ਪਰਲ ਪੂਰੀ ਨੂੰ ਮਿਲੀ ਜ਼ਮਾਨਤ, ਏਕਤਾ ਕਪੂਰ ਸਣੇ ਕਈ ਸਿਤਾਰਿਆਂ ਨੇ ਕੀਤੀ ਸਪੋਰਟ
Saturday, Jun 05, 2021 - 06:07 PM (IST)
ਮੁੰਬਈ- ਟੈਲੀਕਾਮ ਅਦਾਕਾਰ ਪਰਲ ਵੀ ਪੂਰੀ ਦੇ ਉਪਰ ਪਾਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਿਸ ਦੇ ਚੱਲਦੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਹੁਣ ਪਰਲ ਨੂੰ ਬੇਲ ਮਿਲ ਚੁੱਕੀ ਹੈ ਪਰ ਇਨ੍ਹਾਂ ਦੋਸ਼ਾਂ ਤੋਂ ਬਾਅਦ ਹੁਣ ਪਰਲ ਦੇ ਨਾਲ ਕੰਮ ਕਰ ਚੁੱਕੇ ਕਈ ਸੈਲੇਬਿਰਟੀ ਉਨ੍ਹਾਂ ਦੇ ਸਮਰਥਨ ’ਚ ਅੱਗੇ ਆਏ ਹਨ। ਏਕਤਾ ਕਪੂਰ, ਵਿਕਾਸ ਕਲੰਤਰੀ, ਰਾਖੀ ਸਾਵੰਤ ਆਦਿ ਵਰਗੇ ਕਈ ਸਿਤਾਰਿਆਂ ਨੇ ਪਰਲ ਦੇ ਉਪਰ ਲੱਗੇ ਦੋਸ਼ਾਂ ਨੂੰ ਗ਼ਲਤ ਦੱਸਿਆ ਹੈ। ਏਕਤਾ ਕਪੂਰ ਨੇ ਆਪਣੀ ਪੋਸਟ ’ਚ ਦੋਸ਼ ਲਗਾਉਣ ਵਾਲੀ ਕੁੜੀ ਦੀ ਮਾਂ ਦੇ ਨਾਲ ਹੋਈ ਗੱਲਬਾਤ ਦਾ ਖੁਲਾਸਾ ਕੀਤਾ ਹੈ।
ਏਕਤਾ ਕਪੂਰ ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ ਦੀ ਸਟੋਰੀ ’ਤੇ ਪਰਲ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਏਕਤਾ ਨੇ ਲਿਖਿਆ, ‘ਕੀ ਮੈਂ ਇਕ ਚਾਈਲਡ ਮੋਲੇਸਟਰ ਨੂੰ ਸਪੋਰਟ ਕਰਾਂਗੀ... ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਮੋਲੇਸਟਰ ਨੂੰ ਸਪੋਰਟ ਕਰਾਂਗੀ? ਪਰ ਮੈਂ ਪਿਛਲੀ ਰਾਤ ਤੋਂ ਅਜੇ ਤਕ ਇਨਸਾਨਾਂ ਨੂੰ ਗਿਰਦੇ ਹੋਏ ਦੇਖਿਆ ਹੈ।
ਅਧਿਕਾਰੀ ਮੁਤਾਬਕ ‘ਨਾਗਿਨ 3’, ‘ਬੇਨਪਨਾਹ ਪਿਆਰ’ ਤੇ ‘ਬ੍ਰਹਮਰਾਕਸ਼ਸ 2’ ਵਰਗੇ ਸੀਰੀਅਲਾਂ ’ਚ ਅਹਿਮ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪੁਰੀ ਖ਼ਿਲਾਫ਼ ਇਕ ਨਾਬਾਲਿਗ ਲੜਕੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਆਧਾਰ ’ਤੇ ਵਸਈ ਦੇ ਵਾਲਿਵ ਥਾਣੇ ’ਚ ਅਦਾਕਾਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ।