ਕੋਰੀਆਈ ਭਾਸ਼ਾ ’ਚ ‘ਦ੍ਰਿਸ਼ਯਮ’ ਦੇ ਰੀਮੇਕ ਲਈ ਹੱਥ ਮਿਲਾਇਆ

05/22/2023 12:51:01 PM

ਮੁੰਬਈ (ਬਿਊਰੋ) - ਨਿਰਮਾਤਾ ਕੁਮਾਰ ਮੰਗਤ ਪਾਠਕ ‘ਦ੍ਰਿਸ਼ਯਮ’ ਨੂੰ ਕੋਰੀਆ ਲੈ ਕੇ ਜਾਣ ਲਈ ਤਿਆਰ ਹਨ। ਨਿਰਮਾਤਾਵਾਂ ਨੇ ਅੱਜ ਕਾਨਸ ’ਚ ਇੰਡੀਅਨ ਪੈਵੇਲੀਅਨ ’ਚ ਐਂਥੋਲਾਜੀ ਸਟੂਡੀਓਜ਼ ਨਾਲ ਕੋਰੀਆ ’ਚ ‘ਦ੍ਰਿਸ਼ਯਮ’ ਫ੍ਰੈਂਚਾਈਜ਼ੀ ਨੂੰ ਰੀਮੇਕ ਕਰਨ ਲਈ ਸਾਂਝੇਦਾਰੀ ਦਾ ਐਲਾਨ ਕੀਤਾ। 

ਇਹ ਖ਼ਬਰ ਵੀ ਪੜ੍ਹੋ : ‘ਅਸਿਤ ਮੋਦੀ ਨੇ ਮੈਨੂੰ ਮੱਖੀ ਵਾਂਗ ਬਾਹਰ ਸੁੱਟ ਦਿੱਤਾ’, ‘ਤਾਰਕ ਮਹਿਤਾ...’ ਦੀ ਪ੍ਰਿਆ ਨੇ ਦਿੱਤਾ ਵੱਡਾ ਬਿਆਨ

ਐਂਥੋਲਾਜੀ ਸਟੂਡੀਓ ਦੀ ਸਥਾਪਨਾ ਸਾਬਕਾ ਵਾਰਨਰ ਬ੍ਰੋਸ ਸਥਾਨਕ ਕੋਰੀਆਈ ਪ੍ਰੋਡਕਸ਼ਨ ਹੈੱਡ ਜੈਚੋਈ, ਪੈਰਾਸਾਈਟ ਅਭਿਨੇਤਾ ਸੌਂਗ ਕਾਂਗ ਹੋ ਤੇ ਮੰਨੇ-ਪ੍ਰਮੰਨੇ ਨਿਰਦੇਸ਼ਕ ਕਿਮ ਜੀ ਵੂਨ ਦੁਆਰਾ ਕੀਤੀ ਗਈ ਹੈ। ਦੋਵੇਂ ਸਟੂਡੀਓ ਸਾਂਝੇ ਤੌਰ ’ਤੇ ਰੀਮੇਕ ਦਾ ਨਿਰਮਾਣ ਕਰਨਗੇ, ਜੋ ਕਿ ਕਿਸੇ ਭਾਰਤੀ ਤੇ ਕੋਰੀਆਈ ਸਟੂਡੀਓ ਵਿਚਕਾਰ ਪਹਿਲਾ ਸਹਿਯੋਗ ਹੋਵੇਗਾ ਤੇ ਪਹਿਲੀ ਵਾਰ ਇਕ ਹਿੰਦੀ ਫਿਲਮ ਕੋਰੀਆਈ ਭਾਸ਼ਾ ’ਚ ਅਧਿਕਾਰਤ ਤੌਰ ’ਤੇ ਬਣਾਈ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ : ਸਮੀਰ ਵਾਨਖੇੜੇ ਤੋਂ CBI ਨੇ ਲਗਾਤਾਰ ਦੂਜੇ ਦਿਨ ਕੀਤੀ 5 ਘੰਟੇ ਪੁੱਛਗਿੱਛ

ਐਂਥੋਲਾਜੀ ‘ਦ੍ਰਿਸ਼ਯਮ’ ਫਰੈਂਚਾਈਜ਼ੀ ਦੀਆਂ ਸਾਰੀਆਂ ਫਿਲਮਾਂ ਦਾ ਰੀਮੇਕ ਕਰੇਗਾ, ਜਿਸ ਦੀ ਪਹਿਲੀ ਕਿਸ਼ਤ ਅਗਲੇ ਸਾਲ ਸ਼ੁਰੂ ਹੋਣ ਦੀ ਉਮੀਦ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

 


sunita

Content Editor

Related News