ਦਿਵਿਆ ਖੋਸਲਾ ਦੀ ਪਰਲ ਵੀ ਦੇ ਹੱਕ ’ਚ ਪੋਸਟ, ‘ਦੋਸ਼ ਸਾਬਿਤ ਨਾ ਹੋਏ ਤਾਂ ਬਰਬਾਦ ਕਰੀਅਰ ਦਾ ਜ਼ਿੰਮੇਵਾਰ ਕੌਣ?’
Tuesday, Jun 08, 2021 - 02:53 PM (IST)
ਨਵੀਂ ਦਿੱਲੀ (ਬਿਊਰੋ) : ਨਾਬਾਲਿਗ ਨਾਲ ਜਬਰ-ਜ਼ਿਨਾਹ ਦੇ ਦੋਸ਼ 'ਚ ਗ੍ਰਿਫ਼ਤਾਰ ਹੋਏ ਟੀ. ਵੀ. ਅਦਾਕਾਰ ਪਰਲ ਵੀ ਪੁਰੀ ਦੇ ਸਪੋਰਟ 'ਚ ਕਈ ਟੀ. ਵੀ. ਸਟਾਰਜ਼ ਖੜ੍ਹੇ ਹੋ ਗਏ ਹਨ। ਇੰਡਸਟਰੀ ਦੀ ਨਾਮੀ ਡਾਇਰੈਕਟਰ ਤੇ ਨਿਰਮਾਤਾ (producer) ਏਕਤਾ ਕਪੂਰ ਤੋਂ ਲੈ ਕੇ ਦਿਵਿਆ ਖੋਸਲਾ ਕੁਮਾਰ (Divya Khosla Kumar) ਤੱਕ ਕਈ ਵੱਡੇ ਸਟਾਰਸ ਪਰਲ ਪੁਰੀ ਦਾ ਸਮਰਥਨ ਕਰ ਰਹੇ ਹਨ ਤੇ ਉਸ ਨੂੰ ਨਿਰਦੋਸ਼ ਦੱਸ ਰਹੇ ਹਨ। ਹਾਲ ਹੀ 'ਚ ਦਿਵਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਲੰਬਾ ਚੌੜਾ ਪੋਸਟ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਪਰਲ ਨੂੰ ਨਿਰਦੋਸ਼ ਦੱਸਦੇ ਹੋਏ ਨਿਆ ਦੀ ਮੰਗ ਕੀਤੀ। ਉੱਥੇ ਹੀ ਹੁਣ ਦਿਵਿਆ ਨੇ ਖ਼ੁਲਾਸਾ ਕੀਤਾ ਹੈ ਕਿ ਪਰਲ ਬਹੁਤ ਜਲਦ ਇਕ ਵੱਡੀ ਫ਼ਿਲਮ ਸਾਈਨ ਕਰਨ ਵਾਲੇ ਸਨ ਪਰ ਹੁਣ ਉਨ੍ਹਾਂ ਨੇ ਸਭ ਖੋਹ ਦਿੱਤਾ।
ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦਿਵਿਆ ਖੋਸਲਾ ਨੇ ਕਿਹਾ, ''ਜੇ ਉਹ ਦੋਸ਼ੀ ਸਾਬਿਤ ਨਹੀਂ ਹੋਇਆ ਤਾਂ ਉਸ ਦਾ ਕਰੀਅਰ ਬਰਬਾਦ ਹੋਣ ਦਾ ਜ਼ਿੰਮੇਵਾਰ ਕੌਣ ਹੋਵੇਗਾ? ਇਹ ਬਹੁਤ ਗੰਭੀਰ ਦੋਸ਼ ਹੈ ਤੇ ਇਸ ਨਾਲ ਪਰਲ ਦੇ ਕਰੀਅਰ ਨੂੰ ਕਾਫ਼ੀ ਨੁਕਸਾਨ ਪਹੁੰਚੇਗਾ। ਟੀ. ਵੀ. ਇੰਡਸਟਰੀ ਨੇ ਉਸ ਨੂੰ ਇਕ ਸਟਾਰਡਮ ਦਿੱਤਾ ਹੈ, ਮੈਂ ਤੁਹਾਨੂੰ ਇਹ ਦੱਸ ਸਕਦੀ ਹਾਂ ਕਿ ਉਹ ਬਹੁਤ ਵੱਡੀ ਫ਼ਿਲਮ ਸਾਈਨ ਕਰਨ ਵਾਲੇ ਸਨ ਪਰ ਉਸ ਨੇ ਸਭ ਗੁਆ ਦਿੱਤਾ।''
ਅੱਗੇ ਦਿਵਿਆ ਖੋਸਲਾ ਨੇ ਕਿਹਾ, 'ਪਰਲ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਪਿਤਾ ਨੂੰ ਖੋਹਿਆ ਹੈ। ਉਸ ਦੀ ਮਾਂ ਜੋ ਕਿ ਬਿਮਾਰ ਹੈ, ਉਨ੍ਹਾਂ ਨੇ ਮੈਨੂੰ ਫੋਨ ਕੀਤਾ ਤੇ ਰੋ-ਰੋ ਕੇ ਮੇਰੇ ਤੋਂ ਮਦਦ ਦੀ ਗੁਹਾਰ ਲਗਾਈ। ਮੈਂ ਬਹੁਤ ਬੇਵੱਸ ਮਹਿਸੂਸ ਕਰ ਰਹੀ ਹਾਂ, ਮੈਨੂੰ ਬਹੁਤ ਗੁੱਸਾ ਆ ਰਿਹਾ ਹੈ। ਮੈਂ ਪਰਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ, ਅਸੀਂ ਨਾਲ ਕੰਮ ਕੀਤਾ ਹੈ ਉਹ ਬਹੁਤ ਚੰਗਾ ਇਨਸਾਨ ਹੈ। ਕੰਮ ਦੇ ਪ੍ਰਤੀ ਸੰਜੀਦਾ ਤੇ ਕਾਫ਼ੀ ਮਿਹਨਤੀ ਹੈ। ਜਿੰਨੇ ਗੰਭੀਰ ਦੋਸ਼ ਉਸ 'ਤੇ ਲਗਾਏ ਗਏ ਹਨ ਉਹ ਸਭ ਡਿਜ਼ਰਵ ਨਹੀਂ ਕਰਦਾ ਹੈ। ਇਹ #MeToo ਦਾ ਭਿਆਨਕ ਪੱਖ ਹੈ, ਜਿਸ 'ਚ ਆਦਮੀ ਦਾ ਕਰੀਅਰ ਤੇ ਉਸ ਦੀ ਪਛਾਣ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਏਕਤਾ ਕਪੂਰ ਪਰਲ ਦਾ ਸਮਰਥਨ ਕਰਨ ਲਈ ਅੱਗੇ ਆਈ ਹੈ। ਉਨ੍ਹਾਂ ਦੇ ਸਪੋਰਟ 'ਚ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਕਿ ਪਰਲ ਨਿਰਦੋਸ਼ ਹੈ। ਲੋਕਾਂ ਦੁਆਰਾ ਉਸ ਨਾਲ ਜੋ ਕੀਤਾ ਜਾ ਰਿਹਾ ਹੈ ਉਹ ਬਹੁਤ ਭਿਆਨਕ ਹੈ, ਅਜਿਹਾ ਨਹੀਂ ਹੋਣਾ ਚਾਹੀਦਾ।''
ਨਿਆ ਸ਼ਰਮਾ ਨੇ ਪਰਲ ਵੀ ਪੁਰੀ ਦਾ ਸਮਰਥਨ ਕਰਦਿਆਂ ਲਿਖਿਆ, ‘ਲੜਕੀਆਂ ਤੇ ਮਹਿਲਾਵਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ’ਤੇ ਬਿਨਾਂ ਸੋਚੇ-ਸਮਝੇ ਜਬਰ-ਜ਼ਿਨਾਹ ਤੇ ਛੇੜਛਾੜ ਦੇ ਦੋਸ਼ ਨਾ ਲਗਾਓ। ਇਸ ਨਾਲ ਕਿਸੇ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ। ਪਰਲ ਵੀ ਪੁਰੀ ਮੈਂ ਤੁਹਾਡਾ ਸਮਰਥਨ ਕਰਦੀ ਹਾਂ। ਜਬਰ-ਜ਼ਿਨਾਹ ਹੋਣਾ ਮਜ਼ਾਕ ਨਹੀਂ ਹੈ। ਇਸ ਦਾ ਮਜ਼ਾਕ ਉਡਾਉਣਾ ਬੰਦ ਕਰੋ। ਇਸ ਤਰ੍ਹਾਂ ਦੀਆਂ ਝੂਠੀਆਂ ਖ਼ਬਰਾਂ ਨੂੰ ਲੋਕ ਪੜ੍ਹ ਰਹੇ ਹਨ ਤੇ ਜੋ ਸੱਚ ’ਚ ਇਸ ਦਾ ਸ਼ਿਕਾਰ ਹਨ, ਉਹ ਮਰ ਰਹੇ ਹਨ।’ ਇਸ ਤੋਂ ਇਲਾਵਾ ਟੀ. ਵੀ. ਦੀ ‘ਨਾਗਿਨ’ ਸੁਰਭੀ ਜਯੋਤੀ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਜਿੰਨਾ ਮੈਂ ਜਾਣਦੀ ਹਾਂ ਪਰਲ ਵੀ ਪੁਰੀ ਇਕ ਬਹੁਤ ਚੰਗਾ ਲੜਕਾ ਹੈ। ਹੁਣ ਬਸ ਮੈਨੂੰ ਸੱਚ ਦੇ ਬਾਹਰ ਆਉਣ ਦਾ ਇੰਤਜ਼ਾਰ ਹੈ। ਮੇਰੇ ਦੋਸਤ ਮੈਂ ਤੁਹਾਡੇ ਨਾਲ ਖੜ੍ਹੀ ਹਾਂ।’
ਦੱਸਣਯੋਗ ਹੈ ਕਿ ਪਰਲ ਵੀ ਪੁਰੀ ‘ਬੇਪਰਵਾਹ ਪਿਆਰ’, ‘ਬ੍ਰਹਮਰਾਕਸ਼ਸ 2’ ਤੇ ‘ਨਾਗਿਨ 3’ ਵਰਗੇ ਕਈ ਸੀਰੀਅਲਜ਼ ’ਚ ਨਜ਼ਰ ਆ ਚੁੱਕੇ ਹਨ। ਅਦਾਕਾਰ ਨੂੰ ਸਭ ਤੋਂ ਵੱਧ ਪਛਾਣ ਮਿਲੀ ਏਕਤਾ ਕਪੂਰ ਦੇ ‘ਨਾਗਿਨ 3’ ਤੋਂ। ਇਸ ਸ਼ੋਅ ’ਚ ਉਹ ਸੁਰਭੀ ਜਯੋਤੀ ਨਾਲ ਰੋਮਾਂਸ ਕਰਦਾ ਨਜ਼ਰ ਆਇਆ ਸੀ। ਇਸ ਤੋਂ ਇਲਾਵਾ ਪਰਲ ਕੁਝ ਮਿਊਜ਼ਿਕ ਵੀਡੀਓਜ਼ ’ਚ ਵੀ ਨਜ਼ਰ ਆ ਚੁੱਕੇ ਹਨ।
ਨੋਟ— ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।