‘ਜੋੜੀ’ ਫ਼ਿਲਮ ਦਾ ਗੀਤ ‘ਪ੍ਰਾਹੁਣਾ ਬਣ ਕੇ’ ਹੋਇਆ ਰਿਲੀਜ਼ (ਵੀਡੀਓ)

Thursday, May 11, 2023 - 06:07 PM (IST)

‘ਜੋੜੀ’ ਫ਼ਿਲਮ ਦਾ ਗੀਤ ‘ਪ੍ਰਾਹੁਣਾ ਬਣ ਕੇ’ ਹੋਇਆ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਜੋੜੀ’ ਦਾ ਨਵਾਂ ਗੀਤ ‘ਪ੍ਰਾਹੁਣਾ ਬਣ ਕੇ’ ਰਿਲੀਜ਼ ਹੋ ਗਿਆ ਹੈ। ਯੂਟਿਊਬ ’ਤੇ ਇਸ ਗੀਤ ਨੂੰ ਰਿਧਮ ਬੁਆਏਜ਼ ਦੇ ਚੈਨਲ ਹੇਠ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 9 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : 'ਖਤਰੋਂ ਕੇ ਖਿਲਾੜੀ 13' 'ਚ ਨਜ਼ਰ ਆਉਣ ਵਾਲੀ ਇਸ ਅਦਾਕਾਰਾ ਨੂੰ ਆਇਆ ਪੈਨਿਕ ਅਟੈਕ

‘ਪ੍ਰਾਹੁਣਾ ਬਣ ਕੇ’ ਗੀਤ ਨੂੰ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਨੇ ਆਵਾਜ਼ ਦਿੱਤੀ ਹੈ, ਜੋ ਫ਼ਿਲਮ ’ਚ ਮੁੱਖ ਭੂਮਿਕਾ ਵੀ ਨਿਭਾਅ ਰਹੇ ਹਨ। ਨਾਲ ਹੀ ਗੀਤ ’ਚ ਦਿਲਜੀਤ ਦੋਸਾਂਝ ਨਾਲ ਦ੍ਰਿਸ਼ਟੀ ਗਰੇਵਾਲ ਨਜ਼ਰ ਆ ਰਹੀ ਹੈ।

‘ਪ੍ਰਾਹੁਣਾ ਬਣ ਕੇ’ ਗੀਤ ਨੂੰ ਸੰਗੀਤ ਟਰੂ ਸਕੂਲ ਨੇ ਦਿੱਤਾ ਹੈ, ਜਿਸ ਦੇ ਬੋਲ ਰਾਜ ਰਣਜੋਧ ਵਲੋਂ ਲਿਖੇ ਗਏ ਹਨ।

ਫ਼ਿਲਮ ਦੀ ਗੱਲ ਕਰੀਏ ਤਾਂ ਇਸ ’ਚ ਦਿਲਜੀਤ ਤੇ ਨਿਮਰਤ ਤੋਂ ਇਲਾਵਾ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ। ਫ਼ਿਲਮ ਦਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News