ਰਣਬੀਰ ਕਪੂਰ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਇਹ ਪਾਕਿਸਤਾਨੀ ਅਦਾਕਾਰ
Friday, May 13, 2016 - 02:43 PM (IST)

ਮੁੰਬਈ : ਬਾਲੀਵੁੱਡ ਦੇ ਉਭਰਦੇ ਅਦਾਕਾਰ ਫਵਾਦ ਖਾਨ ਰਾਕਸਟਾਰ ਰਣਬੀਰ ਕਪੂਰ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਪਾਕਿਸਤਾਨੀ ਅਦਾਕਾਰ ਫਵਾਦ ਖਾਨ ਨੇ ਫਿਲਮ ''ਖੂਬਸੂਰਤ'' ''ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇਸ ਸਾਲ ਪ੍ਰਦਰਸ਼ਿਤ ਫਿਲਮ ''ਕਪੂਰ ਐਂਡ ਸੰਨਸ'' ''ਚ ਵੀ ਕੰਮ ਕੀਤਾ ਹੈ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਫਵਾਦ ਖਾਨ ਆਪਣੀ ਦੂਜੀ ਫਿਲਮ ''ਐ ਦਿਲ ਹੈ ਮੁਸ਼ਕਿਲ'' ''ਚ ਰੁੱਝ ਗਏ ਹਨ। ਜਾਣਕਾਰੀ ਅਨੁਸਾਰ ਇਸ ਫਿਲਮ ''ਚ ਫਵਾਦ ਕੈਮਿਓ ਰੋਲ ''ਚ ਨਜ਼ਰ ਆਉਣਗੇ। ਉਨ੍ਹਾਂ ਦੀ ਹੁਣੇ ਜਿਹੇ ਰਿਲੀਜ਼ ਹੋਈ ਫਿਲਮ ''ਕਪੂਰ ਐਂਡ ਸੰਨਸ'' ਦੀ ਸਫਲਤਾ ਨੂੰ ਦੇਖਦੇ ਹੋਏ ਫਵਾਦ ਦੇ ਇਸ ਕੈਮਿਓ ਰੋਲ ਨੂੰ ਅੱਗੇ ਨਾਲੋਂ ਕਾਫੀ ਰੋਮਾਂਚਿਤ ਬਣਾ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਉਨ੍ਹਾਂ ਨੇ ਲੰਡਨ ''ਚ ਰਣਬੀਰ ਕਪੂਰ ਨਾਲ ਵੀ ਸ਼ੂਟ ਕੀਤਾ। ਇਸ ਦੌਰਾਨ ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਮਨਪਸੰਦ ਅਦਾਕਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਰਣਬੀਰ ਕਪੂਰ ਦਾ ਨਾਂ ਲੈ ਦਿੱਤਾ। ਉਨ੍ਹਾਂ ਨੇ ਰਣਬੀਰ ਦੀ ਤਰੀਫ ਕਰਦੇ ਹੋਏ ਕਿਹਾ ਕਿ ਉਹ ਰਣਬੀਰ ਦਾ ਬਹੁਤ ਸਤਿਕਾਰ ਕਰਦੇ ਹਨ। ਉਹ ਉਨ੍ਹਾਂ ਦੇ ਅਭਿਨੈ ਦੇ ਕਾਇਲ ਹਨ।