ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਸਜਾਉਣ ਲੱਗੇ ਲਾੜੇ ਦਾ ਦਿੱਲੀ ਵਾਲਾ ਘਰ

Tuesday, Sep 19, 2023 - 12:53 PM (IST)

ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਸਜਾਉਣ ਲੱਗੇ ਲਾੜੇ ਦਾ ਦਿੱਲੀ ਵਾਲਾ ਘਰ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਉਦੈਪੁਰ 'ਚ ਹੋਣ ਵਾਲੇ ਇਸ ਵਿਆਹ ਦੇ ਪ੍ਰੀ-ਵੈਡਿੰਗ ਸ਼ੁਰੂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੂਤਰਾਂ ਅਨੁਸਾਰ, ਰਾਘਵ ਦੇ ਘਰ ਪ੍ਰੀ-ਵੈਡਿੰਗ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸੰਬੰਧੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਰਾਘਵ ਦੇ ਘਰ ਲੋਕਾਂ ਨੂੰ ਸਾਮਾਨ ਉਤਾਰ ਕੇ ਘਰ ਦੇ ਅੰਦਰ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ : ਇਸ ਅਦਾਕਾਰ ਦੇ ਘਰ ਪਏ ਵੈਣ,16 ਸਾਲਾ ਧੀ ਨੇ ਕੀਤੀ ਖ਼ੁਦਕੁਸ਼ੀ

ਦੱਸ ਦਈਏ ਕਿ ਇਸ ਸਾਲ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੇ ਦਿੱਲੀ 'ਚ ਕੁੜਮਾਈ ਕੀਤੀ ਸੀ ਅਤੇ ਉਨ੍ਹਾਂ ਦਾ ਵਿਆਹ ਰਾਜਸਥਾਨ 'ਚ ਹੋਵੇਗਾ, ਜੋ ਕਿ ਕਾਫ਼ੀ ਗ੍ਰੈਂਡ ਹੋਵੇਗਾ। ਵਿਆਹ 'ਚ ਸਿਰਫ਼ ਕੁਝ ਖ਼ਾਸ ਮਹਿਮਾਨ ਅਤੇ ਕਰੀਬੀ ਦੋਸਤਾਂ ਨੂੰ ਹੀ ਬੁਲਾਇਆ ਜਾਵੇਗਾ। ਇਸ ਦੌਰਾਨ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਜਾਣਗੇ। 

ਪਿਛਲੇ ਐਤਵਾਰ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋਈ ਸੀ, ਜਿਸ 'ਚ ਰਾਘਵ ਚੱਢਾ ਮੰਗੇਤਰ ਪਰਿਣੀਤੀ ਨੂੰ ਏਅਰਪੋਰਟ ਤੋਂ ਲੈਣ ਗਏ ਸਨ। ਇਸ ਦੌਰਾਨ ਦੋਵਾਂ ਨੇ ਨੀਲੇ ਰੰਗ ਦੀਆਂ ਸ਼ਰਟਾਂ ਪਾਈਆਂ ਹੋਈਆਂ ਸਨ ਅਤੇ ਪਰਿਣੀਤੀ ਦੀ ਸ਼ਰਟ 'ਤੇ 'R' ਲਿਖਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ ਤੇ ਰਾਘਵ ਚੱਡਾ ਦਾ ਪ੍ਰੀ-ਵੈਡਿੰਗ ਸ਼ੂਟ ਇਕ ਹਫ਼ਤੇ ਤੱਕ ਚੱਲੇਗਾ। ਇਸੇ ਮਹੀਨੇ 24 ਸਤੰਬਰ ਨੂੰ ਇਹ ਜੋੜਾ ਵਿਆਹ ਦੇ ਬੰਧਨ 'ਚ ਬੱਝੇਗਾ।

ਇਹ ਖ਼ਬਰ ਵੀ ਪੜ੍ਹੋ : BJP ਯੁਵਾ ਮੋਰਚਾ ਵਾਲਿਆਂ ਨੇ ਮੁੰਬਈ ’ਚ ਪਾੜੇ ਸ਼ੁੱਭ ਦੇ ਪੋਸਟਰ, ਗਾਇਕ ਨੂੰ ਦੱਸਿਆ ਖ਼ਾਲਿਸਤਾਨੀ ਸਮਰਥਕ

ਜਾਣਕਾਰੀ ਮੁਤਾਬਕ ਪ੍ਰੀ-ਵੈਡਿੰਗ ਫੰਕਸ਼ਨਾਂ ਦੀ ਸ਼ੁਰੂਆਤ ਦਿੱਲੀ 'ਚ ਖੇਡੇ ਜਾਣ ਵਾਲੇ ਇਕ ਕ੍ਰਿਕਟ ਮੈਚ ਨਾਲ ਹੋਵੇਗੀ। ਇਸ ਮੈਚ 'ਚ ਦੋਵੇਂ ਪਰਿਵਾਰ ਇਕ-ਦੂਜੇ ਨਾਲ ਮੁਕਾਬਲਾ ਕਰਨਗੇ। ਦਿੱਲੀ ਤੋਂ ਬਾਅਦ ਬਾਕੀ ਦੇ ਮੁੱਖ ਫੰਕਸ਼ਨ ਉਦੈਪੁਰ 'ਚ ਹੋਣਗੇ। ਇਸ ਤੋਂ ਬਾਅਦ ਦਿੱਲੀ ਅਤੇ ਚੰਡੀਗੜ੍ਹ 'ਚ ਰਿਸੈਪਸ਼ਨ ਪਾਰਟੀ ਰੱਖੀ ਜਾਵੇਗੀ।


author

sunita

Content Editor

Related News