2400 ਰੁਪਏ ’ਚ ਵਿਕ ਰਹੀਆਂ ‘ਪਠਾਨ’ ਦੀਆਂ ਟਿਕਟਾਂ, ਰਿਲੀਜ਼ ਤੋਂ ਪਹਿਲਾਂ ਲਿਆਂਦਾ ਤੂਫ਼ਾਨ

01/23/2023 12:48:57 PM

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਪਠਾਨ’ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਤੂਫ਼ਾਨ ਲਿਆ ਰਹੀ ਹੈ। ਫ਼ਿਲਮ ਦੀ ਐਡਵਾਂਸ ਬੁਕਿੰਗ ਜ਼ੋਰਾਂ ’ਤੇ ਚੱਲ ਰਹੀ ਹੈ। ਸ਼ਾਹਰੁਖ ‘ਪਠਾਨ’ ਰਾਹੀਂ 4 ਚਾਲਾਂ ਬਾਅਦ ਸਿਲਵਰ ਸਕ੍ਰੀਨ ’ਤੇ ਵਾਪਸੀ ਕਰ ਰਹੇ ਹਨ। ਸ਼ਾਹਰੁਖ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਪਰਦੇ ’ਤੇ ਦੇਖਣ ਲਈ ਤਰਸ ਰਹੇ ਹਨ। ਅਜਿਹੇ ’ਚ ਉਨ੍ਹਾਂ ਦੇ ਪ੍ਰਸ਼ੰਸਕ ਕਿੰਗ ਆਫ ਰੋਮਾਂਸ ਸ਼ਾਹਰੁਖ ਨੂੰ ਪਰਦੇ ’ਤੇ ਦੇਖਣ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ।

ਇੰਨੀਆਂ ਮਹਿੰਗੀਆਂ ਵਿਕ ਰਹੀਆਂ ਨੇ ‘ਪਠਾਨ’ ਦੀਆਂ ਟਿਕਟਾਂ
ਸ਼ਾਹਰੁਖ ਦੇ ਪ੍ਰਸ਼ੰਸਕਾਂ ਦੇ ਕ੍ਰੇਜ਼ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਕਿੰਗ ਖ਼ਾਨ ਦੇ ਪ੍ਰਸ਼ੰਸਕ ‘ਪਠਾਨ’ ਨੂੰ ਦੇਖਣ ਲਈ ਟਿਕਟਾਂ ਖਰੀਦਣ ਲਈ ਹਜ਼ਾਰਾਂ ਰੁਪਏ ਖਰਚ ਕਰ ਰਹੇ ਹਨ। ਜਦੋਂ ਤੋਂ ‘ਪਠਾਨ’ ਦੀ ਐਡਵਾਂਸ ਬੁਕਿੰਗ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਫ਼ਿਲਮ ਦੀਆਂ ਟਿਕਟਾਂ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ ਪਰ ਕਿੰਗ ਖ਼ਾਨ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸਕ੍ਰੀਨ ’ਤੇ ਦੇਖਣ ਲਈ ਸਭ ਤੋਂ ਮਹਿੰਗੀਆਂ ਟਿਕਟਾਂ ਖਰੀਦਣ ਤੋਂ ਪਿੱਛੇ ਨਹੀਂ ਹੱਟ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸੀ. ਐੱਮ. ਭਗਵੰਤ ਮਾਨ ਨੂੰ ਮਿਲੇ ਕਪਿਲ ਸ਼ਰਮਾ, ਪੋਸਟ ਸਾਂਝੀ ਕਰ ਆਖੀ ਇਹ ਗੱਲ

ਗੁਰੂਗ੍ਰਾਮ ਦੇ ਐਂਬੀਐਂਸ ਮਾਲ ’ਚ ‘ਪਠਾਨ’ ਦੀ ਟਿਕਟ 2400, 2200 ਤੇ 2000 ਰੁਪਏ ’ਚ ਵਿਕ ਰਹੀ ਹੈ। ਟਿਕਟ ਇੰਨੀ ਮਹਿੰਗੀ ਹੋਣ ਦੇ ਬਾਵਜੂਦ ਸਾਰੇ ਸ਼ੋਅ ਭਰੇ ਹੋਏ ਹਨ। ਉਂਝ ਤਾਂ ਸਾਨੂੰ ਇਹ ਮੰਨਣਾ ਪਵੇਗਾ ਕਿ ਪ੍ਰਸ਼ੰਸਕ ਸ਼ਾਹਰੁਖ ਨੂੰ ਬਹੁਤ ਪਿਆਰ ਕਰਦੇ ਹਨ। ਇਸੇ ਲਈ ‘ਪਠਾਨ’ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਵੀ ਪ੍ਰਸ਼ੰਸਕਾਂ ’ਤੇ ਕੋਈ ਅਸਰ ਨਹੀਂ ਹੋਇਆ। ਪ੍ਰਸ਼ੰਸਕ ਆਪਣੇ ਬਾਦਸ਼ਾਹ ਨੂੰ ਸਕ੍ਰੀਨ ’ਤੇ ਦੇਖਣ ਲਈ ਬੇਤਾਬ ਹਨ।

ਦਿੱਲੀ ’ਚ ਵੀ ਟਿਕਟਾਂ ਦੀਆਂ ਉੱਚੀਆਂ ਕੀਮਤਾਂ!
ਖ਼ਬਰਾਂ ਦੀ ਮੰਨੀਏ ਤਾਂ ਦਿੱਲੀ ਦੇ ਕੁਝ ਮਲਟੀਪਲੈਕਸਾਂ ’ਚ ‘ਪਠਾਨ’ ਦੀ ਟਿਕਟ 2100 ਰੁਪਏ ਤੱਕ ਵਿਕ ਰਹੀ ਹੈ। ਇਸ ਤੋਂ ਇਲਾਵਾ ਕੁਝ ਸਿਨੇਮਾਘਰਾਂ ’ਚ ਸਵੇਰ ਦੇ ਸ਼ੋਅ ਦੀਆਂ ਟਿਕਟਾਂ 1000 ਰੁਪਏ ਤੱਕ ਵਿਕ ਰਹੀਆਂ ਹਨ ਪਰ ਮਹਿੰਗੀਆਂ ਟਿਕਟਾਂ ਦੇ ਬਾਵਜੂਦ ਸ਼ਾਹਰੁਖ ਦੀ ‘ਪਠਾਨ’ ਦੀ ਐਡਵਾਂਸ ਬੁਕਿੰਗ ਸਾਰੇ ਰਿਕਾਰਡ ਤੋੜ ਰਹੀ ਹੈ। ‘ਪਠਾਨ’ ਦੇ ਹਿੰਦੀ ਤੇ ਤੇਲਗੂ ਭਾਸ਼ਾਵਾਂ ਦੇ ਸ਼ੋਅਜ਼ ਦੀਆਂ ਟਿਕਟਾਂ ਸਭ ਤੋਂ ਵੱਧ ਵਿਕ ਰਹੀਆਂ ਹਨ।

‘ਪਠਾਨ’ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ’ਚ ਸ਼ਾਹਰੁਖ ਖ਼ਾਨ ਦਾ ਸਭ ਤੋਂ ਵੱਖਰਾ ਅੰਦਾਜ਼ ਦੇਖਣ ਨੂੰ ਮਿਲੇਗਾ। ਸ਼ਾਹਰੁਖ ਨੇ ‘ਪਠਾਨ’ ਲਈ ਆਪਣੇ ਸਰੀਰ ’ਤੇ ਕਾਫੀ ਮਿਹਨਤ ਕੀਤੀ ਹੈ। ਸ਼ਾਹਰੁਖ ‘ਪਠਾਨ’ ’ਚ ਦੀਪਿਕਾ ਪਾਦੁਕੋਣ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਜੌਨ ਅਬ੍ਰਾਹਮ ਵੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਰਿਲੀਜ਼ ਤੋਂ ਬਾਅਦ ‘ਪਠਾਨ’ ਕਿੰਨੇ ਰਿਕਾਰਡ ਤੋੜਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News