ਅਨੂਪ ਜਲੋਟਾ ਦਾ ਖੁਲਾਸਾ, ਗ਼ਜ਼ਲ ਗਾਇਕ ਪੰਕਜ ਉਧਾਸ ਦੀ ਇਸ ਬੀਮਾਰੀ ਨਾਲ ਹੋਈ ਮੌਤ

Tuesday, Feb 27, 2024 - 02:18 PM (IST)

ਅਨੂਪ ਜਲੋਟਾ ਦਾ ਖੁਲਾਸਾ, ਗ਼ਜ਼ਲ ਗਾਇਕ ਪੰਕਜ ਉਧਾਸ ਦੀ ਇਸ ਬੀਮਾਰੀ ਨਾਲ ਹੋਈ ਮੌਤ

ਮੁੰਬਈ (ਬਿਊਰੋ) – ਗ਼ਜ਼ਲ ਗਾਇਕੀ ਦੀ ਦੁਨੀਆ ਦੇ ਬੇਮਿਸਾਲ ਬਾਦਸ਼ਾਹ ਪੰਕਜ ਉਧਾਸ ਦਾ 72 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਗਾਇਕ ਦੇ ਪਰਿਵਾਰ ਨੇ ਇਕ ਬਿਆਨ ਜਾਰੀ ਕਰਕੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੂਰੇ ਮਨੋਰੰਜਨ ਜਗਤ ’ਚ ਸੋਗ ਦੀ ਲਹਿਰ ਦੌੜ ਗਈ। ਪੰਕਜ ਉਧਾਸ ਦੇ ਦਿਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਡੂੰਘਾ ਸਦਮਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਲੰਬੇ ਸਮੇਂ ਤੋਂ ਬੀਮਾਰੀ ਤੋਂ ਪੀੜਤ ਸਨ। ਕੁਝ ਸਮੇਂ ਤੋਂ ਉਹ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਸਨ। ਇਸ ਹਸਪਤਾਲ ’ਚ ਉਨ੍ਹਾਂ ਨੇ ਆਖਰੀ ਸਾਹ ਲਿਆ। 

4 ਮਹੀਨਿਆਂ ਤੋਂ ਕੈਂਸਰ ਦੀ ਬੀਮਾਰੀ ਨਾਲ ਰਹੇ ਸਨ ਜੂਝ 
ਜਾਣਕਾਰੀ ਮੁਤਾਬਕ, ਪੰਕਜ ਉਧਾਸ 4 ਮਹੀਨਿਆਂ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ। ਅਨੂਪ ਜਲੋਟਾ ਨੇ ਦੱਸਿਆ ਕਿ ਪੰਕਜ ਨੂੰ ਪੈਨਕ੍ਰੀਆਟਿਕ ਕੈਂਸਰ ਸੀ। ਗ਼ਜ਼ਲ ਗਾਇਕ ਪੰਕਜ ਉਧਾਸ ਲਾਈਮਲਾਈਟ ਤੋਂ ਦੂਰ ਰਹਿੰਦੇ ਸਨ ਪਰ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਆਪਣੀ ਜ਼ਿੰਦਗੀ 'ਚ ਉਨ੍ਹਾਂ ਨੇ ਬਹੁਤ ਨਾਮ ਤੇ ਪੈਸਾ ਵੀ ਕਮਾਇਆ। ਉਨ੍ਹਾਂ ਨੂੰ ਸਾਲ 2006 'ਚ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਆਪਣੀ ਨੈੱਟਵਰਥ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਪੰਕਜ ਉਧਾਸ 24 ਤੋਂ 25 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਸਨ। ਪੰਕਜ ਜਾਂਦੇ ਸਮੇਂ ਆਪਣੇ ਪਰਿਵਾਰ ਲਈ ਕਰੋੜਾਂ ਦੀ ਜਾਇਦਾਦ ਛੱਡ ਗਏ ਹਨ।

PunjabKesari

ਫ਼ਿਲਮ ਜਗਤ ਨੂੰ ਲੱਗਾ ਵੱਡਾ ਧੱਕਾ
ਗ਼ਜ਼ਲ ਗਾਇਕ ਪੰਕਜ ਉਧਾਸ ਦੇ ਦਿਹਾਂਤ ਨਾਲ ਫ਼ਿਲਮ ਜਗਤ ਨੂੰ ਗਹਿਰਾ ਸਦਮਾ ਲੱਗਾ ਹੈ। ਫ਼ਿਲਮ ਪੇਸ਼ਕਾਰ ਮਨੋਜ ਦੇਸਾਈ ਨੇ ਪੰਕਜ ਉਧਾਸ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਤੇ ਉਧਾਸ ਇੱਕੋ ਕਾਲਜ 'ਚ ਪੜ੍ਹਦੇ ਸਨ। ਉਹ ਪੰਕਜ ਉਧਾਸ ਦੇ ਕਈ ਸ਼ੋਅਜ਼ ਦਾ ਵੀ ਹਿੱਸਾ ਸੀ। ਉਧਾਸ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਮਨੋਜ ਦੇਸਾਈ ਨੇ ਕਿਹਾ, ''ਪੰਕਜ ਜੀ ਦੇ ਦਿਹਾਂਤ ਬਾਰੇ ਸੁਣਨਾ ਬਹੁਤ ਅਵਿਸ਼ਵਾਸ਼ਯੋਗ ਹੈ। ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਨ੍ਹਾਂ ਕਿਹਾ ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਹੌਸਲਾ ਬਖਸ਼ੇ।''

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਮਾਮਲਾ

PunjabKesari

ਇਸ ਗੀਤ ਤੋਂ ਗਾਇਕ ਨੂੰ ਪ੍ਰਸਿੱਧੀ ਮਿਲੀ
ਉਧਾਸ ਨੇ ਫ਼ਿਲਮ ‘ਨਾਮ’ ’ਚ ਗੀਤ ਗਾ ਕੇ ਪ੍ਰਸਿੱਧੀ ਖੱਟੀ, ਜਿਸ ’ਚ ਉਨ੍ਹਾਂ ਦਾ ਇਕ ਗੀਤ ‘ਚਿੱਠੀ ਆਈ ਹੈ’ ਕਾਫ਼ੀ ਮਸ਼ਹੂਰ ਹੋਇਆ। ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਕਈ ਫ਼ਿਲਮਾਂ ’ਚ ਆਪਣੀ ਸਦਾਬਹਾਰ ਆਵਾਜ਼ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਐਲਬਮਾਂ ਵੀ ਰਿਕਾਰਡ ਕੀਤੀਆਂ ਤੇ ਇਕ ਹੁਨਰਮੰਦ ਗ਼ਜ਼ਲ ਗਾਇਕ ਵਜੋਂ ਪੂਰੀ ਦੁਨੀਆ ’ਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪੰਕਜ ਉਧਾਸ ਨੂੰ ਸਾਲ 2006 ’ਚ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News