ਗਾਇਕ ਪਰਮੀਸ਼ ਵਰਮਾ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਜਾਣ ਵਾਮਿਕਾ ਦੇ ਫੈਨਜ਼ ਵੀ ਹੋਣਗੇ ਬਾਗੋ-ਬਾਗ

Friday, Jan 26, 2024 - 02:42 PM (IST)

ਗਾਇਕ ਪਰਮੀਸ਼ ਵਰਮਾ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਜਾਣ ਵਾਮਿਕਾ ਦੇ ਫੈਨਜ਼ ਵੀ ਹੋਣਗੇ ਬਾਗੋ-ਬਾਗ

ਐਂਟਰਟੇਨਮੈਂਟ ਡੈਸਕ : ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਨਵੀਂ ਫ਼ਿਲਮ 'ਤਬਾਹ' ਦਾ ਐਲਾਨ ਕੀਤਾ ਹੈ। ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਕੇ ਫੈਨਜ਼ ਨੂੰ ਇਹ ਖ਼ੁਸ਼ਖ਼ਬਰੀ ਦਿੱਤੀ ਹੈ। ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਦੀ ਜੋੜੀ ਮੁੜ ਇੱਕ ਵਾਰ ਫ਼ਿਲਮੀ ਪਰਦੇ 'ਤੇ ਨਜ਼ਰ ਆਵੇਗੀ। ਜੀ ਹਾਂ, ਇਸ ਫ਼ਿਲਮ 'ਚ ਪਰਮੀਸ਼ ਵਰਮਾ ਨਾਲ ਵਾਮਿਕਾ ਗਾਬੀ ਮੁੱਖ ਭੂਮਿਕਾ ਨਿਭਾ ਰਹੀ ਹੈ।

ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ''ਇਹ ਉਹੀ ਤਾਰੀਖ ਹੈ ਜੋ ਅਸੀਂ 'ਦਿਲ ਦੀਆਂ ਗਲਾਂ' ਨੂੰ ਰਿਲੀਜ਼ ਕਰਨ ਲਈ ਕੀਤੀ ਸੀ। ਇੱਕ ਵਾਰ ਫਿਰ '3rd May' 2024 watch #Tabaah - ਵਾਮਿਕਾ ਨਾਲ ਵੱਡੇ ਪਰਦੇ ਨੂੰ ਸਾਂਝਾ ਕਰਨਾ, ਪਰ ਇਸ ਵਾਰ ਕਿਸਮਤ ਦੀਆਂ ਕੁਝ ਹੋਰ ਯੋਜਨਾਵਾਂ ਸਨ। ਤੁਹਾਡੇ ਨੇੜਲੇ ਸਿਨੇਮਾਘਰਾਂ 'ਚ।'' ਇਸ ਫ਼ਿਲਮ 'ਚ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਵੀ ਨਜ਼ਰ ਆਉਣਗੇ ਪਰ ਇਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਇਸ ਫ਼ਿਲਮ ਨੂੰ ਗੁਰਜਿੰਦ ਮਾਨ ਨੇ ਲਿਖਿਆ ਹੈ ਤੇ ਇਸ ਦੇ ਨਿਰਮਾਤਾ ਤੇ ਨਿਰਦੇਸ਼ਕ ਵੀ ਖ਼ੁਦ ਪਰਮੀਸ਼ ਵਰਮਾ ਹਨ। 

 

ਦੱਸਣਯੋਗ ਹੈ ਕਿ ਇਸ ਫ਼ਿਲਮ ਤੋਂ ਪਹਿਲਾਂ ਪਰਮੀਸ਼ ਵਰਮਾ ਤੇ ਵਾਮਿਕਾ ਪੰਜਾਬੀ ਫ਼ਿਲਮ 'ਦਿਲ ਦੀਆਂ ਗੱਲਾਂ' 'ਚ ਇੱਕਠੇ ਨਜ਼ਰ ਆ ਚੁੱਕੇ ਹਨ। ਇਸ ਫ਼ਿਲਮ 'ਚ ਦੋਹਾਂ ਦੀ ਇਸ ਆਨ ਸਕ੍ਰੀਨ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।


author

sunita

Content Editor

Related News