''ਮੇਰੇ ਸਾਹਾਂ ''ਚ ਵਸੇ ਪੰਜਾਬ, ਮੈਂ ਵਿਰਸਾ ਸਾਂਭ ਕੇ ਰੱਖਣਾ ਏ'' : ਪਰਵੀਨ ਭਾਰਟਾ

1/21/2021 9:58:05 AM

ਚੰਡੀਗੜ੍ਹ (ਬਿਊਰੋ) - ਸੋਸ਼ਲ ਮੀਡੀਆ ਇਕ ਅਜਿਹਾ ਜਰੀਆ ਬਣ ਚੁੱਕਾ ਹੈ, ਜਿਸ ਨਾਲ ਘਰ ਬੈਠਾ ਇਨਸਾਨ ਵੀ ਦੇਸ਼-ਵਿਦੇਸ਼ ਦੇ ਲੋਕਾਂ ਨਾਲ ਜੁੜਿਆ ਰਹਿੰਦਾ ਹੈ। ਇਸ ਦੇ ਜਰੀਏ ਲੋਕ ਆਪਣੇ ਦਿਲ ਦੀਆਂ ਗੱਲਾਂ ਤੇ ਹੋ ਰਹੀਆਂ ਘਟਨਾਵਾਂ ’ਤੇ ਖੁੱਲ੍ਹ ਕੇ ਚਰਚੇ ਕਰ ਸਕਦੇ ਹਨ। ਪੰਜਾਬੀ ਗਾਇਕਾ ਪਰਵੀਨ ਭਾਰਟਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ।ਉਹਾਲ ’ਚ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਆਪਣੀ ਇਕ ਤਸਵੀਰ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਇਸ ਤਸਵੀਰ ਦੀ ਕੈਪਸ਼ਨ ’ਚ ਗਾਇਕਾ ਪਰਵੀਨ ਭਾਰਟਾ ਨੇ ਲਿਖਿਆ ਹੈ, ‘ਮੇਰੇ ਸਾਹਾਂ ’ਚ ਵਸੇ ਪੰਜਾਬ, ਮੈਂ ਵਿਰਸਾ ਸਾਂਭ ਕੇ ਰੱਖਣਾ ਏ।’ ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਖ਼ਾਸ ਸੰਦੇਸ਼ ਕਾਫ਼ੀ ਪਸੰਦ ਆ ਰਿਹਾ ਹੈ। ਇਸ ਤੋਂ ਇਵਾਲਾ ਪਰਵੀਨ ਭਾਰਟਾ ਨੇ ਇਕ ਹੋਰ ਪੋਸਟ ਦੇ ਜਰੀਏ ਸਾਰਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਹਨ।

PunjabKesari
ਜੇ ਗੱਲ ਕਰੀਏ ਪਰਵੀਨ ਭਾਰਟਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ’ਚੋਂ ਇਕ ਹੈ। ਪਰਵੀਨ ਭਾਰਟਾ ਨੇ 8 ਸਾਲ ਦੀ ਉਮਰ ’ਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਸ਼ੁਰੂਆਤੀ ਦੌਰ ਤੋਂ ਹੀ ਪੂਰਾ ਸਾਥ ਦਿੱਤਾ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ।

 
Posted by Parveen Bharta on Tuesday, January 19, 2021

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita