ਪੰਚਾਇਤ ਨੇ ਕਥਿਤ ਨਾਜਾਇਜ਼ ਨਿਰਮਾਣ ਨੂੰ ਲੈ ਕੇ ਅਦਾਕਾਰ ਨਾਗਾਰਜੁਨ ਨੂੰ ਭੇਜਿਆ ਨੋਟਿਸ

12/22/2022 1:39:09 PM

ਪਣਜੀ (ਭਾਸ਼ਾ)– ਗੋਆ ਦੀ ਇਕ ਪੰਚਾਇਤ ਨੇ ਉੱਤਰੀ ਗੋਆ ਦੇ ਮੈਂਡ੍ਰਮ ਪਿੰਡ ’ਚ ਕਥਿਤ ਗੈਰ-ਕਾਨੂੰਨੀ ਖੋਦਾਈ ਤੇ ਨਿਰਮਾਣ ਕੰਮ ਨੂੰ ਲੈ ਕੇ ਤੇਲਗੂ ਅਦਾਕਾਰ ਨਾਗਾਰਜੁਨ ਨੂੰ ਬੁੱਧਵਾਰ ਨੂੰ ਕੰਮ ਰੋਕਣ ਦਾ ਨੋਟਿਸ ਜਾਰੀ ਕੀਤਾ ਹੈ।

ਮੈਂਡ੍ਰਮ ਪੰਚਾਇਤ ਦੇ ਸਰਪੰਚ ਅਮਿਤ ਸਾਵੰਤ ਨੇ ‘ਗੋਆ ਪੰਚਾਇਤ ਰਾਜ ਐਕਟ, 1994’ ਤਹਿਤ ਇਹ ਨੋਟਿਸ ਜਾਰੀ ਕੀਤਾ ਹੈ। ਨੋਟਿਸ ਮੁਤਾਬਕ ਅਦਾਕਾਰ ਪਿੰਡ ਦੇ ਅਧਿਕਾਰਕ ਖੇਤਰ ’ਚ ਗੈਰ-ਕਾਨੂੰਨੀ ਕਾਰਵਾਈ ’ਚ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਪ੍ਰਾਈਮ ਵੀਡੀਓ 'ਤੇ ਇਸ ਦਿਨ ਤੋਂ ਮੁਫ਼ਤ ਹੋ ਜਾਵੇਗੀ ਅਕਸ਼ੈ ਕੁਮਾਰ ਦੀ ਫ਼ਿਲਮ 'ਰਾਮ ਸੇਤੂ'

ਨੋਟਿਸ ’ਚ ਕਿਹਾ ਗਿਆ ਹੈ ਕਿ ਇਸ ਪੰਚਾਇਤ ਦੇ ਨੋਟਿਸ ’ਚ ਆਇਆ ਹੈ ਕਿ ਤੁਸੀਂ ਸਮਰੱਥ ਅਥਾਰਟੀ ਜਾਂ ਇਸ ਪੰਚਾਇਤ ਤੋਂ ਪਹਿਲਾਂ ਲਈ ਇਜਾਜ਼ਤ ਤੋਂ ਬਿਨਾਂ ਮੈਂਡ੍ਰਮ ਪਿੰਡ ਦੇ ਅਸ਼ਵੇਦਾ ਖੇਤਰ ਦੇ ਸਰਵੇ ਸੰਖਿਆ 211/2ਬੀ ਦੀ ਜਾਇਦਾਦ ’ਤੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਖੋਦਾਈ ਤੇ ਨਿਰਮਾਣ ਦਾ ਕੰਮ ਕਰਵਾ ਰਹੇ ਹੋ। ਪੰਚਾਇਤ ਨੇ ਕੰਮ ਫੌਰੀ ਨਾ ਰੁਕਣ ’ਤੇ ਗੋਆ ਪੰਚਾਇਤ ਰਾਜ ਐਕਟ, 1994 ਤਹਿਤ ਜ਼ਰੂਰੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News