''ਪੇਟ ਸਫਾ'' ਦੇ ਬ੍ਰਾਂਡ ਅੰਬੈਸਡਰ ਬਣੇ ਜੌਨੀ ਲੀਵਰ ਤੇ ਰਾਜਪਾਲ ਯਾਦਵ

Wednesday, Aug 07, 2024 - 03:02 PM (IST)

ਮੁੰਬਈ (ਬਿਊਰੋ) : ਦਿਵਿਸਾ ਹਰਬਲਜ਼ ਪ੍ਰਾਈਵੇਟ ਲਿਮਟਿਡ ਨੇ ਲੈਕਸੇਟਿਵ ਸ਼੍ਰੇਣੀ 'ਚ ਆਪਣੇ ਮਸ਼ਹੂਰ ਬ੍ਰਾਂਡ 'ਪੇਟ ਸਫਾ' ਦਾ ਇੱਕ ਨਵਾਂ ਇਸ਼ਤਿਹਾਰ ਸ਼ੂਟ ਕੀਤਾ ਹੈ। ਪ੍ਰਸਿੱਧ ਅਦਾਕਾਰ ਤੇ ਕਾਮੇਡੀਅਨ ਜੌਨੀ ਲੀਵਰ ਤੇ ਰਾਜਪਾਲ ਯਾਦਵ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਸ਼ੂਟਿੰਗ ਦੌਰਾਨ ਸੈੱਟ 'ਤੇ ਸਾਰਿਆਂ ਨੇ ਖੂਬ ਮਸਤੀ ਕੀਤੀ, ਉੱਥੇ ਹੀ ਜੌਨੀ ਲੀਵਰ ਨੇ ਹੱਸਦੇ ਹੋਏ ਕਿਹਾ ਕਿ ਜ਼ਿੰਦਗੀ 'ਚ 'ਪੇਟ ਸਫਾ' ਬਹੁਤ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ! ਚੇਤਾਵਨੀ ਦਿੰਦਿਆਂ ਕਿਹਾ- 'ਮੈਨੂੰ ਆਉਣਾ ਨਾ ਪਵੇ...'

'ਪੇਟ ਸਫਾ' ਬ੍ਰਾਂਡ ਦੇ ਸੰਸਥਾਪਕ ਡਾ. ਸੰਜੀਵ ਜੁਨੇਜਾ ਵੀ ਫ਼ਿਲਮ ਸਿਟੀ, ਮੁੰਬਈ 'ਚ 'ਪੇਟ ਸਫਾ' ਦੀ ਸ਼ੂਟਿੰਗ ਦੌਰਾਨ ਮੌਜੂਦ ਸਨ। ਉਨ੍ਹਾਂ ਕਿਹਾ ਕਿ ਲੈਕਸੇਟਿਵ ਬ੍ਰਾਂਡ ਪੇਟ ਸਾਫਾ ਪਹਿਲਾਂ ਹੀ ਇੱਕ ਸਥਾਪਤ ਤੇ ਵੱਡਾ ਬ੍ਰਾਂਡ ਹੈ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਜੋ ਨਵੀਂ ਮੁਹਿੰਮ ਚਲਾਈ ਗਈ ਹੈ, ਉਹ ਸਾਰਿਆਂ ਨੂੰ ਪਸੰਦ ਆਵੇਗੀ। ਉਨ੍ਹਾਂ ਕਿਹਾ ਕਿ ਜੌਨੀ ਲੀਵਰ ਤੇ ਰਾਜਪਾਲ ਯਾਦਵ ਦੋਵਾਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ। ਇਹ ਦੋਵੇਂ ਬਹੁਤ ਤਜ਼ਰਬੇਕਾਰ ਅਦਾਕਾਰ ਹਨ ਤੇ ਇਸ ਨਵੀਂ ਕੰਪੇਨ 'ਚ ਪੂਰੀ ਯੂਨਿਟ ਨੇ ਬਹੁਤ ਮਿਹਨਤ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਪਰਮੀਸ਼ ਵਰਮਾ ਨੇ ਪਤਨੀ ਗੀਤ ਨਾਲ ਵਿਆਹ 'ਚ ਪਾਇਆ ਰੱਜ ਕੇ ਭੰਗੜਾ, ਵਾਇਰਲ ਹੋਈ ਵੀਡੀਓ

ਇਸ ਮੌਕੇ ਪੇਟ ਸਫਾ ਦੇ ਪਹਿਲੇ ਬ੍ਰਾਂਡ ਅੰਬੈਸਡਰ ਸ਼੍ਰੀ ਰਾਜੂ ਸ਼੍ਰੀਵਾਸਤਵ ਨੂੰ ਯਾਦ ਕਰਦੇ ਹੋਏ ਡਾ: ਜੁਨੇਜਾ ਭਾਵੁਕ ਹੋ ਗਏ ਤੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਸਾਰਿਆਂ ਨਾਲ ਸਾਂਝਾ ਕੀਤਾ। ਕੰਪਨੀ ਦੇ ਅਧਿਕਾਰੀ ਅਸ਼ਮੀਤ ਖਰਬੰਦਾ ਦਾ ਕਹਿਣਾ ਹੈ ਕਿ ਦਿਵੀਸਾ ਹਰਬਲਜ਼ ਪ੍ਰਾ. ਲਿਮਟਿਡ ਨੇ ਸਾਲਾਂ ਦੀ ਖੋਜ ਤੋਂ ਬਾਅਦ ਪੇਟ ਸਫਾ ਆਯੁਰਵੈਦਿਕ ਗ੍ਰੈਨਿਊਲ ਤੇ ਕੈਪਸੂਲ ਲਾਂਚ ਕੀਤੇ ਗਏ ਸਨ। ਇਹ ਗੁਣਵੱਤਾ ਉਤਪਾਦ ਹੋਣ ਦੇ ਨਾਲ-ਨਾਲ ਬਾਜ਼ਾਰ 'ਚ ਉਪਲਬਧ ਹੋਰ ਬ੍ਰਾਂਡਾਂ ਨਾਲੋਂ ਸਸਤਾ ਤੇ ਵਧੇਰੇ ਪ੍ਰਭਾਵਸ਼ਾਲੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਹੁਣ 'ਪੇਟ ਸਫਾ' ਲੈਕਸੇਟਿਵ ਜੂਸ, ਗ੍ਰੀਨ ਟੀ, ਲਿਕਵਿਡ ਲੈਕਸੇਟਿਵ ਡਰਾਪਸ ਨੂੰ ਮਾਰਕੀਟ 'ਚ ਲਾਂਚ ਕਰਕੇ ਆਪਣੀ ਰੈਕਸੇਟਿਵ ਸ਼੍ਰੇਣੀ ਦਾ ਵਿਸਥਾਰ ਕਰ ਰਹੀ ਹੈ। ਉਨ੍ਹਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਦਵਾਈਆਂ ਤੋਂ ਤਿਆਰ ਕੀਤੇ ਗਏ ਇਹ ਸਾਰੇ ਆਯੁਰਵੈਦਿਕ ਉਤਪਾਦ ਉਮੀਦਾਂ 'ਤੇ ਖਰੇ ਉਤਰਨਗੇ ਤੇ ਲੋਕਾਂ ਨੂੰ ਉਮੀਦ ਅਨੁਸਾਰ ਲਾਭ ਵੀ ਦੇਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News