''ਤਾਰਕ ਮਹਿਤਾ'' ਸ਼ੋਅ ਦਾ ਕਾਂਟ੍ਰੈਕਟ ਤੋੜਨ ''ਤੇ ਪਲਕ ਸਿਧਵਾਨੀ ਨੇ ਦਿੱਤਾ ਬਿਆਨ, ਕਿਹਾ...

Monday, Sep 16, 2024 - 04:43 PM (IST)

''ਤਾਰਕ ਮਹਿਤਾ'' ਸ਼ੋਅ ਦਾ ਕਾਂਟ੍ਰੈਕਟ ਤੋੜਨ ''ਤੇ ਪਲਕ ਸਿਧਵਾਨੀ ਨੇ ਦਿੱਤਾ ਬਿਆਨ, ਕਿਹਾ...

ਮੁੰਬਈ- ਦੇਸ਼ ਦਾ ਸਭ ਤੋਂ ਲੰਬਾ ਚੱਲਣ ਵਾਲਾ ਟੈਲੀਵਿਜ਼ਨ ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਲੰਬੇ ਸਮੇਂ ਤੋਂ ਵਿਵਾਦਾਂ 'ਚ ਘਿਰਿਆ ਰਿਹਾ ਹੈ। ਪਿਛਲੇ ਕੁਝ ਮਹੀਨਿਆਂ 'ਚ ਸ਼ੋਅ ਦੇ ਕਲਾਕਾਰਾਂ ਨੇ ਨਿਰਮਾਤਾ ਅਸਿਤ ਮੋਦੀ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਸ਼ੋਅ ਛੱਡ ਦਿੱਤਾ ਹੈ। ਇਸ ਦੌਰਾਨ ਖਬਰ ਹੈ ਕਿ ਸ਼ੋਅ ਦੇ ਮੇਕਰਸ ਸ਼ੋਅ 'ਚ ਸੋਨੂੰ ਭਿੜੇ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਪਲਕ ਸਿਧਵਾਨੀ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਹਨ। ਹਾਲਾਂਕਿ, ਇਨ੍ਹਾਂ ਖਬਰਾਂ ਦੇ ਵਿਚਕਾਰ, ਅਭਿਨੇਤਰੀ ਨੇ ਹੁਣ ਕਿਹਾ ਹੈ ਕਿ ਇਸ ਸਭ ਦਾ ਉਸ ਦੀ ਮਾਨਸਿਕ ਸਿਹਤ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਪਲਕ ਸਿਧਵਾਨੀ 'ਤੇ ਕਾਂਟ੍ਰੈਕਟ ਦਾ ਇਕ ਮਹੱਤਵਪੂਰਨ ਨਿਯਮ ਤੋੜਨ ਦਾ ਦੋਸ਼ ਹੈ। ਉਸ ਨੇ ਥਰਡ ਪਾਰਟੀ ਐਂਡੋਰਸਮੈਂਟ ਕੀਤੀ ਹੈ, ਜੋ ਕਿ ਉਸ ਦੇ ਕਾਂਟ੍ਰੈਕਟ ਦੇ ਵਿਰੁੱਧ ਹੈ, ਇਸ ਕਾਰਨ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਨਿਰਮਾਤਾਵਾਂ ਨੇ ਉਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਅਤੇ ਜਲਦੀ ਹੀ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਕਾਦੰਬਰੀ ਜੇਠਵਾਨੀ ਨੂੰ ਪਰੇਸ਼ਾਨ ਕਰਨ 'ਤੇ 3 ਪੁਲਸ ਅਧਿਕਾਰੀ ਮੁਅੱਤਲ

ਹੁਣ ਅਦਾਕਾਰਾ ਪਲਕ ਸਿਧਵਾਨੀ ਨੇ ਇਨ੍ਹਾਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਅਦਾਕਾਰਾ ਨੇ ਇੰਟਰਵਿਊ 'ਚ ਕਿਹਾ ਕਿ ਇਹ ਅਫਵਾਹ ਹੈ, ਮੈਂ ਕੋਈ ਕਾਂਟ੍ਰੈਕਟ ਨਹੀਂ ਤੋੜਿਆ ਹੈ। ਕੱਲ ਸ਼ੋਅ ਦੀ ਸ਼ੂਟਿੰਗ ਹੈ, ਮੇਰੀ ਸਵੇਰੇ 4 ਵਜੇ ਦੀ ਸ਼ਿਫਟ ਹੈ। ਨਾਲ ਹੀ, ਮੈਨੂੰ ਕੋਈ ਕਾਨੂੰਨੀ ਨੋਟਿਸ ਨਹੀਂ ਮਿਲਿਆ ਹੈ। ਅਦਾਕਾਰਾ ਨੇ ਅੱਗੇ ਕਿਹਾ, ਮੈਂ ਇਨ੍ਹਾਂ ਅਫਵਾਹਾਂ ਬਾਰੇ ਮੇਕਰਸ ਨੂੰ ਦੱਸ ਦਿੱਤਾ ਹੈ, ਜੋ ਬੀਤੀ ਰਾਤ ਤੋਂ ਫੈਲ ਰਹੀਆਂ ਹਨ। ਮੈਂ ਇਹ ਵੀ ਦੱਸਿਆ ਹੈ ਕਿ ਇਸ ਨਾਲ ਮੇਰੀ ਮਾਨਸਿਕ ਸਿਹਤ 'ਤੇ ਅਸਰ ਪੈ ਰਿਹਾ ਹੈ, ਹਾਲਾਂਕਿ ਮੈਂ ਸ਼ੋਅ ਲਈ ਬੈਕ-ਟੂ-ਬੈਕ ਸ਼ੂਟਿੰਗ ਕਰ ਰਹੀ ਹਾਂ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਇਸ ਮਾਮਲੇ ‘ਤੇ ਗੌਰ ਕਰਨ ਅਤੇ ਇਸ ਗਲਤਫਹਿਮੀ ਨੂੰ ਦੂਰ ਕਰਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News