ਮਸ਼ਹੂਰ ਅਦਾਕਾਰਾ ਦੀਆਂ ਪ੍ਰਾਈਵੇਟ ਤਸਵੀਰਾਂ ਦਾ ਲੋਕਾਂ ਨੇ ਲਿਆ ਸਕ੍ਰੀਨਸ਼ੌਟ, ਕੀਤੀਆਂ ਲੀਕ

Friday, Aug 09, 2024 - 09:42 AM (IST)

ਮਸ਼ਹੂਰ ਅਦਾਕਾਰਾ ਦੀਆਂ ਪ੍ਰਾਈਵੇਟ ਤਸਵੀਰਾਂ ਦਾ ਲੋਕਾਂ ਨੇ ਲਿਆ ਸਕ੍ਰੀਨਸ਼ੌਟ, ਕੀਤੀਆਂ ਲੀਕ

ਮੁੰਬਈ- ਆਪਣੇ ਬੋਲਡ ਫੈਸ਼ਨ ਸੈਂਸ ਅਤੇ ਰਿਐਲਿਟੀ ਟੀਵੀ ਸ਼ੋਅਜ਼ 'ਚ ਆਪਣੀ ਮੌਜੂਦਗੀ ਲਈ ਮਸ਼ਹੂਰ ਉਰਫੀ ਜਾਵੇਦ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਸ ਦਾ ਸਨੈਪਚੈਟ ਅਕਾਊਂਟ ਹੈਕ ਹੋਣ ਤੋਂ ਬਾਅਦ ਉਸ ਦੀਆਂ ਨਿਊਡ ਤਸਵੀਰਾਂ ਲੀਕ ਹੋ ਗਈਆਂ ਸਨ, ਜਿਸ ਦਾ ਉਸ ਨੇ ਖੁਲਾਸਾ ਕੀਤਾ ਹੈ। 

PunjabKesari

ਸੋਸ਼ਲ ਮੀਡੀਆ Influencer ਉਰਫੀ ਜਾਵੇਦ ਆਪਣੇ ਅਤਰੰਗੇ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ। ਅਦਾਕਾਰਾ ਹਰ ਰੋਜ਼ ਆਪਣੇ ਫੈਸ਼ਨ ਨੂੰ ਲੈ ਕੇ ਕੁਝ ਅਤਰੰਗੀਆਂ ਚੀਜ਼ਾਂ ਪ੍ਰਯੋਗ ਕਰਦੀ ਰਹਿੰਦੀ ਹੈ, ਜਿਸ ਕਾਰਨ ਉਹ ਟ੍ਰੋਲ ਵੀ ਹੋ ਜਾਂਦੀ ਹੈ। ਉਰਫੀ ਜਾਵੇਦ ਅਕਸਰ ਆਪਣੇ ਅਸਾਧਾਰਨ ਲੁੱਕ ਅਤੇ ਵਿਲੱਖਣ ਫੈਸ਼ਨ ਸੈਂਸ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਰਫੀ ਸਟਾਈਲ ਦੇ ਮਾਮਲੇ 'ਚ ਵੀ ਸਭ ਤੋਂ ਵਧੀਆ ਹੈ। ਉਰਫੀ ਨਾ ਸਿਰਫ਼ ਆਪਣੇ ਫੈਸ਼ਨ ਲਈ ਜਾਣੀ ਜਾਂਦੀ ਹੈ, ਸਗੋਂ ਆਪਣੇ ਬਿਆਨਾਂ ਨੂੰ ਲੈ ਵੀ ਸੁਰਖੀਆਂ 'ਚ ਰਹਿੰਦੀ ਹੈ। 

PunjabKesari

ਪ੍ਰਾਈਵੇਟ ਤਸਵੀਰ ਹੋ ਗਈ ਸੀ ਲੀਕ 

ਹਾਲ ਹੀ 'ਚ ਉਰਫੀ ਜਾਵੇਦ ਨੇ ਆਪਣੇ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਰਫੀ ਦਾ ਇਹ ਬਿਆਨ ਸੁਣ ਕੇ ਹਰ ਕੋਈ ਹੈਰਾਨ ਹੈ। ਜੀ ਹਾਂ, ਉਰਫੀ ਜਾਵੇਦ ਨੇ ਸਾਕਸ਼ੀ ਸ਼ਿਵਦਾਸਾਨੀ ਅਤੇ ਨੈਨਾ ਭਾਨ ਨਾਲ ਪੌਡਕਾਸਟ 'ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਪਰ ਉਸ ਨੇ ਇੱਕ ਅਜਿਹੀ ਘਟਨਾ ਬਾਰੇ ਵੀ ਦੱਸਿਆ ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ। ਦਰਅਸਲ, ਗੱਲਬਾਤ ਸ਼ੁਰੂ ਕਰਦੇ ਹੋਏ ਉਰਫੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਸ ਨੇ ਇਸ ਬਾਰੇ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕੀਤੀ ਸੀ। ਇਹ ਘਟਨਾ ਕੋਵਿਡ ਮਹਾਮਾਰੀ ਦੇ ਠੀਕ ਬਾਅਦ ਵਾਪਰੀ ਹੈ।ਉਰਫੀ ਜਾਵੇਦ ਨੇ ਦੱਸਿਆ ਕਿ ਉਸ ਸਮੇਂ ਮੇਰਾ ਸਨੈਪਚੈਟ ਕਿਸੇ ਨੇ ਹੈਕ ਕਰ ਲਿਆ ਸੀ। ਜਿਸ ਕਾਰਨ ਮੇਰੀਆਂ ਸਾਰੀਆਂ ਤਸਵੀਰਾਂ ਮੈਮਰੀ 'ਚ ਸੇਵ ਹੋ ਗਈਆਂ ਸੀ, ਜੋ ਕਿ ਮੇਰੀ ਗਲਤੀ ਸੀ। ਕਿਉਂਕਿ ਮੈਂ ਡਬਲ ਪ੍ਰਮਾਣਿਕਤਾ ਨਹੀਂ ਕੀਤੀ ਸੀ। ਜਿਸ ਕਾਰਨ ਮੇਰੀਆਂ ਸਾਰੀਆਂ ਪ੍ਰਾਈਵੇਟ ਤਸਵੀਰਾਂ ਲੀਕ ਹੋ ਗਈਆਂ। ਅਦਾਕਾਰਾ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਸਨੈਪਚੈਟ 'ਤੇ ਕਿਸੇ ਨੇ ਮੇਰੀਆਂ ਨਿੱਜੀ ਤਸਵੀਰਾਂ ਸਟੋਰੀ 'ਤੇ ਪੋਸਟ ਕੀਤੀਆਂ, ਪਰ ਜਿਵੇਂ ਹੀ ਮੈਨੂੰ ਪਤਾ ਲੱਗਾ ਤਾਂ ਮੈਂ ਤੁਰੰਤ ਉਨ੍ਹਾਂ ਨੂੰ ਡਿਲੀਟ ਕਰ ਦਿੱਤਾ। ਪਰ ਉਦੋਂ ਤੱਕ ਬਹੁਤ ਸਾਰੇ ਲੋਕ ਉਸ ਸਟੋਰੀ ਦੇ ਸਕਰੀਨ ਸ਼ਾਟ ਲੈ ਚੁੱਕੇ ਸਨ। ਮੇਰੀਆਂ ਪ੍ਰਾਈਵੇਟ ਤਸਵੀਰਾਂ ਵੀ ਵਾਇਰਲ ਹੋਈਆਂ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News