ਕੈਟਰੀਨਾ ਕੈਫ ਦੀ ਫ਼ਿਲਮ ‘ਫੋਨ ਭੂਤ’ ਦੀ ਕਮਾਈ ’ਚ ਆਈ ਗਿਰਾਵਟ, ਜਾਣੋ ਕਿੰਨੀ ਕੀਤੀ ਕਲੈਕਸ਼ਨ

Tuesday, Nov 08, 2022 - 04:54 PM (IST)

ਕੈਟਰੀਨਾ ਕੈਫ ਦੀ ਫ਼ਿਲਮ ‘ਫੋਨ ਭੂਤ’ ਦੀ ਕਮਾਈ ’ਚ ਆਈ ਗਿਰਾਵਟ, ਜਾਣੋ ਕਿੰਨੀ ਕੀਤੀ ਕਲੈਕਸ਼ਨ

ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ‘ਫੋਨ ਭੂਤ’ ਸਿਨੇਮਾਘਰਾਂ ’ਚ ਰਿਲੀਜ਼ ਹੋਈਆਂ ਬਾਕੀ ਫ਼ਿਲਮਾਂ ‘ਮਿਲੀ’ ਤੇ ‘ਡਬਲ ਐਕਸੈੱਲ’ ਤੋਂ ਵੱਧ ਕਮਾਈ ਕਰ ਰਹੀ ਹੈ।

‘ਫੋਨ ਭੂਤ’ ਨੇ 4 ਦਿਨਾਂ ਅੰਦਰ ਕੁਲ 9.19 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਨੇ ਪਹਿਲੇ ਦਿਨ 2.05 ਕਰੋੜ, ਦੂਜੇ ਦਿਨ 2.75 ਕਰੋੜ, ਤੀਜੇ ਦਿਨ 3.05 ਕਰੋੜ ਤੇ ਚੌਥੇ ਦਿਨ 1.34 ਕਰੋੜ ਰੁਪਏ ਦੀ ਕਮਾਈ ਕੀਤੀ।

ਇਹ ਖ਼ਬਰ ਵੀ ਪੜ੍ਹੋ : ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਉਂਦਾ ਸਿੱਧੂ ਮੂਸੇ ਵਾਲਾ ਦਾ ਗੀਤ ‘ਵਾਰ’ ਰਿਲੀਜ਼ (ਵੀਡੀਓ)

ਦੱਸ ਦੇਈਏ ਕਿ ‘ਫੋਨ ਭੂਤ’ ਇਕ ਹਾਰਰ-ਕਾਮੇਡੀ ਫ਼ਿਲਮ ਹੈ। ਇਸ ਫ਼ਿਲਮ ’ਚ ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਤੇ ਈਸ਼ਾਨ ਖੱਟੜ ਮੁੱਖ ਭੂਮਿਕਾ ਨਿਭਾਅ ਰਹੇ ਹਨ।

PunjabKesari

ਫ਼ਿਲਮ ਨੂੰ ਲੋਕਾਂ ਦੇ ਨਾਲ-ਨਾਲ ਫ਼ਿਲਮ ਸਮੀਖਿਅਕਾਂ ਵਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੇ ਹਾਰਰ ਐਂਗਲ ਤੋਂ ਕਿਤੇ ਵੱਧ ਇਸ ਨੂੰ ਕਾਮੇਡੀ ਕਰਕੇ ਕੀਤਾ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News