ਜਬਰ-ਜ਼ਿਨਾਹ ਦੇ ਮਾਮਲੇ ’ਚ ‘ਨਾਗਿਨ 3’ ਦਾ ਅਦਾਕਾਰ ਪਰਲ ਵੀ ਗ੍ਰਿਫ਼ਤਾਰ, 5 ਹੋਰਨਾਂ ਖ਼ਿਲਾਫ਼ ਵੀ ਕੇਸ ਦਰਜ

06/05/2021 11:18:26 AM

ਮੁੰਬਈ (ਬਿਊਰੋ)– ਇਥੋਂ ਦੇ ਮਲਾੜ ਸਥਿਤ ਮਲਵਾਨੀ ਪੁਲਸ ਥਾਣੇ ਨੇ ‘ਨਾਗਿਨ 3’ ਫੇਮ ਟੀ. ਵੀ. ਅਦਾਕਾਰ ਪਰਲ ਵੀ ਪੁਰੀ ਤੇ ਪੰਜ ਹੋਰਨਾਂ ਲੋਕਾਂ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਹੈ। ਪਰਲ ਸਮੇਤ ਸਾਰੇ ਛੇ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ’ਚ ਪੀੜਤਾ ਨੇ ਪੁਲਸ ਨੂੰ ਬਿਆਨ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਘਰ ਪੁੱਜਾ ਸਿੱਧੂ ਮੂਸੇ ਵਾਲਾ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓਜ਼

ਪੀੜਤਾ ਨੇ ਕਿਹਾ ਕਿ ਪਹਿਲਾਂ ਉਸ ਨਾਲ ਕਾਰ ’ਚ ਜਬਰ-ਜ਼ਿਨਾਹ ਕੀਤਾ ਗਿਆ ਤੇ ਫਿਰ ਉਸ ਨਾਲ ਇਸ ਨੂੰ ਵਾਰ-ਵਾਰ ਦੁਹਰਾਇਆ ਗਿਆ। ਪਰਲ ਤੇ ਬਾਕੀ ਦੋਸ਼ੀਆਂ ਨੂੰ ਪੁਲਸ ਨੇ ਆਪਣੀ ਹਿਰਾਸਤ ’ਚ ਲੈ ਲਿਆ ਹੈ ਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਰੇ ਦੋਸ਼ੀਆਂ ਖ਼ਿਲਾਫ਼ ਪੁਲਸ ਥਾਣੇ ’ਚ ਜਬਰ-ਜ਼ਿਨਾਹ ਤੇ ਛੇੜਛਾੜ ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ 4 ਜੂਨ ਦੀ ਰਾਤ ਨੂੰ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪਰਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਅਕਸਰ ਸੁਰਖ਼ੀਆਂ ’ਚ ਬਣੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਕਰਿਸ਼ਮਾ ਤੰਨਾ ਨਾਲ ਉਨ੍ਹਾਂ ਦਾ ਰਿਸ਼ਤਾ ਕਾਫੀ ਚਰਚਾ ’ਚ ਸੀ। ਦੋਵੇਂ ਕੁਝ ਸਾਲ ਤਕ ਇਕੱਠੇ ਸਨ ਪਰ ਫਿਰ ਉਨ੍ਹਾਂ ਵਿਚਾਲੇ ਅਣਬਣ ਹੋ ਗਈ ਤੇ ਦੋਵਾਂ ਨੇ ਆਪਣੇ ਰੋਮਾਂਟਿਕ ਰਿਲੇਸ਼ਨ ਨੂੰ ਉਥੇ ਖ਼ਤਮ ਕਰ ਦਿੱਤਾ। ਹਾਲਾਂਕਿ ਅਜੇ ਵੀ ਦੋਵਾਂ ਵਿਚਾਲੇ ਦੋਸਤੀ ਹੈ।

ਇਹ ਖ਼ਬਰ ਵੀ ਪੜ੍ਹੋ : ਜਦੋਂ ਸਿੱਧੂ ਮੂਸੇਵਾਲਾ ਨੂੰ ਹੈਪੀ ਰਾਏਕੋਟੀ ਤੋਂ ਮੰਗਣੀ ਪਈ ਸੀ ਮੁਆਫ਼ੀ, ਜਾਣੋ ਕੀ ਸੀ ਮਾਮਲਾ

ਪਰਲ ਨੇ ‘ਨਾਗਿਨ 3’ ਤੋਂ ਇਲਾਵਾ ਦੂਜੇ ਟੀ. ਵੀ. ਪ੍ਰਾਜੈਕਟਸ ਵੀ ਕੀਤੇ ਹਨ। ਉਨ੍ਹਾਂ ਨੇ ‘ਦਿਲ ਕੀ ਨਜ਼ਰ ਸੇ ਖੂਬਸੂਰਤ’, ‘ਫਿਰ ਭੀ ਨਾ ਮਾਨੇ ਬਦਤਮੀਜ਼ ਦਿਲ’, ‘ਮੇਰੀ ਸਾਸੂ ਮਾਂ’, ‘ਨਾਗਾਰਜੁਨ ਏਕ ਯੌਧਾ’, ‘ਬੇਪਰਵਾਹ ਪਿਆਰ ਔਰ ਬ੍ਰਹਮਰਾਕਸ਼ਸ 2’ ’ਚ ਦੇਖਿਆ ਗਿਆ ਸੀ। ਉਹ ‘ਬਿੱਗ ਬੌਸ’ 12 ਤੇ 13 ’ਚ ਬੌਤਰ ਗੈਸਟ ਵੀ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ‘ਕਿਚਨ ਚੈਂਪੀਅਨ 5’ ਤੇ ‘ਖਤਰਾ ਖਤਰਾ ਖਤਰਾ’ ਵਰਗੇ ਰਿਐਲਿਟੀ ਸ਼ੋਅਜ਼ ’ਚ ਵੀ ਪਰਲ ਦਿਖਾਈ ਦਿੱਤੇ ਸਨ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News