ਕੀ ਪਾਇਲ ਰੋਹਤਗੀ ਦਾ ਸੱਚ ਉਸ ’ਤੇ ਪੈ ਰਿਹੈ ਭਾਰੀ? (ਵੀਡੀਓ)

Monday, Mar 07, 2022 - 12:53 PM (IST)

ਕੀ ਪਾਇਲ ਰੋਹਤਗੀ ਦਾ ਸੱਚ ਉਸ ’ਤੇ ਪੈ ਰਿਹੈ ਭਾਰੀ? (ਵੀਡੀਓ)

ਮੁੰਬਈ (ਬਿਊਰੋ)– ਨਿਰਮਾਤਾ ਏਕਤਾ ਕਪੂਰ ਤੇ ਕੰਗਨਾ ਰਣੌਤ ਦਾ ਸ਼ੋਅ ‘ਲੌਕ ਅੱਪ’ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਹਾਲ ਹੀ ’ਚ ਦੇਖਿਆ ਗਿਆ ਸੀ ਕਿ ਸ਼ੋਅ ਦੇ ਸਾਰੇ ਕੈਦੀ ਕੋਈ ਨਾ ਕੋਈ ਗੱਲ ਨੂੰ ਲੈ ਕੇ ਪਾਇਲ ਰੋਹਤਗੀ ’ਤੇ ਦੋਸ਼ ਲਗਾ ਰਹੇ ਹਨ। ਸਿਰਫ ਕੈਦੀ ਹੀ ਨਹੀਂ, ਹੋਸਟ ਕੰਗਨਾ ਰਣੌਤ ਨੇ ਵੀ ਤਿੱਖਾ ਰਵੱਈਆ ਦਿਖਾਇਆ ਹੈ।

ਇਹ ਖ਼ਬਰ ਵੀ ਪੜ੍ਹੋ : 4 ਸਾਲ ਪਰਾਣੇ ਕੇਸ 'ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ

ਇਸ ਨੂੰ ਦੇਖ ਕੇ ਲੱਗਦਾ ਹੈ ਕਿ ਸਭ ਇਕ ਪਾਸੇ ਹਨ ਤੇ ਪਾਇਲ ਇਕੱਲੀ ਹੀ ਉਨ੍ਹਾਂ ਦਾ ਸਾਹਮਣਾ ਕਰ ਰਹੀ ਹੈ। ਇਸੇ ਹਫ਼ਤੇ ਸ਼ੋਅ ਦੇ ਮੁਕਾਬਲੇਬਾਜ਼ਾਂ ਨੇ ਓ. ਟੀ. ਟੀ. ਦੇ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਜੋ ਕੈਦੀ ਸਭ ਤੋਂ ਜ਼ਿਆਦਾ ਸੁਰਖ਼ੀਆਂ ’ਚ ਹੈ, ਉਹ ਹੈ ਪਾਇਲ ਰੋਹਤਗੀ, ਜਿਸ ਨੇ ਪਹਿਲੇ ਹੀ ਐਪੀਸੋਡ ’ਚ ਕੰਗਨਾ ਨੂੰ ਜਵਾਬ ਦੇ ਕੇ ਦੱਸਿਆ ਸੀ ਕਿ ਉਹ ਕਿਸੇ ਤੋਂ ਘੱਟ ਨਹੀਂ ਹੈ।

ਸ਼ੋਅ ਦੇ ਸਾਰੇ ਕੈਦੀ ਇਕ ਤੋਂ ਵੱਧ ਹਨ। ਪਾਇਲ ਸਪੱਸ਼ਟ ਬੋਲਦੀ ਹੈ ਤੇ ਉਹ ਆਪਣੀ ਗੱਲ ਚੰਗੀ ਤਰ੍ਹਾਂ ਸਾਹਮਣੇ ਰੱਖਦੀ ਹੈ। ਉਹ ਜਾਣਦੀ ਹੈ ਕਿ ਕਦੋਂ ਸਟੈਂਡ ਲੈਣਾ ਹੈ ਤੇ ਕਦੋਂ ਨਹੀਂ।

 
 
 
 
 
 
 
 
 
 
 
 
 
 
 

A post shared by MX Player (@mxplayer)

ਕਈ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਹਨ, ਜਦੋਂ ਕਿਸੇ ਵਿਅਕਤੀ ਨੂੰ ਹਾਰਨਾ ਜਾਂ ਜ਼ਲੀਲ ਹੋਣਾ ਪੈਂਦਾ ਹੈ। ਅਜਿਹਾ ਹੀ ਕੁਝ ਕਰਨਵੀਰ ਬੋਹਰਾ ਤੇ ਮੁਨਵਰ ਫਾਰੂਕੀ ਵਿਚਾਲੇ ਦੇਖਣ ਨੂੰ ਮਿਲ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News