ਅਫਸਾਨਾ ਤੇ ਸਾਜ ਦੇ ਗੀਤ ’ਚ ਨਜ਼ਰ ਆਉਣਗੇ ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ
Tuesday, Feb 01, 2022 - 06:15 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੇ ਗਾਇਕ ਸਾਜ ਇਨ੍ਹੀਂ ਦਿਨੀਂ ਆਪਣੇ ਵਿਆਹ ਦੇ ਡੱਬੇ ਵੰਡਣ ’ਚ ਰੁੱਝੇ ਹੋਏ ਹਨ। ਉਥੇ ਅਫਸਾਨਾ ਤੇ ਸਾਜ ਦਾ ਨਵਾਂ ਗੀਤ ‘ਬੇਹਰੀ ਦੁਨੀਆ’ ਵੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।
ਇਸ ਗੀਤ ਦਾ ਪੋਸਟਰ ਬੀਤੇ ਦਿਨੀਂ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ। ਅਫਸਾਨਾ ਤੇ ਸਾਜ ਦੇ ਇਸ ਗੀਤ ’ਚ ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਫੀਚਰ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਲਈ ਕੈਨੇਡੀਅਨ ਪੀ. ਐੱਮ. ਟਰੂਡੋ ’ਤੇ ਚੁਟਕੀ, ਆਖ ਦਿੱਤੀ ਇਹ ਗੱਲ
ਪੋਸਟਰ ’ਚ ਪਰਮੀਸ਼ ਤੇ ਨਿੱਕੀ ਦੀ ਜੋੜੀ ਵੇਖੀ ਜਾ ਸਕਦੀ ਹੈ। ਬਲੈਕ ਆਊਟਫਿੱਟ ’ਚ ਦੋਵੇਂ ਇਕੱਠੇ ਕਾਫੀ ਖ਼ੂਬਸੂਰਤ ਲੱਗ ਰਹੇ ਹਨ। ਗੀਤ ਨੂੰ ਅਫਸਾਨਾ ਖ਼ਾਨ ਤੇ ਸਾਜ ਵਲੋਂ ਗਾਇਆ ਗਿਆ ਹੈ।
ਇਸ ਦੇ ਬੋਲ ਪ੍ਰੀਤ ਸੁੱਖ ਨੇ ਲਿਖੇ ਹਨ ਤੇ ਸੰਗੀਤ ਸ਼ੈੱਵ ਨੇ ਦਿੱਤਾ ਹੈ। ਗੀਤ ਦੀ ਵੀਡੀਓ ਸੈਵੀਓ ਸੰਧੂ ਨੇ ਬਣਾਈ ਹੈ। ਯੂਟਿਊਬ ’ਤੇ ਇਹ ਗੀਤ ਮੈਲੋ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।
ਦੱਸ ਦੇਈਏ ਕਿ ਅਫਸਾਨਾ ਖ਼ਾਨ ਨੇ ਆਪਣੇ ਵਿਆਹ ਲਈ ਕਈ ਬਾਲੀਵੁੱਡ ਸਿਤਾਰਿਆਂ ਨੂੰ ਸੱਦਾ ਦਿੱਤਾ ਹੈ। ਅਫਸਾਨਾ ਸੋਸ਼ਲ ਮੀਡੀਆ ’ਤੇ ਸਮੇਂ-ਸਮੇਂ ’ਤੇ ਇਨ੍ਹਾਂ ਸਿਤਾਰਿਆਂ ਨਾਲ ਤਸਵੀਰਾਂ ਸਾਂਝੀਆਂ ਕਰ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।