ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਨੇ 7 ਦਿਨਾਂ ’ਚ ਕਮਾਏ 600 ਕਰੋੜ
Wednesday, Feb 01, 2023 - 05:53 PM (IST)

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨੇ 7 ਦਿਨਾਂ ਅੰਦਰ 600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। 25 ਜਨਵਰੀ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਭਾਰਤ ’ਚ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ੂਟਿੰਗ ਦੌਰਾਨ ਅਦਾਕਾਰਾ ਸੰਨੀ ਲਿਓਨੀ ਹੋਈ ਫਟੜ, ਵੀਡੀਓ ਹੋਈ ਵਾਇਰਲ
ਪਹਿਲੇ ਦਿਨ ਜਿਥੇ ‘ਪਠਾਨ’ ਨੇ 55 ਕਰੋੜ ਰੁਪਏ ਕਮਾਏ, ਉਥੇ ਦੂਜੇ ਦਿਨ ਫ਼ਿਲਮ ਨੇ 68 ਕਰੋੜ, ਤੀਜੇ ਦਿਨ 38 ਕਰੋੜ, ਚੌਥੇ ਦਿਨ 51.50 ਕਰੋੜ, ਪੰਜਵੇਂ ਦਿਨ 58.50 ਕਰੋੜ, ਛੇਵੇਂ ਦਿਨ 25.50 ਕਰੋੜ ਤੇ ਸੱਤਵੇਂ ਦਿਨ 22 ਕਰੋੜ ਰੁਪਏ ਕਮਾਏ। ਇਸ ਦੇ ਨਾਲ ਹੀ ਫ਼ਿਲਮ ਦੀ ਕੁਲ ਕਮਾਈ ਭਾਰਤ ’ਚ ਹਿੰਦੀ ਭਾਸ਼ਾ ’ਚ 318.50 ਕਰੋੜ ਰੁਪਏ ਹੋ ਗਈ ਹੈ।
ਦੁਨੀਆ ਭਰ ’ਚ ‘ਪਠਾਨ’ ਨੇ ਕੁਲ 634 ਕਰੋੜ ਰੁਪਏ ਕਮਾਏ ਹਨ। ਦੱਸ ਦੇਈਏ ਕਿ ਫਿਲਹਾਲ ਕੋਈ ਵੱਡੀ ਬਾਲੀਵੁੱਡ ਜਾਂ ਹਾਲੀਵੁੱਡ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਨਹੀਂ ਹੋ ਰਹੀ ਹੈ, ਜਿਸ ਕਾਰਨ ‘ਪਠਾਨ’ ਨੂੰ ਆਉਣ ਵਾਲੇ ਹਫ਼ਤਿਆਂ ’ਚ ਹੋਰ ਫ਼ਾਇਦਾ ਮਿਲ ਸਕਦਾ ਹੈ।
‘ਪਠਾਨ’ ਫ਼ਿਲਮ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਸਿਧਾਰਥ ਆਨੰਦ ਵਲੋਂ ਡਾਇਰੈਕਟ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।