ਕੀ ਵਿਆਹ ਦੇ 10 ਮਹੀਨਿਆਂ ਮਗਰੋਂ ਹੀ ਪਰਿਣੀਤੀ ਦੀ ਜ਼ਿੰਦਗੀ ਹੋਈ ਬੇਰੰਗ, ਲਿਖਿਆ- ਦੂਜਿਆਂ ਲਈ ਜਿਊਣਾ ਬੰਦ ਕਰੋ...

Friday, Jul 26, 2024 - 02:39 PM (IST)

ਕੀ ਵਿਆਹ ਦੇ 10 ਮਹੀਨਿਆਂ ਮਗਰੋਂ ਹੀ ਪਰਿਣੀਤੀ ਦੀ ਜ਼ਿੰਦਗੀ ਹੋਈ ਬੇਰੰਗ, ਲਿਖਿਆ- ਦੂਜਿਆਂ ਲਈ ਜਿਊਣਾ ਬੰਦ ਕਰੋ...

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਕਸਰ ਆਪਣੀਆਂ ਪੋਸਟਾਂ ਨਾਲ ਲੋਕਾਂ ਦੇ ਦਿਲਾਂ ਨੂੰ ਛੂਹ ਲੈਂਦੀ ਹੈ। ਹਾਲ ਹੀ 'ਚ ਪਰਿਣੀਤੀ ਨੇ ਇੱਕ ਕ੍ਰਿਪਟਿਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਅੰਦਾਜ਼ਾ ਲਾ ਰਹੇ ਹਨ ਕਿ ਕੀ ਵਿਆਹ ਦੇ 10 ਮਹੀਨਿਆਂ ਬਾਅਦ ਉਨ੍ਹਾਂ ਦੇ ਵਿਆਹ 'ਚ ਕੋਈ ਸਮੱਸਿਆ ਪੈਦਾ ਹੋ ਗਈ ਹੈ। ਪਿਛਲੇ ਸਾਲ 24 ਸਤੰਬਰ ਨੂੰ ਪਰਿਣੀਤੀ ਚੋਪੜਾ ਦਾ ਵਿਆਹ 'ਆਪ' ਸੰਸਦ ਰਾਘਵ ਚੱਢਾ ਨਾਲ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਖ਼ੂਬਸੂਰਤ ਬਾਲਾ ਨੂੰ ਮੌਤ ਨੇ ਇੰਝ ਪਾਇਆ ਘੇਰਾ, ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ

ਪਰਿਣੀਤੀ ਚੋਪੜਾ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਉਦਾਸ ਕਿਸ਼ਤੀ 'ਚ ਬੈਠੀ ਨਜ਼ਰ ਆ ਰਹੀ ਹੈ। ਉਸ ਦੇ ਚਿਹਰੇ ਤੋਂ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਹ ਕਿਸੇ ਗੱਲ ਨੂੰ ਲੈ ਕੇ ਚਿੰਤਤ ਸੀ। ਅਭਿਨੇਤਰੀ ਨੇ ਇਸ ਬਿਨਾਂ ਮੇਕਅੱਪ ਵੀਡੀਓ ਨਾਲ ਇੱਕ ਲੰਬੀ ਕੈਪਸ਼ਨ ਵੀ ਲਿਖੀ ਹੈ, ਜਿਸ 'ਚ ਉਹ ਖੁਦ ਦੀ ਖੁਸ਼ੀ ਲਈ ਜਿਊਣ ਦੀ ਗੱਲ ਕਰ ਰਹੀ ਹੈ।

ਪਰਿਣੀਤੀ ਨੇ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ, 'ਇਸ ਮਹੀਨੇ, ਮੈਂ ਕੁਝ ਦੇਰ ਰੁਕ ਕੇ ਜ਼ਿੰਦਗੀ 'ਤੇ ਵਿਚਾਰ ਕੀਤਾ ਤੇ ਇਸ ਨੇ ਮੇਰੇ ਵਿਸ਼ਵਾਸ ਨੂੰ ਮੁੜ ਪੱਕਾ ਕੀਤਾ ਹੈ। ਮਾਨਸਿਕਤਾ ਹੀ ਸਭ ਕੁਝ ਹੈ, ਗੈਰ-ਮਹੱਤਵਪੂਰਨ ਚੀਜ਼ਾਂ (ਜਾਂ ਲੋਕਾਂ) ਨੂੰ ਮਹੱਤਵ ਨਾ ਦਿਓ। ਇੱਕ ਵੀ ਸਕਿੰਟ ਬਰਬਾਦ ਨਾ ਕਰੋ। ਜ਼ਿੰਦਗੀ ਇੱਕ ਟਿੱਕ-ਟਿੱਕ ਕਰ ਰਹੀ ਘੜੀ ਹੈ। ਹਰ ਪਲ ਤੁਹਾਡੀ ਮਰਜ਼ੀ ਹੋਣੀ ਚਾਹੀਦੀ ਹੈ...ਕਿਰਪਾ ਕਰਕੇ ਦੂਜਿਆਂ ਲਈ ਜਿਊਣਾ ਬੰਦ ਕਰੋ!' ਉਸ ਨੇ ਅੱਗੇ ਲਿਖਿਆ- 'ਆਪਣੀ ਟ੍ਰਾਈਬ ਦਾ ਪਤਾ ਕਰੋ ਤੇ ਆਪਣੀ ਜ਼ਿੰਦਗੀ ਤੋਂ ਜ਼ਹਿਰੀਲੇ ਲੋਕਾਂ ਨੂੰ ਹਟਾਉਣ ਤੋਂ ਨਾ ਡਰੋ। ਪਰਵਾਹ ਕਰਨਾ ਬੰਦ ਕਰੋ ਕਿ ਦੁਨੀਆ ਕੀ ਸੋਚਦੀ ਹੈ। ਸਥਿਤੀਆਂ 'ਤੇ ਪ੍ਰਤੀਕਿਰਿਆ ਕਰਨ ਦਾ ਤਰੀਕਾ ਬਦਲੋ। ਜ਼ਿੰਦਗੀ ਸੀਮਤ ਹੈ। ਇਹ ਹੁਣ ਹੋ ਰਿਹਾ ਹੈ। ਇਸ ਨੂੰ ਉਸ ਤਰੀਕੇ ਨਾਲ ਜੀਓ, ਜਿਸ ਤਰ੍ਹਾਂ ਤੁਸੀਂ ਇਸ ਨੂੰ ਜਿਊਣਾ ਚਾਹੁੰਦੇ ਹੋ।'

PunjabKesari

ਇਹ ਖ਼ਬਰ ਵੀ ਪੜ੍ਹੋ - ਇਸ ਅਮਰੀਕੀ ਰੈਪਰ ਨਾਲ ਧਮਾਕਾ ਕਰਨਗੇ ਪੰਜਾਬੀਆਂ ਦੀ ਸ਼ਾਨ ਦਿਲਜੀਤ ਦੋਸਾਂਝ, ਜਾਣੋ ਕਦੋਂ ਰਿਲੀਜ਼ ਹੋਵੇਗਾ ਗੀਤ

ਪਿਛਲੇ ਸਾਲ ਪਰਿਣੀਤੀ ਚੋਪੜਾ ਅਤੇ ਰਾਘਵ ਚੱਡਾ ਦਾ ਨਾਂ ਵੀ ਬੀ-ਟਾਊਨ ਦੇ ਪਾਵਰ ਕਪਲਜ਼ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਜੋੜੇ ਨੇ ਆਪਣੀ ਡੇਟਿੰਗ ਨੂੰ ਲਾਈਮਲਾਈਟ ਤੋਂ ਦੂਰ ਰੱਖਿਆ ਅਤੇ ਮੰਗਣੀ ਤੋਂ ਬਾਅਦ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ। 24 ਸਤੰਬਰ 2023 ਨੂੰ ਪਰਿਣੀਤੀ ਅਤੇ ਰਾਘਵ ਦਾ ਵਿਆਹ ਉਦੈਪੁਰ 'ਚ ਬਹੁਤ ਧੂਮ-ਧਾਮ ਨਾਲ ਹੋਇਆ।ਜਦੋਂ ਤੋਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਡਾ ਨੇ ਇਕ-ਦੂਜੇ ਨਾਲ ਵਿਆਹ ਕੀਤਾ ਹੈ, ਉਹ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰਾ ਆਖਰੀ ਵਾਰ ਦਿਲਜੀਤ ਦੋਸਾਂਝ ਨਾਲ ਫ਼ਿਲਮ 'ਚਮਕੀਲਾ' 'ਚ ਨਜ਼ਰ ਆਈ ਸੀ। ਪਰਿਣੀਤੀ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ। ਇਹ ਫ਼ਿਲਮ ਸਾਲ ਦੀਆਂ ਸਭ ਤੋਂ ਵਧੀਆ ਰੇਟਿੰਗ ਫ਼ਿਲਮਾਂ ਵਿੱਚੋਂ ਇੱਕ ਹੈ। ਇਹ ਫ਼ਿਲਮ OTT ਪਲੇਟਫਾਰਮ Netflix 'ਤੇ ਸਟ੍ਰੀਮ ਕੀਤੀ ਗਈ ਸੀ। ਇਸ ਤੋਂ ਪਹਿਲਾਂ ਉਹ ਅਕਸ਼ੈ ਕੁਮਾਰ ਨਾਲ ਫ਼ਿਲਮ 'ਮਿਸ਼ਨ ਰਾਣੀਗੰਜ' 'ਚ ਕੰਮ ਕਰ ਚੁੱਕੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News