'ਪੈਨ ਇੰਡੀਆ' ਸਟਾਰ ਤਮੰਨਾ ਭਾਟੀਆ ਹੁਣ ਜਾਨ ਅਬ੍ਰਾਹਮ ਨਾਲ ਸਕ੍ਰੀਨ ਕਰੇਗੀ ਸ਼ੇਅਰ

Friday, Jul 14, 2023 - 10:16 AM (IST)

'ਪੈਨ ਇੰਡੀਆ' ਸਟਾਰ ਤਮੰਨਾ ਭਾਟੀਆ ਹੁਣ ਜਾਨ ਅਬ੍ਰਾਹਮ ਨਾਲ ਸਕ੍ਰੀਨ ਕਰੇਗੀ ਸ਼ੇਅਰ

ਮੁੰਬਈ (ਬਿਊਰੋ) - ਅਦਾਕਾਰਾ ਤਮੰਨਾ ਭਾਟੀਆ ਇਨ੍ਹੀਂ ਦਿਨੀਂ ਆਪਣੀ ਸੀਰੀਜ਼ ‘ਜੀ ਕਰਦਾ’ ਨੂੰ ਲੈ ਕੇ ਚਰਚਾ ’ਚ ਹੈ। ਸੂਤਰਾਂ ਦੇ ਹਵਾਲੇ ਨਾਲ ਤਮੰਨਾ ਭਾਟੀਆ ਜਾਨ ਅਬ੍ਰਾਹਮ ਦੇ ਨਾਲ ਇਕ ਨਵੇਂ ਪ੍ਰਾਜੈਕਟ ’ਚ ਨਜ਼ਰ ਆਵੇਗੀ। ਸਮੇਂ ਦੇ ਨਾਲ, ਪ੍ਰਾਜੈਕਟ ਨਾਲ ਸਬੰਧਤ ਹੋਰ ਵੇਰਵਿਆਂ ਦਾ ਖੁਲਾਸਾ ਜਲਦੀ ਹੀ ਕੀਤਾ ਜਾਵੇਗਾ।  

ਇਹ ਖ਼ਬਰ ਵੀ ਪੜ੍ਹੋ : ਰਿਸ਼ਤੇ-ਨਾਤਿਆਂ ਦੀ ਗੱਲ ਕਰਦੀ ਹੈ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’

ਫ਼ਿਲਮ ਦਾ ਨਿਰਦੇਸ਼ਨ ਪ੍ਰਸਿੱਧ ਨਿਰਦੇਸ਼ਕ ਨਿਖਿਲ ਅਡਵਾਨੀ ਕਰ ਰਹੇ ਹਨ। ਖੈਰ, ਇਸ ਦਿਲਚਸਪ ਅੰਦਰੂਨੀ ਜਾਣਕਾਰੀ ਨੇ ਜਾਨ ਅਬ੍ਰਾਹਮ ਤੇ ਤਮੰਨਾ ਭਾਟੀਆ ਨੂੰ ਸਕ੍ਰੀਨ ’ਤੇ ਇਕੱਠੇ ਦੇਖਣ ਦੀ ਉਤਸੁਕਤਾ ਵਧਾ ਦਿੱਤੀ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਦੋਵੇਂ ਸਿਲਵਰ ਸਕ੍ਰੀਨ ’ਤੇ ਇਕੱਠੇ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News