ਪਵਿੱਤਰਾ ਨੇ ਕੈਟਰੀਨਾ ਦੀ ਅਦਾਕਾਰੀ ਦਾ ਉੱਡਾਇਆ ਮਜ਼ਾਕ, ਸ਼ਹਿਨਾਜ ਤੇ ਦਿਲਜੀਤ ਦੋਸਾਂਝ ਲਈ ਆਖੀਆਂ ਇਹ ਗੱਲਾਂ

Saturday, Oct 31, 2020 - 05:00 PM (IST)

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੀ ਮੁਕਾਬਲੇਬਾਜ਼ ਪਵਿੱਤਰਾ ਪੂੰਨਿਆ ਸਿਧਾਰਥ ਸ਼ੁਕਲਾ, ਪਾਰਸ ਛਾਬੜਾ ਸਮੇਤ ਹੋਰ ਸਿਤਾਰਿਆਂ ਨਾਲ ਆਪਣੇ ਸਬੰਧਾਂ ਬਾਰੇ ਚਰਚਾ ਵਿਚ ਰਹਿ ਚੁੱਕੀ ਹੈ। ਫਿਲਹਾਲ, ਉਹ 'ਬਿੱਗ ਬੌਸ' ਦੇ ਘਰ 'ਚ ਏਜਾਜ਼ ਖਾਨ ਨਾਲ ਆਪਣੀ ਵਧ ਰਹੀਆਂ ਨਜ਼ਦੀਕੀਆਂ ਕਾਰਨ ਖੂਬ ਸੁਰਖੀਆਂ ਬਟੋਰ ਰਹੀ ਹੈ ਪਰ ਇਸ ਦੌਰਾਨ ਅਦਾਕਾਰਾ ਦਾ ਇਕ ਪੁਰਾਣਾ ਇੰਟਰਵਿਊ ਇਨ੍ਹੀਂ ਦਿਨੀਂ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਉਸ ਨੇ 'ਬਿੱਗ ਬੌਸ' ਦੇ ਘਰ ਜਾਣ ਤੋਂ ਪਹਿਲਾਂ ਕਿਸੇ ਨਿੱਜ਼ੀ ਚੈਨਲ ਨੂੰ ਦਿੱਤਾ ਸੀ। ਇਸ ਇੰਟਰਵਿਊ 'ਚ ਪਵਿੱਤਰਾ ਨੂੰ ਪੁੱਛਿਆ ਗਿਆ ਸੀ ਕਿ ਉਹ ਬਾਲੀਵੁੱਡ ਸੈਲੇਬ੍ਰਿਟੀ ਨੂੰ ਕਿਹੜੇ ਸਵਾਲ ਪੁੱਛਣਾ ਚਾਹੁੰਦੀ ਹੈ? ਪਵਿੱਤਰਾ ਨੂੰ ਪੁੱਛਿਆ ਗਿਆ ਕਿ ਉਹ ਕੈਟਰੀਨਾ ਕੈਫ ਨੂੰ ਕੀ ਕਹਿਣਾ ਚਾਹੁੰਦੀ ਹੈ, ਤਾਂ ਉਸਨੇ ਜਵਾਬ ਦਿੱਤਾ ਕਿ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਅਦਾਕਾਰੀ ਕਿਉਂ ਨਹੀਂ ਸਿੱਖੀ? ਇਸ ਤੋਂ ਇਲਾਵਾ ਜਦੋਂ ਉਨ੍ਹਾਂ ਨੂੰ 'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਇੰਨੇ ਓਵਰ ਕਰਨ ਦੀ ਕੀ ਲੋੜ ਹੈ? ਤੁਹਾਨੂੰ ਆਪਣੀ ਭਾਵਨਾ 'ਤੇ ਥੋੜਾ ਜਿਹਾ ਕੰਟਰੋਲ ਰੱਖਣਾ ਚਾਹੀਦਾ ਹੈ।'' ਉਸ ਨੇ ਦਿਲਜੀਤ ਦੁਸਾਂਝ ਨੂੰ ਇਕ ਸਵਾਲ ਵੀ ਪੁੱਛਿਆ, ਅਦਾਕਾਰਾ ਨੇ ਕਿਹਾ, ''ਤੁਸੀਂ ਇੰਨਾ ਚੰਗਾ ਕਿਵੇਂ ਗਾਉਂਦੇ ਹੋ?''

ਇਹ ਖ਼ਬਰ ਵੀ ਪੜ੍ਹੋ : ਛੋਟੇ ਪਰਦੇ ਦੀ 'ਆਨੰਦੀ' ਨੇ ਘਟਾਇਆ 13 ਕਿਲੋ ਭਾਰ, ਟਰਾਂਸਫਾਰਮੇਸ਼ਨ ਨੂੰ ਲੈ ਕੇ ਲਿਖੀ ਇਹ ਗੱਲ

ਆਪਣੇ ਸਾਬਕਾ ਪ੍ਰੇਮੀ ਪਾਰਸ ਛਾਬੜਾ ਬਾਰੇ ਅਦਾਕਾਰਾ ਨੇ ਕਿਹਾ ਕਿ ਜੇ ਉਸ ਦੀ ਕੋਈ ਸੈਲਫ ਰਿਸਪੈਕਟ ਹੋਵੇਗੀ ਤਾਂ ਉਹ 'ਬਿੱਗ ਬੌਸ' ਦੇ ਘਰ ਨਹੀਂ ਆਉਣਗੇ। ਪਾਰਸ ਛਾਬੜਾ ਨੇ ਵੀ ਇਸ ਦਾ ਜਵਾਬ ਦਿੱਤਾ ਸੀ ਅਤੇ ਕਿਹਾ ਸੀ ਕਿ ਪਵਿੱਤਰਾ ਵਿਆਹੁਤਾ ਹੋਣ ਦੇ ਬਾਵਜੂਦ ਮੈਨੂੰ ਡੇਟ ਕਰ ਰਹੀ ਸੀ ਅਤੇ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਉਸ ਨਾਲ ਆਪਣਾ ਰਿਸ਼ਤਾ ਖ਼ਤਮ ਕਰ ਦਿੱਤਾ ਕਿਉਂਕਿ ਉਹ ਮੇਰੇ ਨਾਲ ਧੋਖਾ ਕਰ ਰਹੀ ਸੀ। ਫ਼ਿਲਹਾਲ, 'ਬਿੱਗ ਬੌਸ 14' ਦੇ ਘਰ ਅੰਦਰ ਉਸ ਨਾਲ ਏਜਾਜ਼ ਖਾਨ ਨਾਲ ਉਸ ਦੀ ਵੱਧਦੀ ਨੇੜਤਾ ਬਾਰੇ ਗੱਲ ਕੀਤੀ ਜਾ ਰਹੀ ਹੈ। ਇਕ ਹਫ਼ਤੇ 'ਚ ਉਹ ਏਜਾਜ਼ ਨੂੰ ਚੁੰਮਦੀ ਅਤੇ ਉਸ ਨੂੰ ਜੱਫੀਆਂ ਪਾਉਂਦੀ ਵੇਖੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਸੰਜੇ ਦੱਤ ਨੇ ਬਦਲੀ ਲੁੱਕ, ਚਿਹਰੇ 'ਤੇ ਮੁੜ ਆਇਆ ਨੂਰ (ਤਸਵੀਰਾਂ)

ਦੱਸ ਦੇਈਏ ਕਿ ਸ਼ੁਰੂਆਤ 'ਚ ਪਵਿੱਤਰਾ ਅਤੇ ਏਜਾਜ਼ ਖ਼ਾਨ ਵਿਚਕਾਰ ਕਾਫ਼ੀ ਲੜਾਈ ਝਗੜਾ ਵੇਖਣ ਨੂੰ ਮਿਲਿਆ ਪਰ ਬਾਅਦ 'ਚ ਜਦੋਂ ਏਜਾਜ਼ ਖ਼ਾਨ ਕਿਸੇ ਗੱਲੋਂ ਕਾਫ਼ੀ ਟੁੱਟ ਗਏ ਸਨ ਤਾਂ ਪਵਿੱਤਰਾ ਉਸ ਨੂੰ ਸਮਝਾਉਂਦੇ ਅਤੇ ਉਸ ਦੀ ਹਿੰਮਤ ਵਧਾਉਂਦੇ ਹੋਏ ਨਜ਼ਰ ਆਈ ਸੀ। ਇਹ ਹੀ ਨਹੀਂ ਹਾਲ ਹੀ 'ਚ ਨਿੱਕੀ ਤੰਬੋਲੀ ਨੇ ਵੀ ਏਜਾਜ਼ ਖਾਨ ਨੂੰ ਕਿਹਾ ਕਿ ਉਹ ਸਾਰੇ ਦਿਨ ਬਸ ਤੇਰੀਆਂ ਗੱਲਾਂ ਕਰਦੀ ਰਹਿੰਦੀ ਹੈ, ਉਹ ਤੇਰੇ ਨਾਲ ਇਮੋਸ਼ਨਲੀ ਅਟੈਚ ਹੋ ਗਈ ਹੈ। ਇਸ ਤੋਂ ਬਾਅਦ ਏਜਾਜ਼ ਖਾਨ ਵੀ ਸ਼ਰਮਾਉਂਦੇ ਹੋਏ ਵਿਖਾਈ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ ਰੋਹਨਪ੍ਰੀਤ ਨੂੰ ਆਉਣ ਲੱਗੇ ਐਕਸ ਦੇ ਫੋਨ, ਦੇਖ ਗੁੱਸੇ 'ਚ ਆਈ ਨੇਹਾ ਕੱਕੜ


sunita

Content Editor

Related News