‘ਇੰਡੀਅਨ ਆਈਡਲ 12’ ਦੇ ਜੇਤੂ ਪਵਨਦੀਪ ਰਾਜਨ ਨੇ ਅਰੁਣਿਤਾ ਕਾਂਜੀਲਾਲ ਦੀ ਬਿਲਡਿੰਗ ’ਚ ਖਰੀਦਿਆ ਘਰ

Saturday, Aug 21, 2021 - 04:22 PM (IST)

‘ਇੰਡੀਅਨ ਆਈਡਲ 12’ ਦੇ ਜੇਤੂ ਪਵਨਦੀਪ ਰਾਜਨ ਨੇ ਅਰੁਣਿਤਾ ਕਾਂਜੀਲਾਲ ਦੀ ਬਿਲਡਿੰਗ ’ਚ ਖਰੀਦਿਆ ਘਰ

ਮੁੰਬਈ (ਬਿਊਰੋ)– ‘ਇੰਡੀਅਨ ਆਈਡਲ 12’ ਦੇ ਜੇਤੂ ਪਵਨਦੀਪ ਰਾਜਨ ਨੇ ਹਾਲ ਹੀ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਮੁੰਬਈ ’ਚ ਅਰੁਣਿਤਾ ਕਾਂਜੀਲਾਲ ਦੀ ਬਿਲਡਿੰਗ ’ਚ ਹੀ ਘਰ ਖਰੀਦਿਆ ਹੈ। ‘ਇੰਡੀਅਨ ਆਈਡਲ 12’ ਦੇ ਸੀਜ਼ਨ ਦੌਰਾਨ ਇਹ ਖ਼ਬਰਾਂ ਬਣ ਰਹੀਆਂ ਹਨ ਕਿ ਪਵਨਦੀਪ ਤੇ ਅਰੁਣਿਤਾ ਇਕੱਠੇ ਹਨ। ਹਾਲਾਂਕਿ ਉਨ੍ਹਾਂ ਨੇ ਹਮੇਸ਼ਾ ਕਿਹਾ ਕਿ ਦੋਵੇਂ ਚੰਗੇ ਦੋਸਤ ਹਨ।

ਇਹ ਖ਼ਬਰ ਵੀ ਪੜ੍ਹੋ : ਬਾਕਸ ਆਫਿਸ ’ਤੇ ‘ਪੁਆੜਾ’ ਨੂੰ ਮਿਲ ਰਿਹੈ ਜ਼ਬਰਦਸਤ ਹੁੰਗਾਰਾ, ਜਾਣੋ ਹੁਣ ਤਕ ਕਿੰਨੇ ਕਰੋੜ ਦੀ ਕੀਤੀ ਕਮਾਈ

ਆਦਿਤਿਆ ਨਾਰਾਇਣ ਤੇ ਸ਼ੋਅ ਦੇ ਜੱਜ ਵੀ ਦੋਵਾਂ ਨੂੰ ਛੇੜਦੇ ਨਜ਼ਰ ਆਉਂਦੇ ਸਨ। ਦੋਵੇਂ ਵੀ ਸ਼ਰਮਾਉਂਦੇ ਤੇ ਮੁਸਕੁਰਾਉਂਦੇ ਹੋਏ ਨਜ਼ਰ ਆਉਂਦੇ ਸਨ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਵੀ ਨਿਰਮਾਤਾਵਾਂ ’ਤੇ ਫੇਕ ਲਵ ਐਂਗਲ ਨੂੰ ਲੈ ਕੇ ਸ਼ੋਅ ਨੂੰ ਲਤਾੜਿਆ ਸੀ। ਹਾਲਾਂਕਿ ਨਿਰਮਾਤਾਵਾਂ ਨੇ ਆਪਣਾ ਸਟਾਈਲ ਨਹੀਂ ਬਦਲਿਆ ਤੇ ਦੋਵਾਂ ਦੀ ਡੇਟਿੰਗ ਦੀ ਗੱਲ ’ਤੇ ਡਟੇ ਰਹੇ। ਹੁਣ ਖ਼ਬਰ ਆਈ ਹੈ ਕਿ ਪਵਨਦੀਪ ਤੇ ਅਰੁਣਿਤਾ ਨੇ ਇਕ ਬਿਲਡਿੰਗ ’ਚ ਘਰ ਖ਼ਰੀਦਿਆ ਹੈ।

ਕੁਝ ਸਮਾਂ ਪਹਿਲਾਂ ਪਵਨਦੀਪ ਰਾਜਨ ਨੇ ਇੰਟਰਵਿਊ ’ਚ ਰਿਹਾ ਹੈ ਕਿ ਉਨ੍ਹਾਂ ਨੇ ਮੁੰਬਈ ’ਚ ਘਰ ਖ਼ਰੀਦਿਆ ਹੈ ਤੇ ਇਹ ਉਸੇ ਬਿਲਡਿੰਗ ’ਚ ਹੈ, ਜਿਥੇ ਅਰੁਣਿਤਾ ਕਾਂਜੀਲਾਲ ਨੇ ਵੀ ਫਲੈਟ ਖ਼ਰੀਦਿਆ ਹੈ। ਆਪਣੇ ਗਾਣੇ ਦੇ ਟੀਜ਼ਰ ਲਾਂਚ ’ਤੇ ਪਵਨਦੀਪ ਰਾਜਨ ਨੇ ਘਰ ਖ਼ਰੀਦਣ ਦੀ ਗੱਲ ਨੂੰ ਕਬੂਲ ਕੀਤਾ ਸੀ।

 
 
 
 
 
 
 
 
 
 
 
 
 
 
 
 

A post shared by Pawandeep Rajan (@pawandeeprajan)

ਹੁਣ ਮੁਹੰਮਦ ਦਾਨਿਸ਼ ਨੇ ਕਿਹਾ ਹੈ, ‘ਪਵਨਦੀਪ ਰਾਜਨ ਤੇ ਅਰੁਣਿਤਾ ਕਾਂਜੀਲਾਲ ਨੇ ਮੁੰਬਈ ’ਚ ਇਕੋ ਹੀ ਬਿਲਡਿੰਗ ’ਚ ਘਰ ਖ਼ਰੀਦਿਆ ਹੈ। ਪਵਨਦੀਪ ਤੇ ਅਰੁਣਿਤਾ ਕਾਂਜੀਲਾਲ ਤੋਂ ਇਲਾਵਾ ਅਸੀਂ ਵੀ ਉਸੇ ਬਿਲਡਿੰਗ ’ਚ ਘਰ ਖ਼ਰੀਦਣ ’ਤੇ ਵਿਚਾਰ ਕਰ ਰਹੇ ਹਾਂ ਤਾਂ ਕਿ ਉਥੇ ਇਕ ਸਟੂਡੀਓ ਬਣਾ ਸਕੀਏ ਤੇ ਸੰਗੀਤ ਬਣਾਈਏ। ਸਾਡਾ ਪਲਾਨ ਇਕੱਠੇ ਰਹਿਣ ਦਾ ਹੈ। ਸਾਰੇ ਲੋਕ ਨੇੜੇ ਰਹਿਣਗੇ, ਇਕੋ ਹੀ ਬਿਲਡਿੰਗ ’ਚ ਇਕੱਠੇ। ਸਾਡੀ ਦੋਸਤੀ ਅੱਗੇ ਤਕ ਚੱਲੇਗੀ ਕਦੇ ਨਹੀਂ ਟੁੱਟੇਗੀ। ਅਸੀਂ ਸਾਰੇ ਲੋਕ ਬਾਹਰ ਤੋਂ ਆਏ ਹਾਂ ਜਿਵੇਂ ਕੋਈ ਉਤਰਾਖੰਡ ਤੋਂ ਆਇਆ ਹੈ, ਕੋਈ ਰਾਜਸਥਾਨ ਤੋਂ ਆਇਆ ਹੈ। ਇਸ ਲਈ ਸਾਰੇ ਇਕੱਠੇ ਘਰ ਲੈਣਗੇ। ਇਹ ਦੋਸਤੀ ਨਹੀਂ ਪਰਿਵਾਰ ਬਣ ਗਿਆ ਹੈ।’ ਪਵਨਦੀਪ ਰਾਜਨ ‘ਇੰਡੀਅਨ ਆਈਡਲ 12’ ਦੇ ਜੇਤੂ ਹਨ। ਉਥੇ ਹੀ ਅਰੁਣਿਤਾ ਕਾਂਜੀਲਾਲ ਦੂਜੇ ਨੰਬਰ ’ਤੇ ਆਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News