ਪਰਮੀਸ਼ ਵਰਮਾ ਨੇ ਬਾਲੀਵੁੱਡ ਗਾਇਕ ਕੈਲਾਸ਼ ਖ਼ੇਰ ਨਾਲ ਕੀਤੀ ਮੁਲਾਕਾਤ, ਕਿਹਾ- ‘...ਬਹੁਤ ਨੇਕ ਦਿਲ ਇਨਸਾਨ ਹਨ’

Friday, Oct 28, 2022 - 04:39 PM (IST)

ਪਰਮੀਸ਼ ਵਰਮਾ ਨੇ ਬਾਲੀਵੁੱਡ ਗਾਇਕ ਕੈਲਾਸ਼ ਖ਼ੇਰ ਨਾਲ ਕੀਤੀ ਮੁਲਾਕਾਤ, ਕਿਹਾ- ‘...ਬਹੁਤ ਨੇਕ ਦਿਲ ਇਨਸਾਨ ਹਨ’

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਇਸ  ਦੇ ਨਾਲ ਗਾਇਕ ਪ੍ਰਸ਼ੰਸਕਾਂ ਨਾਲ ਜੂੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। ਹਾਲ ਹੀ ’ਚ ਪਰਮੀਸ਼ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਗਾਇਕ ਜਲਦ ਹੀ ਬਾਲੀਵੁੱਡ ਫ਼ਿਲਮਾਂ ’ਚ ਐਂਟਰੀ ਕਰਨਗੇ। ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਤਸਵੀਰ ਸਾਂਝੀ ਕੀਤੀ ਹੈ। 

PunjabKesari

ਇਹ ਵੀ ਪੜ੍ਹੋ : ਐਂਜਲੀਨਾ ਜੋਲੀ ਵਰਗੀ ਦਿਸਣ ਵਾਲੀ ਈਰਾਨੀ ਔਰਤ ਦਾ ਵਿਗੜਿਆ ਚਿਹਰਾ, ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਦਿਖਾਈ ਲੁੱਕ

ਇਸ ਤਸਵੀਰ ’ਚ ਪਰਮੀਸ਼ ਵਰਮਾ ਉੱਘੇ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨਾਲ ਨਜ਼ਰ ਆ ਰਹੇ ਹਨ। ਜਿਸ ਨੂੰ ਦੇਖ ਕੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪਰਮੀਸ਼ ਆਪਣਾ ਨਵਾਂ ਪ੍ਰਾਜੈਕਟ ਕੈਲਾਸ਼ ਖੇਰ ਨਾਲ ਕਰਨਗੇ। 

PunjabKesari

ਤਸਵੀਰ ਸਾਂਝੀ ਕਰਦਿਆਂ ਪਰਮੀਸ਼ ਨੇ ਕੈਪਸ਼ਨ ’ਚ ਲਿਖਿਆ ਕਿ ‘ਅੱਜ ਕੈਲਾਸ਼ ਖੇਰ ਸਰ ਨੂੰ ਮਿਲਣ ਦਾ ਮੌਕਾ ਮਿਲਿਆ, ਮੈਂ ਦੱਸ ਨਹੀਂ ਸਕਦਾ ਕਿ ਉਨ੍ਹਾਂ ਨੂੰ ਮਿਲ ਕੇ ਮੈਂ ਕਿੰਨਾ ਖੁਸ਼ ਹਾਂ। ਉਹ ਬਹੁਤ ਹੀ ਨਿਮਾਣੇ ਸੁਭਾਅ ਦੇ ਨੇਕ ਦਿਲ ਇਨਸਾਨ ਹਨ। ਉਨ੍ਹਾਂ ਦੇ ਲਈ ਬਹੁਤ ਪਿਆਰ ਤੇ ਆਦਰ।’

PunjabKesari

ਇਹ ਵੀ ਪੜ੍ਹੋ : ਭਰਾ ਟੋਨੀ ਨੂੰ ਤਿਲਕ ਲੱਗਾ ਕੇ ਕੱਕੜ ਭੈਣਾਂ ਨੇ ਮਨਾਇਆ ਭਾਈ ਦੂਜ, ਗਾਇਕਾ ਨੇਹਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਦੱਸ ਦੇਈਏ ਗਾਇਕ ਪਰਮੀਸ਼ ਦਾ ਹਾਲ ਹੀ ’ਚ ਨਵਾਂ ਗੀਤ ‘ਕਯਾ  ਬਾਤ ਹੈ’ ਰਿਲੀਜ਼ ਹੋਇਆ ਹੈ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਪ੍ਰਸ਼ੰਸਕਾਂ ਇਸ ਗੀਤ ਨੂੰ ਕਾਫ਼ੀ ਸੁਣ ਰਹੇ ਹਨ।


author

Shivani Bassan

Content Editor

Related News