‘ਕਭੀ ਈਦ ਕਭੀ ਦੀਵਾਲੀ’ ਸੈੱਟ ਤੋਂ ਸ਼ਹਿਨਾਜ਼ ਦੀਆਂ ਤਸਵੀਰਾਂ ਵਾਇਰਲ, ਚਾਈਲਡ ਆਰਟੀਸਟ ਨਾਲ ਦਿੱਤੇ ਪੋਜ਼

Sunday, Jun 12, 2022 - 03:14 PM (IST)

‘ਕਭੀ ਈਦ ਕਭੀ ਦੀਵਾਲੀ’ ਸੈੱਟ ਤੋਂ ਸ਼ਹਿਨਾਜ਼ ਦੀਆਂ ਤਸਵੀਰਾਂ ਵਾਇਰਲ, ਚਾਈਲਡ ਆਰਟੀਸਟ ਨਾਲ ਦਿੱਤੇ ਪੋਜ਼

ਮੁੰਬਈ: ਬਾਲੀਵੁੱਡ  ਅਦਾਕਾਰ ਸਲਮਾਨ ਖ਼ਾਨ ਦੀ ਆਉਂਣ ਵਾਲੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਦੇ ਐਲਾਨ ਤੋਂ ਬਾਅਦ ਚਰਚਾ ’ਚ ਹੈ। ਇਹ ਫ਼ਿਲਮ ਕਦੇ ਆਪਣੇ ਨਾਮ ਨੂੰ ਲੈ ਕੇ ਅਤੇ ਕਦੇ ਸਟਾਰ ਕਾਸਟ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਫ਼ਿਲਮ ਦਾ ਚਰਚਾ ’ਚ ਰਹਿਣਾ ਇਕ ਵੱਡਾ ਕਾਰਨ ਹੈ ‘ਬਿਗ ਬਾਸ13’ ਦੀ ਫ਼ੇਮ ਸ਼ਹਿਨਾਜ਼ ਗਿੱਲ ਇਸ ਫ਼ਿਲਮ ’ਚ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।

Bollywood Tadka

ਇਹ  ਵੀ ਪੜ੍ਹੋ : ਪਤੀ ਨਾਲ ਖੂਬਸੂਰਤ ਤਸਵੀਰਾਂ ’ਚ ਦਿਖਾਈ ਦਿੱਤੀ ਸ਼ਰਧਾ ਆਰਿਆ, ਪਤਨੀ ਨਾਲ ਖੁਸ਼ ਨਜ਼ਰ ਆਏ ਰਾਹੁਲ

ਸ਼ਹਿਨਾਜ਼ ਗਿੱਲ ਦੀ ਇਕ ਤਸਵੀਰ ‘ਕਭੀ ਈਦ ਕਭੀ ਦੀਵਾਲੀ’ ਦੇ ਸੈੱਟ ’ਤੋਂ ਵਾਇਰਲ ਹੋ ਰਹੀ ਹੈ। ਤਸਵੀਰ ’ਚ ਅਦਾਕਾਰਾ ਚਾਈਲਡ ਆਰਟੀਸਟ ਰਿਧੀ ਸ਼ਰਮਾ ਨਾਲ ਨਜ਼ਰ ਆ ਰਹੀ ਹੈ। ਰਿਧੀ ਅਤੇ ਸ਼ਹਿਨਾਜ਼ ਦੀ ਮੁਸਕਰਾਹਟ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਖ਼ੂਬ ਤਾਰੀਫ਼ ਕਰ ਰਹੇ ਹਨ।

Bollywood Tadka

ਇਹ  ਵੀ ਪੜ੍ਹੋ : ਧੀਰਜ ਧੂਪੜ ਨੇ ‘ਕੁੰਡਲੀ ਭਾਗਯਾ’ ਨੂੰ ਕੀਤਾ ਅਲਵਿਦਾ, ਅਦਾਕਾਰ ਨੇ ਸ਼ੋਅ ਨੂੰ ਲੈ ਕੇ ਕਹੀ ਇਹ ਗੱਲ

ਸ਼ਹਿਨਾਜ਼ ਗਿੱਲ ਦੇ ਪਿੱਛੇ ਫ਼ਿਲਮ ਦੀ ਟੀਮ ਦੇ ਮੈਂਬਰ ਵੀ ਨਜ਼ਰ ਆ ਰਹੇ ਹਨ। ਉਸ ਦੀ ਟੀ-ਸ਼ਰਟ ਤੇ ਸਲਮਾਨ ਖ਼ਾਨ ਦੀ ਫ਼ਿਲਮ ਦਾ SKF ਲਿਖਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ SKF ਸਲਮਾਨ ਖ਼ਾਨ ਦਾ ਪ੍ਰੋਡਕਸ਼ਨ ਹਾਊਸ ਹੈ ਪਰ ਇਹ ਤਸਵੀਰ ਰਿਧੀ ਸ਼ਰਮਾ ਦੇ ਇੰਸਟਾਗ੍ਰਾਮ ਅਕਾਊਂਟ ਦੀ ਹੈ।

Bollywood Tadka
ਮੀਡੀਆ ਰਿਪੋਟਰਸ ਦੇ ਮੁਤਾਬਕ ‘ਕਭੀ ਈਦ ਕਭੀ ਦੀਵਾਲੀ’ ’ਚ ਸ਼ਹਿਨਾਜ਼ ਗਿੱਲ ਜੱਸੀ ਗਿੱਲ ਦੇ ਉਲਟ ਨਜ਼ਰ ਆਵੇਗੀ। ਸਲਮਾਨ ਖ਼ਾਨ ਨੇ ਸ਼ਹਿਨਾਜ਼ ਗਿੱਲ ਨੂੰ ਇਹ ਮੌਕਾ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਕਿਸ ਤਰ੍ਹਾਂ ਵੱਡੇ ਪਰਦੇ ਦੇ ਆਪਣਾ ਜਲਵਾ ਦਿਖਾਉਦੀ ਹੈ। ਸ਼ਹਿਨਾਜ਼ ਗਿੱਲ ਨੇ  ਬਾਲੀਵੁੱਡ ’ਚ ਡੈਬਿਊ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਬੇਹੱਦ ਖੁਸ਼ ਅਤੇ ਉਤਸ਼ਾਹਿਤ ਕੀਤਾ ਹੈ।

Bollywood Tadka


author

Gurminder Singh

Content Editor

Related News