਰ ਆਈ ਸਾਹਮਣੇ, ਨਾਨਾ ਰਣਧੀਰ ਨੇ ਸਾਂਝੀ ਕੀਤੀ ਪੋਸਟ

ਮੁੰਬਈ : ਅਦਾਕਾਰਾ ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਨੇ ਅਜੇ ਤੱਕ ਆਪਣੇ ਦੂਜੇ ਪੁੱਤਰ ਦੀ ਕੋਈ ਵੀ ਝਲਕ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਨਹੀਂ ਦਿੱਤੀ ਹੈ ਪਰ ਲੱਗਦਾ ਹੈ ਕਿ ਨਾਨਾ ਰਣਧੀਰ ਕਪੂਰ ਨੇ ਗਲਤੀ ਨਾਲ ਇੰਸਟਾਗ੍ਰਾਮ ’ਤੇ ਸੈਫਿਨਾ ਦੇ ਦੂਜੇ ਪੁੱਤਰ ਦੀ ਪਹਿਲੀ ਤਸਵੀਰ ਲੀਕ ਕਰ ਦਿੱਤੀ ਹੈ। ਹਾਲਾਂਕਿ ਰਣਧੀਰ ਕਪੂਰ ਨੇ ਤੁਰੰਤ ਤਸਵੀਰ ਨੂੰ ਡਿਲੀਟ ਵੀ ਕਰ ਦਿੱਤਾ ਹੈ। 

PunjabKesari
ਤਸਵੀਰ ਨੂੰ ਡਿਲੀਟ ਕਰਨ ਤੋਂ ਪਹਿਲਾਂ ਹੀ ਪ੍ਰਸ਼ੰਸਕਾਂ ਨੇ ਲੈ ਲਿਆ ਸਕ੍ਰੀਨਸ਼ਾਰਟ 
ਦਰਅਸਲ ਰਣਧੀਰ ਕਪੂੂਰ ਨੇ ਆਪਣੇ ਦੋਹਤੇ ਦੀਆਂ ਦੋ ਤਸਵੀਰਾਂ ਦਾ ਇਕ ਕਲੋਜ ਇੰਸਟਾਗ੍ਰਾਮ ਹੈਂਡਲ ’ਤੇ ਅਪਲੋਡ ਕੀਤਾ ਸੀ ਪਰ ਅਜਿਹਾ ਲੱਗਦਾ ਹੈ ਕਿ ਰਣਧੀਰ ਨੇ ਗਲਤੀ ਨਾਲ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ ਕਿਉਂਕਿ ਉਨ੍ਹਾਂ ਨੇ ਕੁਝ ਹੀ ਮਿੰਟਾਂ ’ਚ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਡਿਲੀਟ ਵੀ ਕਰ ਦਿੱਤਾ ਸੀ ਪਰ ਪ੍ਰਸ਼ੰਸਕ ਵੀ ਘੱਟ ਚਲਾਕ ਨਹੀਂ ਹਨ ਉਨ੍ਹਾਂ ਨੇ ਵੀ ਰਣਧੀਰ ਕਪੂਰ ਦੀ ਤਸਵੀਰ ਨੂੰ ਡਿਲੀਟ ਕਰਨ ਤੋਂ ਪਹਿਲਾਂ ਹੀ ਸਕ੍ਰੀਨਸ਼ਾਰਟ ਲੈ ਲਿਆ ਸੀ। ਹੁਣ ਇਹ ਤਸਵੀਰ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। 

PunjabKesari
ਕਰੀਨਾ ਕਪੂਰ ਨੇ ਵੀ ਪੁੱਤਰ ਨਾਲ ਤਸਵੀਰ ਕੀਤੀ ਸੀ ਸਾਂਝੀ
ਇਸ ਤੋਂ ਪਹਿਲਾਂ ਕਰੀਨਾ ਕਪੂਰ ਨੇ ਵੀ ਆਪਣੇ ਨਵਜੰਮੇ ਬੱਚੇ ਦੇ ਨਾਲ ਆਪਣੀ ਇਕ ਤਸਵੀਰ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਸੀ। ਦੱਸ ਦੇਈਏ ਕਿ ਕਰੀਨਾ ਨੇ 21 ਫਰਵਰੀ ਨੂੰ ਆਪਣੇ ਦੂਜੇ ਪੁੱਤਰ ਨੂੰ ਜਨਮ ਦਿੱਤਾ ਸੀ। ਕਰੀਨਾ ਦੀ ਡਿਲਿਵਰੀ ਬ੍ਰੀਚ ਕੈਂਡੀ ਹਸਪਤਾਲ ’ਚ ਹੋਈ ਸੀ। ਕਰੀਨਾ ਅਤੇ ਸੈਫ ਦੇ ਵੱਡੇ ਪੁੱਤਰ ਦਾ ਨਾਂ ਤੈਮੂਰ ਅਲੀ ਖ਼ਾਨ ਹੈ। ਤੈਮੂਰ ਦਾ ਜਨਮ 20 ਦਸੰਬਰ 2016 ’ਚ ਹੋਇਆ ਸੀ। 

PunjabKesari

PunjabKesari


author

Aarti dhillon

Content Editor

Related News