IT'S PARTY TIME: 32 ਸਾਲਾਂ ਦੇ ਹੋਏ ਪਾਰਸ ਛਾਬੜਾ, ਮਾਹਿਰਾ ਸ਼ਰਮਾ ਨਾਲ ਦੇਰ ਰਾਤ ਮਨਾਇਆ ਜਨਮਦਿਨ

Monday, Jul 11, 2022 - 11:42 AM (IST)

IT'S PARTY TIME: 32 ਸਾਲਾਂ ਦੇ ਹੋਏ ਪਾਰਸ ਛਾਬੜਾ, ਮਾਹਿਰਾ ਸ਼ਰਮਾ ਨਾਲ ਦੇਰ ਰਾਤ ਮਨਾਇਆ ਜਨਮਦਿਨ

ਮੁੰਬਈ: ਰਿਐਲਿਟੀ ਸ਼ੋਅ ‘ਬਿਗ ਬਾਸ 13’ ਸਭ ਤੋਂ ਹਿੱਟ ਸੀਜ਼ਨਾਂ ’ਚੋਂ ਇਕ ਮੰਨਿਆ ਜਾਂਦਾ ਹੈ। ਬਿਗ ਬਾਸ ਦੇ ਸੀਜ਼ਨ ਦੇ ਹਰ ਮੁਕਾਬਲੇਬਾਜ਼ ਨੇ ਲੋਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾਈ ਹੈ। ਅਜਿਹਾ ਹੀ ਇਕ ਨਾਮ ਹੈ ਪਾਰਸ ਛਾਬੜਾ ਜਿਸ ਨੇ ‘ਬਿਗ ਬਾਸ’ ਨੂੰ ਦਿੱਤੇ ਗਏ ਜ਼ਿਆਦਾਤਰ ਟਾਸਕਾਂ ਨੂੰ ਰੱਦ ਕਰਕੇ ਇਤਿਹਾਸ ਰਚਾਇਆ ਹੈ। ਸ਼ੋਅ ’ਚ ਸਿਧਾਰਥ-ਆਸਿਮ ਨਾਲ ਉਨ੍ਹਾਂ ਦੀ ਲੜਾਈ ਨੇ ਵੀ ਕਾਫ਼ੀ ਸੁਰਖੀਆਂ ਹਾਸਲ ਕੀਤੀਆਂ ਸਨ। ਇਸ ਤੋਂ ਇਲਾਵਾ ਮਾਹਿਰਾ ਸ਼ਰਮਾ ਨਾਲ ਉਸ ਦੀ ਕੈਮਿਸਟਰੀ ਨੂੰ ਵੀ ਲੋਕਾਂ ਨੇ ਕਾਫ਼ੀ ਪਸੰਦ ਕੀਤਾ।

PunjabKesari

ਇਹ ਵੀ ਪੜ੍ਹੋ : ਰੋਡੀਜ਼ 18: ਆਸ਼ੀਸ਼ ਭਾਟੀਆ-ਨੰਦਿਨੀ ਨੇ ਜਿੱਤੀ ਟਰਾਫ਼ੀ, ਪਹਿਲੀ ਵਾਰ ਦੋ ਮੁਕਾਬਲੇਬਾਜ਼ ਦੇ ਸਿਰ ਸਜਿਆ ਤਾਜ

ਇਸ ਤੋਂ ਬਾਅਦ ਵੀ ਹੀ ਉਨ੍ਹਾਂ ਦੇ ਪ੍ਰਸ਼ੰਸਕ ‘ਪਹਿਰਾ’ ਦੇ ਨਾਂ ਤੋਂ ਬੁਲਾਉਣ ਲੱਗੇ ਹਨ। ਦੋਵਾਂ ਦੀਆਂ ਤਸਵੀਰਾਂ ਹਮੇਸ਼ਾ ਚਰਚਾ ’ਚ ਰਹਿੰਦੀਆਂ ਹਨ। ਹਾਲ ਹੀ ’ਚ ਮਾਹਿਰਾ ਅਤੇ ਪਾਰਸ ਦੀਆਂ ਕੁਝ ਤਸਵੀਰਾਂ ਇੰਟਰਨੈੱਟ ’ਚੇ ਸੁਰਖੀਆਂ ਬਟੋਰ ਰਹੀਆਂ ਹਨ।

PunjabKesari

ਦਰਅਸਲ 11 ਜੁਲਾਈ ਨੂੰ ਪਾਰਸ ਆਪਣਾ 32 ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਭਾਵੇਂ ਪਾਰਸ ਦਾ ਅੱਜ ਜਨਮਦਿਨ ਹੈ ਪਰ ਐਤਵਾਰ ਰਾਤ ਤੋਂ ਹੀ ਉਹ ਆਪਣੇ ਜਨਮਦਿਨ ਦਾ ਜਸ਼ਨ ਮਨਾ ਰਹੇ ਹਨ। ਇਸ ਖ਼ਾਸ ਦਿਨ ’ਤੇ ਪਾਰਸ ਨੇ ਮਾਹਿਰਾ ਅਤੇ ਆਪਣੇ ਕੁਝ ਦੋਸਤਾਂ ਨਾਲ ਜਨਮਦਿਨ ਸੈਲੀਬ੍ਰੇਟ ਕੀਤਾ।

PunjabKesari

ਮਾਹਿਰਾ ਨੇ ਇਸ ਜਸ਼ਨ ਦੀਆਂ ਕੁਝ ਵੀਡੀਓ ਇੰਸਟਾਸਟੋਰੀ ’ਤੇ ਸਾਂਝੀਆਂ ਕੀਤੀਆਂ ਹਨ , ਜੋ ਹੁਣ ਕਾਫ਼ੀ ਵਾਇਰਲ ਹੋ ਰਹੀਆਂ ਹਨ। ਵੀਡੀਓ ’ਚ ਪਾਰਸ ਜਨਮਦਿਨ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਪਾਰਸ ਕੇਕ ਨਾਲ ਪੋਜ਼ ਦੇ ਰਹੇ  ਹਨ। ਮਾਹਿਰਾ ਨੇ ਵੀ ਪਾਰਸ ਨੂੰ ਕੇਕ ਖ਼ਵਾ ਰਹੀ ਹੈ।

 
 
 
 
 
 
 
 
 
 
 
 
 
 
 

A post shared by @pahira.forever.bb13

 

ਇਹ ਵੀ ਪੜ੍ਹੋ : ਮੁੰਬਈ ਪਰਤਦੇ ਹੀ ਗਰਭਵਤੀ ਆਲੀਆ ਭੱਟ ਨੂੰ ਮਿਲਣ ਪਹੁੰਚੇ ਮਾਤਾ-ਪਿਤਾ ਅਤੇ ਭੈਣ (ਦੇਖੋ ਵੀਡੀਓ)

ਪਾਰਸ ਦੇ ਟੀ.ਵੀ ਸੀਰੀਅਲ ’ਚ ਕੰਮ ਦੀ ਗੱਲ ਕਰੀਏ ਤਾਂ ਪਾਰਸ ਨੇ ਕਈ ਸੀਰੀਅਲਾਂ ’ਚ ਕੰਮ ਕੀਤਾ ਹੈ ਪਰ ਉਨ੍ਹਾਂ ਨੂੰ ਬਿਗ ਬਾਸ ਤੋਂ ਕਾਫ਼ੀ ਪ੍ਰਸਿੱਧੀ ਮਿਲੀ। ਪਾਰਸ ਵੀ ਸ਼ੋਅ ਦੇ ਫ਼ਿਨਾਲੇ ’ਚ ਪਹੁੰਚੇ ਸਨ ਪਰ ਉਨ੍ਹਾਂ ਨੇ ਪੈਸੇ ਲੈ ਕੇ ਸ਼ੋਅ ਛੱਡ ਦਿੱਤਾ ਸੀ।

PunjabKesari


author

Anuradha

Content Editor

Related News