ਪੰਜਾਬ-ਹਰਿਆਣਾ ਦੀ ਜੁਗਲਬੰਦੀ ਦੇਖ ਬੇਹੱਦ ਖ਼ੁਸ਼ ਹੋਣਗੇ ਲੋਕ : ਐਮੀ ਵਿਰਕ

Monday, Jun 10, 2024 - 11:23 AM (IST)

ਪੰਜਾਬ-ਹਰਿਆਣਾ ਦੀ ਜੁਗਲਬੰਦੀ ਦੇਖ ਬੇਹੱਦ ਖ਼ੁਸ਼ ਹੋਣਗੇ ਲੋਕ : ਐਮੀ ਵਿਰਕ

ਜਲੰਧਰ (ਬਿਊਰੋ) – ਪੰਜਾਬੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ 14 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਵੱਡੇ ਪੱਧਰ ’ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਰਿਲੀਜ਼ ਕੀਤਾ ਜਾ ਰਿਹਾ ਹੈ। ਹਾਲ ਹੀ ’ਚ ਫ਼ਿਲਮ ਦੇ ਟਰੇਲਰ ਲਾਂਚ ਲਈ ਐਮੀ ਵਿਰਕ ਤੇ ਸੋਨਮ ਬਾਜਵਾ ਮੁੰਬਈ ’ਚ ਸਨ। ਮੁੰਬਈ ’ਚ ਐਮੀ ਨਾਲ ਆਪਣੇ ਫ਼ਿਲਮੀ ਸਫ਼ਰ ਬਾਰੇ ਗੱਲਬਾਤ ਕਰਦਿਆਂ ਸੋਨਮ ਨੇ ਕਿਹਾ, ‘ਐਮੀ ਨਾਲ ਕੰਮ ਕਰਨਾ ਹਮੇਸ਼ਾ ਹੀ ਮਜ਼ੇਦਾਰ ਸਫ਼ਰ ਰਿਹਾ ਹੈ। ਮੇਰੀਆਂ ਆਖਰੀ 2 ਫ਼ਿਲਮਾਂ ਐਮੀ ਨਾਲ ਹੀ ਸ਼ੂਟ ਹੋਈਆਂ ਹਨ। ਐਮੀ ਨਾਲ ‘ਕੁੜੀ ਹਰਿਆਣੇ ਵੱਲ ਦੀ’ ਮੇਰੀ 6ਵੀਂ ਫ਼ਿਲਮ ਹੈ ਤੇ ਹਮੇਸ਼ਾ ਐਮੀ ਨਾਲ ਕੰਮ ਕਰ ਕੇ ਵਧੀਆ ਲੱਗਦਾ ਹੈ। ਇਸ ਸਾਲ ਐਮੀ ਨਾਲ ਮੇਰੀਆਂ 2 ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਹੁਣ ਇਸ ਅਦਾਕਾਰ ਨੇ ਜੜਿਆ ਸੰਸਦ ਮੈਂਬਰ ਦੇ ਥੱਪੜ, ਸਾਹਮਣੇ ਆਈ ਵੀਡੀਓ, ਪੜ੍ਹੋ ਕਾਰਨ 

ਇਸ ਦੌਰਾਨ ਐਮੀ ਵਿਰਕ ਨੇ ਪੰਜਾਬੀ ਫ਼ਿਲਮਾਂ ਦੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਵਧਦੇ ਪ੍ਰਭਾਵ ਤੇ ਬਾਲੀਵੁੱਡ-ਸਾਊਥ ਦੀਆਂ ਫ਼ਿਲਮਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਐਮੀ ਨੇ ਕਿਹਾ, ‘ਹਰ ਚੀਜ਼ ਦੀ ਹੌਲੀ-ਹੌਲੀ ਸ਼ੁਰੂਆਤ ਹੁੰਦੀ ਹੈ। ਪਹਿਲਾਂ ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਮੁੰਬਈ ਆਏ ਤੇ ਹੁਣ ਅਸੀਂ ਆਏ ਹਾਂ। ‘ਕੁੜੀ ਹਰਿਆਣੇ ਵੱਲ ਦੀ’ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਹਰਿਆਣਾ ’ਚ ਜ਼ਿਆਦਾਤਰ ਸ਼ੂਟ ਕੀਤੀ ਗਈ ਹੈ। ਦੋਵਾਂ ਸੂਬਿਆਂ ਦੀ ਜੁਗਲਬੰਦੀ ਦੇਖ ਕੇ ਲੋਕ ਬੇਹੱਦ ਖ਼ੁਸ਼ ਹੋਣ ਵਾਲੇ ਹਨ।’’

ਇਹ ਖ਼ਬਰ ਵੀ ਪੜ੍ਹੋ - ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਲੈ ਕੇ ਵੱਡੀ ਖ਼ਬਰ, ਨਹੀਂ ਖੇਡੇਗਾ ਕੋਈ ਮੈਚ!

ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ’ਚ ਅਜੇ ਹੁੱਡਾ, ਯੋਗਰਾਜ ਸਿੰਘ, ਯਸ਼ਪਾਲ ਸ਼ਰਮਾ, ਹਰਦੀਪ ਗਿੱਲ, ਹਨੀ ਮੱਟੂ, ਸੀਮਾ ਕੌਸ਼ਲ, ਮਹਾਬੀਰ ਭੁੱਲਰ, ਦੀਦਾਰ ਗਿੱਲ, ਮਨਪ੍ਰੀਤ ਡੋਲੀ ਤੇ ਮਿੰਟੂ ਕਾਪਾ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ।

ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਰਾਕੇਸ਼ ਧਵਨ ਹਨ। ਇਹ ਫ਼ਿਲਮ ਪਵਨ ਗਿੱਲ, ਅਮਨ ਗਿੱਲ ਤੇ ਸੰਨੀ ਗਿੱਲ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ, ਜੋ ਰਮਾਰਾ ਫ਼ਿਲਮਜ਼ ਦੀ ਪੇਸ਼ਕਸ਼ ਹੈ। ਦੁਨੀਆ ਭਰ ’ਚ ਇਹ ਫ਼ਿਲਮ 14 ਜੂਨ, 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News