ਪਤੀ ਰਾਜਕੁਮਾਰ ਰਾਓ ਨਾਲ ਪੱਤਰਲੇਖਾ ਨੇ ਸਾਂਝੀ ਕੀਤੀ ਰੋਮਾਂਟਿਕ ਤਸਵੀਰ

05/22/2022 12:59:42 PM

ਮੁੰਬਈ- ਅਦਾਕਾਰ ਰਾਜਕੁਮਾਰ ਰਾਓ ਅਤੇ ਪੱਤਰਲੇਖਾ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਜੋੜਿਆਂ 'ਚੋਂ ਇਕ ਹਨ। ਦੋਵਾਂ ਨੇ ਬੀਤੇ ਸਾਲ ਵਿਆਹ ਕੀਤਾ ਅਤੇ ਹੁਣ ਇਹ ਜੋੜਾ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਲੈ ਰਿਹਾ ਹੈ।

PunjabKesari

ਰਾਜਕੁਮਾਰ ਰਾਓ ਅਤੇ ਪੱਤਰਲੇਖਾ ਹਮੇਸ਼ਾ ਸੋਸ਼ਲ ਮੀਡੀਆ 'ਤੇ ਵੀ ਇਕ ਦੂਜੇ ਦੇ ਲਈ ਪਿਆਰ ਭਰੀਆਂ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਪੱਤਰਲੇਖਾ ਨੇ ਪਤੀ ਦੇ ਨਾਲ ਇਕ ਬਹੁਤ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਰਾਜਕੁਮਾਰ ਰਾਓ ਸ਼ਰਟਲੈੱਸ ਦਿਖ ਰਹੇ ਹਨ।

PunjabKesari
ਉਧਰ ਪੱਤਰਲੇਖਾ ਬਲਿਊ ਜੈਕੇਟ 'ਚ ਸਟਨਿੰਗ ਨਜ਼ਰ ਆ ਰਹੀ ਹੈ। ਸਾਂਝੀ ਕੀਤੀ ਤਸਵੀਰ 'ਚ ਜਿਥੇ ਪੱਤਰਲੇਖਾ ਰਾਜਕੁਮਾਰ ਰਾਓ ਦੇ ਗਲੇ 'ਚ ਬਾਹਾਂ ਪਾਈਆਂ ਹਨ। ਉਧਰ ਰਾਜਕੁਮਾਰ ਨੇ ਆਪਣੀ ਲੇਡੀ ਲਵ ਨੂੰ ਲੱਕ ਤੋਂ ਫੜ ਕੇ ਰੱਖਿਆ ਹੈ।

PunjabKesari
ਦੋਵੇਂ ਇਕ-ਦੂਜੇ ਨੂੰ ਦੇਖ ਰਹੇ ਹਨ। ਜੋੜੇ ਦੇ ਚਿਹਰੇ ਦੀ ਸਮਾਇਲ ਉਨ੍ਹਾਂ ਦੇ ਪਿਆਰ ਨੂੰ ਬਿਆਨ ਕਰ ਰਹੀ ਹੈ। ਰਾਜਕੁਮਾਰ ਦੇ ਨਾਲ ਇਸ ਅਣਦੇਖੀ ਤਸਵੀਰ ਨੂੰ ਪੱਤਰਲੇਖਾ ਨੇ ਸਿਰਫ ਇਕ ਰੈੱਡ ਇਮੋਜ਼ੀ ਦੇ ਨਾਲ ਸਾਂਝਾ ਕੀਤਾ ਹੈ। ਆਪਣੀ ਪਤਨੀ ਦੀ ਪੋਸਟ ਨੂੰ ਰਾਜਕੁਮਾਰ ਨੇ ਲਾਈਕ ਕਰਦੇ ਹੋਏ, ਕੁਮੈਂਟ ਬਾਕਸ 'ਚ ਹਾਰਟ ਇਮੋਜ਼ੀ ਦੇ ਨਾਲ ਹਮ (US) ਲਿਖਿਆ ਹੈ। ਪ੍ਰਸ਼ੰਸਕ ਇਸ ਜੋੜੇ ਦੀ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari
ਕੰਮਕਾਰ ਦੀ ਗੱਲ ਕਰੀਏ ਤਾਂ ਰਾਜਕੁਮਾਰ ਜਲਦ ਹੀ ਜਾਹਨਵੀ ਕਪੂਰ ਦੇ ਨਾਲ 'ਮਿਸਟਰ ਐਂਡ ਮਿਸੇਜ ਮਾਹੀ' 'ਚ ਨਜ਼ਰ ਆਉਣਗੇ। ਇਹ ਦੂਜੀ ਵਾਰ ਹੈ ਜਦੋਂ ਦੋਵੇਂ ਸਿਤਾਰੇ ਇਕੱਠੇ ਸਕ੍ਰੀਨ ਸਾਂਝੀ ਕਰਨਗੇ। ਇਸ ਤੋਂ ਪਹਿਲੇ ਦੋਵੇਂ ਫਿਲਮ 'ਰੂਹੀ' 'ਚ ਦਿਖੇ ਸਨ। ਉਧਰ ਪੱਤਰਲੇਖਾ ਵੀ ਬਾਲੀਵੁੱਡ ਅਦਾਕਾਰਾ ਹੈ। ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ।

PunjabKesari
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਲੰਬੇ ਸਮੇਂ ਦੀ ਡੇਟਿੰਗ ਤੋਂ ਬਾਅਦ ਰਾਜਕੁਮਾਰ ਰਾਓ ਸਾਲ 2021 'ਚ 14 ਨਵੰਬਰ ਨੂੰ ਪੱਤਰਲੇਖਾ ਨਾਲ ਵਿਆਹ ਕੀਤਾ ਸੀ। 


Aarti dhillon

Content Editor

Related News